
ਕਰਨਾਟਕ ਕਾਂਗਰਸ ਚੀਫ਼ ਡੀਕੇ ਸ਼ਿਵਕੁਮਾਰ ਦੇ 14 ਟਿਕਾਣਿਆਂ 'ਤੇ ਸੀ.ਬੀ.ਆਈ. ਦਾ ਛਾਪਾ, 50 ਲੱਖ ਨਕਦੀ ਬਰਾਮਦ
ਬੇਂਗਲੁਰ, 5 ਅਕਤੂਬਰ : ਕਰਨਾਟਕ 'ਚ ਸੀਬੀਆਈ ਦੀ ਟੀਮ ਕਾਂਗਰਸ ਮੁਖੀ ਡੀਕੇ ਸ਼ਿਵਕੁਮਾਰ ਦੇ 14 ਟਿਕਾਣਿਆਂ 'ਤੇ ਛਾਪੇਮਾਰੀ ਕਰ 50 ਲੱਖ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼ ਦੇ ਕੰਪਲੈਕਸ 'ਚ ਵੀ ਸੀਬੀਆਈ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਦੌਰਾਨ ਡੀਕੇ ਸ਼ਿਵਕੁਮਾਰ ਤੇ ਉਨ੍ਹਾਂ ਦੇ ਭਰਾ ਦੇ ਟਿਕਾਣਿਆਂ 'ਤੋਂ ਸੀਬੀਆਈ ਨੇ 50 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਕਰਨਾਟਕ ਸਰਕਾਰ ਦੇ ਤਤਕਾਲੀ ਮੰਤਰੀ ਤੇ ਹੋਰਾਂ ਵਿਰੁਧ ਸੀਬੀਆਈ ਨੇ ਕੇਸ ਦਰਜ ਕਰਦਿਆਂ ਉਨ੍ਹਾਂ ਤੇ ਇਨਕਮ ਤੋਂ ਜ਼ਿਆਦਾ ਸੰਪਤੀ ਦਾ ਰੱਖਣ ਦਾ ਦੋਸ਼ ਲਗਾਇਆ ਹੈ। 14 ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ। ਇਸ 'ਚ ਉਨ੍ਹਾਂ ਦੇ ਸਾਬਕਾ ਨਿਵਾਸ ਡੋਡਾਲਹੱਲੀ, ਕਨਕਪੁਰਾ ਤੇ ਸਦਾਸ਼ਿਵ ਨਗਰ ਵੀ ਸ਼ਾਮਲ ਹਨ।ਦੂਜੇ ਪਾਸੇ ਏਜੰਸੀ ਦੀ ਕਾਰਵਾਈ ਤੋਂ ਨਾਰਾਜ਼ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਸੀਬੀਆਈ ਨੂੰ ਸਰਕਾਰ ਦੀ ਕਠਪੁਤਲੀ ਦਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਸੀਬੀਆਈ ਨੂੰ ਇਸ ਸਮੇਂ ਯੇਦਿਯੁਰਪੱਪਾ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਕਰਨੀ ਚਾਹੀਦੀ। ਮੋਦੀ ਸਰਕਾਰ ਨੇ ਇਨ੍ਹਾਂ ਹਥਕੰਡਿਆਂ ਦੇ ਅੱਗੇ ਕਾਂਗਰਸ ਵਰਕਰ ਨਹੀਂ ਝੁਕਣਗੇ। ਇਸ ਤਰ੍ਹਾਂ ਦੇ ਐਕਸ਼ਨ ਨਾਲ ਅਸੀਂ ਮਜ਼ਬੂਤ ਹੋਵਾਂਗੇ। ਕਾਂਗਰਸ ਦੇ ਸੀਨੀਅਰ ਆਗੂ ਸਿਧਾਰਮੈਆ ਨੇ ਵੀ ਸੀਬੀਆਈ ਦੇ ਛਾਪੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਭਾਜਪਾ ਨੇ ਹਮੇਸ਼ਾ ਤੋਂ ਹੀ ਨਿਰਪੱਖ ਰਾਜਨੀਤੀ 'ਚ ਲਿਪਤ ਹੋਣ ਤੇ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਡੀਕੇ ਸ਼ਿਵਕੁਮਾਰ ਦੇ ਘਰ 'ਤੇ ਸੀਬੀਆਈ ਦਾ ਨਵਾਂ ਛਾਪਾ ਉਪਚੁਣਾਵਾਂ ਲਈ ਸਾਡੀ ਤਿਆਰੀ ਨੂੰ ਪੱਟੜੀ ਤੋਂ ਉਤਾਰਨ ਦਾ ਇਕ ਯਤਨ ਹੈ। (ਏਜੰਸੀ)
ਇਹ ਛਾਪੇ ਉਪਚੁਣਾਵਾਂ ਲਈ ਸਾਡੀ ਤਿਆਰੀਆਂ ਨੂੰ ਪੱਟੜੀ ਤੋਂ ਉਤਾਰਨ ਦਾ ਇਕ ਯਤਨ : ਸਿਧਾਰਮੈਆ