
ਅਮਰੀਕਾ 'ਚ ਜਿੱਤ ਵੱਲ ਵੱਧ ਰਹੇ ਹਨ ਬਾਇਡੇਨ
ਦੇਸ਼ 'ਚ ਤੇਜ਼ ਹੋਇਆ ਪ੍ਰਦਰਸ਼ਨ, ਹਿੰਸਾ ਦਾ ਖ਼ਦਸ਼ਾ
ਵਾਸ਼ਿੰਗਟਨ, 5 ਨਵੰਬਰ: ਵਿਸ਼ਵ ਦੀਆਂ ਨਜ਼ਰਾਂ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ 'ਤੇ ਲਗੀਆਂ ਹੋਈਆਂ ਹਨ ਅਤੇ ਇਸ ਦਾ ਨਤੀਜਾ ਫਿਲਹਾਲ ਆਉਂਦਾ ਦਿਖਾਈ ਨਹੀਂ ਦੇ ਰਿਹਾ ਜਦਕਿ ਡੈਮੋਕਰੇਟਿਕ ਉਮੀਦਵਾਰ ਜੋ. ਬਾਇਡੇਨ ਬਹੁਮਤ ਦੇ ਜਾਦੂਈ ਅੰਕੜੇ 270 ਇਲੈਕਟਰੋਲ ਵੋਟਾਂ ਤੋਂ ਸਿਰਫ 6 ਵੋਟਾਂ ਦੀ ਦੂਰੀ 'ਤੇ ਹਨ, ਪਰ ਰਿਪਬਲੀਕਨ ਉਮੀਦਵਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਾਂਦਲੀ ਦਾ ਦੋਸ਼ ਲਗਾਇਆ ਹੈ। ਉਹ ਅਦਾਲਤ ਵੀ ਪਹੁੰਚ ਗਏ ਹਨ। ਦੂਜੇ ਪਾਸੇ, ਟਰੰਪ ਅਤੇ ਬਾਇਡੇਨ ਦੋਹਾਂ ਦੇ ਸਮਰਥਕ ਸੜਕਾਂ 'ਤੇ ਹਨ ਅਤੇ ਹਿੰਸਾ ਪੈਦਾ ਹੋਣ ਦੇ ਖ਼ਦਸ਼ੇ ਕਾਰਨ 50 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਈ ਥਾਵਾਂ ਤੇ ਗ੍ਰਿਫਤਾਰੀਆਂ: ਡੇਨਵਰ ਵਿਚ ਪੁਲਿਸ ਨਾਲ ਝੜਪ ਤੋਂ ਬਾਅਦ ਚਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਮਿਨੀਏਪੋਲਿਸ ਵਿਚ ਇਕ ਟ੍ਰੈਫਿਕ ਬਲਾਕ ਕਰਨ ਤੋਂ ਬਾਅਦ ਗ੍ਰਿਫ਼ਤਾਰੀਆਂ ਕੀਤੀਆਂ। ਨਿਊਯਾਰਕ ਵਿਚ ਬੁਧਵਾਰ ਦੇਰ ਰਾਤ ਤਕਰੀਬਨ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੋਰਟਲੈਂਡ ਵਿਚ ਤਣਾਅ ਇੰਨਾ ਜ਼ਿਆਦਾ ਸੀ ਕਿ ਪੁਲਿਸ ਨੇ ਇਸ ਨੂੰ ਦੰਗੇ ਕਰਾਰ ਦੇ ਦਿਤਾ। ਇੱਥੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਆਤਿਸ਼ਬਾਜ਼ੀ ਜ਼ਬਤ ਕੀਤੀ ਗਈ। ਉਨ੍ਹਾਂ ਕੋਲੋਂ ਹਥੌੜੇ ਅਤੇ ਰਾਈਫਲ ਵੀ ਬਰਾਮਦ ਹੋਈਆਂ ਹਨ।
ਨਤੀਜੇ ਕਿੱਥੇ ਫਸੇ ਹਨ?: ਟਰੰਪ ਦੇ ਹੱਥ 213 ਇਲੈਕਟੋਰਲ ਵੋਟਾਂ ਲਗੀਆਂ ਹਨ। ਹਾਲਾਂਕਿ, ਉਹ ਅਜੇ ਵੀ ਰਾਸ਼ਟਰਪਤੀ ਦੀ ਦੌੜ ਵਿਚ ਹੈ, ਉਸ ਨੇ ਪੈਨਸਿਲਵੇਨੀਆ, ਉੱਤਰੀ ਕੈਰੋਲਿਨਾ ਅਤੇ ਜਾਰਜੀਆ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਨੇਵਾਡਾ ਵਿਚ ਵੀ ਅੰਤਮ ਨਤੀਜੇ ਦੀ ਉਡੀਕ ਹੈ। ਜੋ. ਬਾਇਡੇਨ ਸਿਰਫ਼ ਨੇਵਾਡਾ ਹੀ ਜਿੱਤਦਾ ਹੈ, ਤਾਂ ਉਹ 270 ਦੇ ਲੋੜੀਂਦੇ ਅੰਕੜੇ ਤਕ ਪਹੁੰਚ ਜਾਵੇਗਾ। ਦੂਜੇ ਪਾਸੇ, ਟਰੰਪ ਨੂੰ ਬਹੁਮਤ ਹਾਸਲ ਕਰਨ ਲਈ ਇਨ੍ਹਾਂ ਚਾਰਾਂ ਰਾਜਾਂ ਨੂੰ ਜਿੱਤਣਾ ਪਵੇਗਾ।
ਵਿਰੋਧ ਵਿਚ ਉਤਰੇ ਸਮਰਥਕ: ਟਰੰਪ ਖੇਮੇ ਨੇ ਡੈਮੋਕਰੇਟਸ 'ਤੇ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਵੋਟਾਂ ਪੈਣ ਤੋਂ ਬਾਅਦ ਗਿਣਤੀ ਸ਼ੁਰੂ ਹੋ ਗਈ ਸੀ। ਇਸ ਦੇ ਨਾਲ ਹੀ ਟਰੰਪ ਵਿਰੋਧੀ ਸਮੂਹਾਂ ਨੇ ਵਾਸ਼ਿੰਗਟਨ ਸਣੇ ਦੇਸ਼ ਦੇ ਹੋਰ
ਹਿੱਸਿਆਂ ਵਿਚ ਵੀ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ। ਜਿਉਂ-ਜਿਉਂ ਚੋਣ ਮੁਕਾਬਲਾ ਤਿੱਖਾ ਅਤੇ ਸਖ਼ਤ ਹੁੰਦਾ ਜਾ ਰਿਹਾ ਹੈ, ਦੋਵਾਂ ਪਾਸਿਆਂ ਤੋਂ ਪ੍ਰਦਰਸ਼ਨ ਹਮਲਾਵਰ ਹੁੰਦੇ ਜਾ ਰਹੇ ਹਨ। image