
ਕਾਲੇ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਉਬਾਲੇ ਖਾਣ ਲੱਗਾ : ਕਿਸਾਨਾਂ ਵਲੋਂ ਥਾਂ-ਥਾਂ ਚੱਕਾ ਜਾਮ
ਚਾਰ ਘੰਟੇ ਲਈ ਰੁਕ ਗਿਆ ਸੂਬਾ ਤੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ
ਚੰਡੀਗੜ੍ਹ, 5 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ 2020 ਸਮੇਤ ਪਰਾਲੀ ਆਰਡੀਨੈਂਸ ਨੂੰ ਰੱਦ ਕਰਾਉਣ ਲਈ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ 'ਤੇ ਅੱਜ ਪੂਰੇ ਸੂਬੇ ਵਿਚ ਕਿਸਾਨਾਂ-ਮਜ਼ਦੂਰਾਂ ਤੇ ਹੋਰਾਂ ਵਲੋਂ ਥਾਂ-ਥਾਂ ਚੱਕਾ ਜਾਮ ਕੀਤਾ ਗਿਆ।
ਚਾਰ ਘੰਟੇ ਲਈ ਇਕ ਵਾਰ ਪੂਰਾ ਸੂਬਾ ਰੁਕ ਜਿਹਾ ਗਿਆ ਤੇ ਸੜਕਾਂ 'ਤੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖੀਆਂ ਗਈਆਂ। ਅੱਜ ਦੇ ਚੱਕਾ ਜਾਮ ਪ੍ਰੋਗਰਾਮ ਵਿਚ ਕਿਸਾਨ ਔਰਤਾਂ ਦੇ ਜੋਸ਼ ਨਾਲ ਸ਼ਮੂਲੀਅਤ ਕਰਨ ਤੋਂ ਇਲਾਵਾ ਖੇਤ ਮਜ਼ਦੂਰਾਂ, ਅਧਿਆਪਕਾਂ, ਬਿਜਲੀ ਕਾਮਿਆਂ, ਆਰਐਮਪੀ ਡਾਕਟਰਾਂ, ਨੌਜਵਾਨਾਂ, ਰੰਗਕਰਮੀਆਂ ਤੇ ਹੋਰਨਾਂ ਕਾਰੋਬਾਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਆਗੂਆਂ ਤੇ ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਵਲੋਂ ਵਿੱਢੇ ਵਿਸ਼ਾਲ, ਲੰਮੇ ਤੇ ਸਿਰੜੀ ਘੋਲ ਤੋਂ ਭੜਕਾਹਟ ਵਿਚ ਆ ਕੇ ਪੰਜਾਬ ਵਾਸੀਆਂ ਦੀ ਨਾਕਾਬੰਦੀ ਕਰਨ ਵਰਗੇ ਕੋਝੇ ਹਥਕੰਡੇ ਅਪਣਾ ਰਹੀ ਹੈ।
ਦਸਣਯੋਗ ਹੈ ਕਿ ਮੌਜੂਦਾ ਘੋਲ ਪੰਜਾਬ ਤੋਂ ਅੱਗੇ ਸਮੁੱਚੇ ਮੁਲਕ 'ਚ ਫੈਲ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਹੁਣ ਕਾਰਪੋਰੇਟ ਘਰਾਣਿਆਂ ਦੀ ਦਲਾਲ ਭਾਜਪਾ ਹਕੂਮਤ ਨੂੰ ਭਾਰੀ ਕੀਮਤ ਚੁਕਾਉਣੀ ਪਵੇimageਗੀ।ਬਠਿੰਡਾ ਵਿਖੇ ਕਾਲੇ ਖੇਤੀ ਕਾਨੂੰਨ ਵਿਰੁਧ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ।