ਕਾਰ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਅਤੇ ਬਲਦ ਦੀ ਮੌਤ
ਸੰਗਰੂਰ, 5 ਅਕਤੂਬਰ (ਕੁਲਵੰਤ ਸੰਦੌੜਵੀ/ਭੁੱਲਰ) : ਇਥੋਂ ਨਜ਼ਦੀਕੀ ਪਿੰਡ ਖੁਰਦ ਵਿਖੇ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਅਤੇ ਬਲਦ ਦੀ ਮੌਤ ਹੋ ਗਈ। ਹਾਦਸੇ ਵਿਚ ਦੋ ਜਣੇ ਜ਼ਖ਼ਮੀ ਵੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਖੁਰਦ ਨਿਵਾਸੀ ਸ਼ਮਸਾਦ ਅਪਣੇ ਘਰ ਦੇ ਬਾਹਰ ਖੜਾ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਵਿਚ ਕਾਰ ਨੇ ਪਹਿਲਾਂ ਇਕ ਬਲਦ ਨੂੰ ਟੱਕਰ ਮਾਰੀ, ਫਿਰ ਉਥੇ ਹੀ ਖੜੇ ਦੋ ਹੋਰ ਵਿਅਕਤੀ ਅਤੇ ਬੱਚੇ ਨੂੰ ਵੀ ਟੱਕਰ ਮਾਰ ਦਿਤੀ। ਹਾਦਸੇ ਵਿਚ ਬਲਦ ਅਤੇ ਸ਼ਮਸ਼ਾਦ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਤਨਾਮ ਸਿੰਘ ਵਾਸੀ ਖੁਰਦ ਅਤੇ ਛੋਟੀ ਬੱਚਾ ਜ਼ਖ਼ਮੀ ਹੋ ਗਏ।