
ਕੈਪਟਨ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰਨਾ ਬੰਦ ਕਰੇ : ਮਦਨ ਮੋਹਨ
ਭਾਜਪਾ ਪੰਜਾਬ ਦੀਆਂ 117 ਸੀਟਾਂ ਤੋਂ ਅਪਣੇ ਦਮ 'ਤੇ ਲੜੇਗੀ ਚੋਣ
ਧੂਰੀ, 5 ਨਵੰਬਰ (ਲਖਵੀਰ ਸਿੰਘ ਧਾਂਦਰਾ) : ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕੱਲ੍ਹ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਮਾਲੇਰਕੋਟਲਾ ਰੋਡ 'ਤੇ ਸਥਿਤ ਇਕ ਰੈਸਟੋਰੈਂਟ 'ਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਹੇਠ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦਾ ਫ਼ਸਲਾਂ ਦਾ ਐਮ.ਐਸ.ਪੀ. ਨੂੰ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਕਿਸਾਨ ਅਪਣੀ ਫ਼ਸਲ ਦੇਸ਼ 'ਚ ਕਿਤੇ ਵੀ ਵੇਚ ਸਕਦਾ ਹੈ ਅਤੇ ਉਸ ਨੂੰ ਚੰਗੀ ਕੀਮਤ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਡਾ. ਸੁਆਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਹੀ ਖੇਤੀਬਾੜੀ ਦੇ ਤਿੰਨ ਕਾਨੂੰਨ ਪਾਸ ਕੀਤੇ ਹਨ, ਜਦਕਿ ਕੇਂਦਰ ਸਰਕਾਰ ਦੇ ਇਹ ਬਿਲ ਕਿਸਾਨ ਮਾਰੂ ਨਹੀਂ, ਬਲਕਿ ਕਿਸਾਨ ਹਿਤੈਸ਼ੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ 'ਤੇ ਗੁਮਰਾਹ ਕਰਨਾ ਬੰਦ ਕਰੇ। ਮਿੱਤਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਅਪਣੇ ਦਮ 'ਤੇ ਚੋਣ ਲੜੀ ਜਾਵੇਗੀ। ਇਸ ਤੋਂ ਇਾਲਵਾ ਅਗਾਮੀ ਨਗਰ ਕੌਂਸਲ ਚੋਣਾਂ 'ਚ ਵੀ ਪਾਰਟੀ ਅਪਣੇ ਉਮੀਦਵਾਰ ਖੜੇ ਕਰੇਗੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਅਰਚਨਾ ਦੱਤ, ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਰੇਲਵੇ ਦੇ ਮੈਂਬਰ ਸਰਜੀਵਨ ਜਿੰਦਲ, ਜਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ ਨੇ ਮਿੱਤਲ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਲੈ ਕੇ ਜਾਣਗੇ ਅਤੇ ਹੇਠਲੇ ਪੱਧਰ 'ਤੇ ਭਾਜਪਾ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੌਕੇ ਸੁਖਵੰਤ ਸਿੰਘ ਪੂਨੀਆ, ਦੀਪਕ ਜੈਨ ਜਨਰਲ ਸਕੱਤਰ, ਅਰੁਣ ਆਰੀਆ, ਅਮਨ ਥਾਪਰ, ਦਵਿੰਦਰ ਬੌਬੀ, ਮੀਨਾ ਖੋਖਰ, ਅੰਕੂ ਜਖ਼ਮੀ, ਡਿਲੇਸ਼ ਸ਼ਰਮਾ, ਕਮਲਜੀਤ ਗਰਗ, ਬਰਜੇਸ਼ਵਰ ਗੋਇਲ, ਹਰੀ ਕ੍ਰਿਸ਼ਨ ਮਨੀ, ਲਲਿਤ ਗਰਗ ਬਰਨਾਲਾ, ਅਲਕਾ ਬਾਂਸਲ, ਧੀਰਜ਼ ਦੱਦਾਹੂਰ, ਨੀਰੂ ਤੁਲੀ, ਲਕਸ਼ਮੀ ਦੇਵੀ, ਅਵਤਾਰ ਸਿੰਘ, ਨਵਦੀਪ ਸਿੰਘ, ਨਵਦੀਪ ਕੁਮਾਰ, ਕ੍ਰਿਸ਼ਨ ਮਿੱਤਲ ਸਮੇਤ ਜਿਲ੍ਹੇ ਦੇ ਵੱਖ-ਵੱਖ ਅਹੁਦੇਦਾਰ ਵੀ ਹਾਜ਼ਰ ਸਨ।
ਫੋਟੋ ਨੰ: 5 ਐਸਐਨਜੀ 29