
ਵਿਦੇਸ਼ੀ ਸਨਅਤਕਾਰਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ 'ਤੇ ਚੰਗਾ ਰਿਟਰਨ ਦੇਣ ਦਾ ਦਾਅਵਾ ਕਰ ਰਹੇ ਨੇ ਪਰ ਕਿਸਾਨਾਂ ਦੀ MSP ਵੇਲੇ ਉਹ ਪਿੱਛੇ ਕਿਉਂ ਹੱਟ ਰਹੇ ਨੇ?
ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਵਾਰ ਫਿਰ ਸਿੱਧਾ ਸਵਾਲ ਪੁੱਛਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ੀ ਸਨਅਤਕਾਰਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ 'ਤੇ ਚੰਗਾ ਰਿਟਰਨ ਦੇਣ ਦਾ ਦਾਅਵਾ ਕਰ ਰਹੇ ਨੇ ਪਰ ਕਿਸਾਨਾਂ ਦੀ MSP ਵੇਲੇ ਉਹ ਪਿੱਛੇ ਕਿਉਂ ਹੱਟ ਰਹੇ ਨੇ?
Sunil Jakhar Tweet
ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਦੇ ਹੋਏ ਸਵਾਲ ਕੀਤਾ ਕਿ 'ਵਿਦੇਸ਼ੀ ਨਿਵੇਸ਼ਕਾਂ ਨੂੰ ਪ੍ਰਧਾਨ ਮੰਤਰੀ ਭਰੋਸਾ ਦੇ ਰਹੇ ਪਰ ਕਿਸਾਨਾਂ ਨੂੰ MSP 'ਤੇ ਭਰੋਸਾ ਕਿਉਂ ਨਹੀਂ ਦਿੰਦੇ। ਕਿਸਾਨ ਭਾਰਤ ਸਰਕਾਰ ਤੋਂ ਸਿਰਫ਼ ਖੇਤੀ ਵਿਚ ਕੀਤੇ ਨਿਵੇਸ਼ ਦਾ ਪੱਕਾ ਰਿਟਰਨ ਹੀ ਮੰਗਦੇ ਨੇ, ਪ੍ਰਧਾਨ ਮੰਤਰੀ ਦੇ “Vocal For Local”, ਦੇ ਨਾਰੇ ਦਾ ਕੀ ਹੋਇਆ, ਮੈਂ ਪੁੱਛ ਸਕਦਾ ਹਾਂ' ?
Sunil Jakhar , Narendra Modi
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ, ਹਾਲਾਂਕਿ ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਸੀ ਕਿ MSP ਦੇਸ਼ ਦੀ ਖ਼ੁਰਾਕ ਸੁਰੱਖਿਆ ਨਾਲ ਜੁੜੀ ਹੈ ਇਸ ਲਈ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਪਰ ਕਿਸਾਨ ਪ੍ਰਦਰਸ਼ਨ ਦੌਰਾਨ ਲਗਾਤਾਰ ਸਵਾਲ ਪੁੱਛ ਰਹੇ ਨੇ ਕਿ ਆਖਿਰ ਸਰਕਾਰ ਇਸ ਨੂੰ ਕਾਨੂੰਨ ਦਾ ਹਿੱਸਾ ਕਿਉਂ ਨਹੀਂ ਬਣਾਉਂਦੀ ਹੈ? ਉਧਰ ਭਾਜਪਾ ਦੇ ਆਗੂ ਲਗਾਤਾਰ ਪੰਜਾਬ ਸਰਕਾਰ 'ਤੇ ਕਿਸਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾ ਰਹੇ ਨੇ, ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਵਿਚੋਲੀਏ ਖ਼ਤਮ ਹੋਣ ਅਤੇ ਕਿਸਾਨਾਂ ਨੂੰ ਫ਼ਾਇਦਾ ਹੋਵੇ।