ਪੰਜਾਬ ਨੇ ਉਦਯੋਗਿਕ ਵਿਕਾਸ ਲਈ ਮੌਕੇ ਤਲਾਸ਼ਣ ਹਿੱਤ ਨਵੀਂ ਤਕਨਾਲੋਜੀ 'ਇੰਡਸਟਰੀ 4.0' ਨੂੰ ਅਪਣਾਇਆ
Published : Dec 6, 2019, 4:17 pm IST
Updated : Dec 6, 2019, 4:17 pm IST
SHARE ARTICLE
PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH
PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH

ਪੰਜਾਬ ਵੱਲੋਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਹਿੱਤ ਨਵੇਂ ਮੌਕੇ ਤਲਾਸ਼ਣ ਲਈ ਇੱਕ ਨਵੀਂ ਉਦਯੋਗਿਕ ਤਕਨਾਲੋਜੀ  'ਇੰਡਸਟਰੀ 4.0' ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ

ਚੰਡੀਗੜ੍ਹ- ਪੰਜਾਬ ਵੱਲੋਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਹਿੱਤ ਨਵੇਂ ਮੌਕੇ ਤਲਾਸ਼ਣ ਲਈ ਇੱਕ ਨਵੀਂ ਉਦਯੋਗਿਕ ਤਕਨਾਲੋਜੀ  'ਇੰਡਸਟਰੀ 4.0' ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਰਾਹੀਂ ਸੂਬੇ ਨੇ ਉਦਯੋਗਿਕ ਕ੍ਰਾਂਤੀ ਦਾ ਹਿੱਸਾ ਬਣ ਕੇ ਤਕਨੀਕੀ ਨਿਵੇਸ਼ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ। 'ਪੰਜਾਬ: ਚੇਂਜਿੰਗ ਗੇਅਰ ਫਾਰ ਉਦਯੋਗ 4.0'  ਦੇ ਵਿਸ਼ੇ 'ਤੇ ਕੇਂਦਰਿਤ 'ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ) 2019 ਦੇ ਸੈਸ਼ਨ ਇੰਡਸਟਰੀ 4.0 ਲਈ ਪਿੜ ਬੰਨਦਿਆਂ, ਵਿਗਿਆਨ,

PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH
ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ, ਆਰ ਕੇ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਤਹਿਤ ਤਕਨਾਲੋਜੀ ਵਿੱਚ ਨਿਵੇਸ਼ ਅਤੇ ਵਿਕਾਸ ਦੀ ਸਹੂਲਤ ਪ੍ਰਦਾਨ ਕਰ  ਰਹੀ ਤਾਂ ਜੋ ਸੂਬੇ ਨੂੰ ਉਦਯੋਗਿਕ ਕ੍ਰਾਂਤੀ ਦੀ ਗਤੀਸ਼ੀਲਤਾ ਦਾ ਹਾਣੀ ਬਣਾਇਆ ਜਾ ਸਕੇ।
ਸੈਸ਼ਨ ਦੌਰਾਨ ਪੈਨਲ ਦੇ ਮੈਂਬਰਾਂ ਵਿੱਚ ਪੀ.ਟੀ.ਸੀ. ਤੇ ਆਈ.ਓ.ਟੀ./ਏ.ਆਈ. ਬਿਜ਼ਨਸ ਦੇ ਇੰਡੀਆ ਹੈਡ ਰਾਜ ਕਿਰਨ,

PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH
ਆਈ.ਐਸ.ਬੀ. ਮੁਹਾਲੀ ਦੇ ਸੀਨੀਅਰ ਐਸੋਸੀਏਟ ਡੀਨ ਚੰਦਨ ਚੌਧਰੀ, ਡਾਇਰੈਕਟਰ ਆਟੋਮੇਸ਼ਨ ਇੰਡਸਟਰੀ ਐਸੋਸੀਏਸ਼ਨ ਅਨੂਪ ਵਾਧਵਾ, ਵੀਪੀ-ਈਕੋ ਸਟ੍ਰੂਕਸਰ ਐਂਡ ਡਿਜੀਟਲ ਅਤੇ ਸਨਾਈਡਰ ਇਲੈਕਟ੍ਰਿਕ ਦੇ ਪੰਕਜ ਗੋਇਲ ਸ਼ਾਮਲ ਸਨ। ਪੈਨਲ ਦੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਤਕਨਾਲੋਜੀਆਂ ਬਾਰੇ ਗੱਲ ਕੀਤੀ ਜਿਹਨਾਂ ਦੀ ਵਰਤੋਂ ਉਦਯੋਗ ਦੁਆਰਾ ਉਤਪਾਦਨ/ ਕੁਆਲਟੀ ਦੇ ਵਾਧੇ ਆਦਿ ਲਈ ਕੀਤੀ ਜਾ ਸਕਦੀ ਹੈ।

PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH
ਐਮ.ਐਸ.ਐਮ.ਈਜ਼ 'ਤੇ ਧਿਆਨ ਕੇਂਦਰਿਤ ਕਰਦਿਆਂ ਪੈਨਲਿਸਟਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਅਤੇ ਕਿ ਪੰਜਾਬ ਸੂਬੇ ਦੀ ਆਰਥਿਕਤਾ ਦੇ ਵਿਕਾਸ ਵਿੱਚ ਲਗਭਗ 2 ਲੱਖ ਐਮ.ਐਸ.ਐਮ.ਈਜ਼ ਅਤੇ ਲਗਭਗ 500 ਵੱਡੀਆਂ ਅਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਦਾ ਯੋਗਦਾਨ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਮਜ਼ਬੂਤ ਟੈਕਸਟਾਈਲ, ਫੂਡ ਪ੍ਰੋਸੈਸਿੰਗ ਅਤੇ ਲਾਈਟ ਇੰਜੀਨੀਅਰਿੰਗ ਸੈਕਟਰਾਂ ਦੀ ਮੌਜੂਦਗੀ ਉਦਯੋਗਿਕ ਦ੍ਰਿਸ਼ ਨੂੰ ਜੀਵਿਤ ਪਲੇਟਫਾਰਮ ਬਣਾਉਂਦੀ ਹੈ।

4

ਇੰਡਸਟਰੀ 4.0 ਦੀ ਧਾਰਨਾ ਉੱਨਤ ਤਕਨਾਲੋਜੀਆਂ ਅਤੇ ਸਰੀਰਕ ਉਤਪਾਦਨ ਤੱਤਾਂ ਦੇ ਏਕੀਕਰਣ ਦੁਆਰਾ ਨਿਰਮਾਣ ਪ੍ਰਕਿਰਿਆ ਦੇ ਆਧੂਨਿਕੀਕਰਨ 'ਤੇ ਕੇਂਦਰਿਤ ਹੈ। ਇਹ ਸੰਚਾਰ, ਆਈ.ਟੀ., ਡਾਟਾ, ਭੌਤਿਕ ਤੱਤ ਆਦਿ ਦੀ ਇੱਕੋ ਸਮੇਂ ਵਰਤੋਂ ਦੁਆਰਾ ਇੱਕ ਪੂਰੀ ਡਿਜ਼ੀਟਲ ਚੇਨ ਵੈਲਿਯੂ ਤਿਆਰ ਕਰਦਾ ਹੈ। ਸਵਰਾਜ ਟਰੈਕਟਰ ਦੇ ਸੀ.ਈ.ਓ. ਸ੍ਰੀ ਹਰੀਸ਼ ਚਵਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਦਯੋਗ ਦੇ ਵਾਧੇ ਲਈ ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਕਰਕੇ ਸੁਖਾਲੇ ਵਪਾਰ ਲਈ ਐਮ.ਐਸ.ਐਮ.ਈਜ਼ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।

PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH

ਕੇ.ਪੀ.ਐਮ.ਜੀ. ਦੇ ਭਾਈਵਾਲ ਸ੍ਰੀ ਸੁਸ਼ਾਂਤ ਰਾਬਰਾ ਨੇ 80 ਦੇ ਕਰੀਬ ਪ੍ਰਮੁੱਖ ਵਿਅਕਤੀਆਂ ਦੀ ਸਰਗਰਮ ਭਾਗੀਦਾਰੀ ਨਾਲ ਸੈਸ਼ਨ ਦਾ ਸੰਚਾਲਕ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਇਹਨਾਂ  80 ਵਿਅਕਤੀਆਂ ਵਿੱਚ ਐਮ.ਐਸ.ਐਮ.ਈਜ਼, ਆਈ.ਆਈ.ਟੀ., ਰੋਪੜ, ਥਾਪਰ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰਮੁੱਖ ਵਿਅਕਤੀ ਅਤੇ ਉਦਯੋਗ 4.0 ਖੇਤਰ ਦੇ ਮਾਹਿਰ ਸ਼ਾਮਲ ਸਨ।

PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH

ਅੰਤ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੱਕਤਰ ਸ੍ਰੀ ਕਰੁਨੇਸ਼ ਗਰਗ ਨੇ ਸੈਸ਼ਨ ਦੌਰਾਨ ਹਾਜ਼ਰ ਪੈਨਲਿਸਟਾਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਵਿਨੀ ਮਹਾਜਨ, ਏ.ਸੀ.ਐੱਸ., ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ, ਏ.ਐਮ.ਡੀ. ਸ੍ਰੀ ਵਿਨੀਤ ਕੁਮਾਰ, ਉਦਯੋਗ ਅਤੇ ਵਣਜ ਦੇ ਡਿਪਟੀ ਡਾਇਰੈਕਟਰ ਵਿਸ਼ਵ ਬੰਧੂ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement