ਪੰਜਾਬ ‘ਚ ਲੱਗੇ ਸਿੱਧੂ-ਇਮਰਾਨ ਦੇ ਪੋਸਟਰ
Published : Nov 6, 2019, 10:37 am IST
Updated : Nov 6, 2019, 10:37 am IST
SHARE ARTICLE
Navjot Sidhu And Irman Khan posters
Navjot Sidhu And Irman Khan posters

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸੀਆਂ ਨੇ ਅੰਮ੍ਰਿਤਸਰ ਸ਼ਹਿਰ 'ਚ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਜਗ੍ਹਾ

ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸੀਆਂ ਨੇ ਅੰਮ੍ਰਿਤਸਰ ਸ਼ਹਿਰ 'ਚ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਜਗ੍ਹਾ - ਜਗ੍ਹਾ ਲਗਾ ਦਿੱਤੇ ਹਨ। ਪੋਸਟਰਾਂ ਵਿੱਚ ਲਿਖਿਆ ਗਿਆ ਹੈ, 'ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ, ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਇਸਦਾ ਸਿਹਰਾ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖ਼ਾਨ ਨੂੰ ਜਾਂਦਾ ਹੈ ਕਿਉਂਕਿ ਅਸੀਂ ਅਕ੍ਰਿਤਘਣ ਨਹੀਂ ਹਾਂ।'

Navjot Sidhu And Irman Khan postersNavjot Sidhu And Irman Khan posters

ਜਾਣਕਾਰੀ ਮੁਤਾਬਕ ਇਹ ਪੋਸਟਰ ਇੱਕ ਕਾਂਗਰਸੀ ਕੌਂਸਲਰ ਦੇ ਪਤੀ ਹਰਪਾਲ ਸਿੰਘ ਵੇਰਕਾ ਵੱਲੋਂ ਲਗਵਾਏ ਗਏ ਹਨ। ਅੰਮ੍ਰਿਤਸਰ ਸ਼ਹਿਰ ਦੇ ਗੁਮਟਾਲਾ ਇਲਾਕੇ ਦੇ ਇਲਾਵਾ ਭੰਡਾਰੀ ਪੁਲ ਦੇ ਆਸਪਾਸ ਵੀ ਇਸ ਪੋਸਟਰ ਲਾਏ ਗਏ ਹਨ।ਦੱਸ ਦੇਈਏ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦਾ ਧੰਨਵਾਦ ਕਰਨ ਵਾਲੇ ਲਗਾਏ ਗਏ ਹੋਰਡਿੰਗ ਨੂੰ ਹਟਾ ਦਿੱਤਾ ਗਿਆ।

Navjot Sidhu And Irman Khan postersNavjot Sidhu And Irman Khan posters

ਜਿਸ 'ਤੇ ਹਰਪਾਲ ਸਿੰਘ ਵੇਰਕਾ ਨੇ ਕਿਹਾ ਭਲਕੇ ਨਗਰ ਨਿਗਮ ਦੇ ਮੇਅਰ ਅਤੇ ਹੋਰ ਅਧਿਕਾਰੀਆਂ ਨੂੰ ਕੌਂਸਲਰ ਮਿਲਣਗੇ। ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਹੋਰਡਿੰਗ ਲਗਾਉਣ ਦੀ ਇਜਾਜ਼ਤ ਇਸ ਕਾਰਨ ਨਹੀਂ ਲਈ ਕਿਉਂਕਿ ਇਹ ਧਾਰਮਿਕ ਕੰਮ ਸੀ ਤੇ ਧਾਰਮਿਕ ਕੰਮ ਸਾਰਿਆਂ ਦਾ ਸਾਂਝਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਜ਼ਿਸ਼ ਦੇ ਤਹਿਤ ਹੋਰਡਿੰਗ ਹਟਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement