
ਜਾਂ ਤਾਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਜਾਂ ਕੁਰਬਾਨੀ ਦੇ ਕੇ ਜਾਵਾਂਗੇ
ਨਵੀਂ ਦਿੱਲੀ: (ਹਰਦੀਪ ਸਿੰਘ ਭੋਗਲ)-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ।
BALWANT SINGH WITH HARDEEP SINGH
ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਵੱਲੋਂ ਕੁੰਡਲੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਰਿਆਣਵੀਂ ਕਿਸਾਨ ਬਲਵੰਤ ਸਿੰਘ ਜੋ ਕਿ ਸੋਨੀਪਤ ਦੇ ਰਹਿਣ ਵਾਲੇ ਹਨ ਨਾਲ ਗੱਲਬਾਤ ਕੀਤੀ। ਹਰਿਆਣਵੀਂ ਕਿਸਾਨ ਨੇ ਕਿਹਾ ਕਿ ਉਹ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦਾ ਹੈ ਕਿ ਜੋ ਸਰਕਾਰ ਕਹਿ ਰਹੀ ਹੈ
BALWANT SINGH WITH HARDEEP SINGH
ਕਿ ਇਹ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਹੈ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਅੰਦੋਲਨ ਹੈ ਸਰਕਾਰ ਪਹਿਲਾਂ ਕਿਸਾਨਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਆਈ ਹੈ ਪਰ ਅੱਜ ਕਿਸਾਨ ਇਹਨਾਂ ਦੀ ਗੱਲ ਸਮਝ ਚੁੱਕੇ ਹਨ ਅਤੇ ਇਕੱਠੇ ਹੋ ਕੇ ਇਸ ਅੰਦੋਲਨ ਵਿਚ ਆਏ ਹਨ।
BALWANT SINGH WITH HARDEEP SINGH
ਅੱਜ ਮੋਦੀ ਦੇ ਕਹੇ ਅਨੁਸਾਰ ਅੱਛੇ ਦਿਨ ਆ ਗਏ ਹਨ ਸਾਰੇ ਕਿਸਾਨ, ਮਜ਼ਦੂਰ ਸੜਕਾਂ ਤੇ ਹਨ, ਖੁੱਲ੍ਹੇ ਆਸਮਾਨ ਦੇ ਥੱਲੇ ਘਰਾਂ ਤੋਂ ਦੂਰ ਹਨ। ਅੱਛੇ ਦਿਨ ਕੁੱਝ ਗਿਣੇ ਹੋਏ ਪੂੰਜੀਪਤੀਆਂ ਦੇ ਆਏ ਹਨ ਜਿਹਨਾਂ ਦੀ ਦਲਾਲੀ ਬੀਜੇਪੀ ਸਰਕਾਰ ਕਰਦਾ ਹੈ ।
BALWANT SINGH WITH HARDEEP SINGH
ਅੰਬਾਨੀ, ਅਡਾਨੀ ਵਰਗੇ ਲੋਕਾਂ ਦੇ ਅੱਛੇ ਦਿਨ ਆਏ ਹਨ। ਜਿਹਨਾਂ ਦੀ ਕੋਰੋਨਾ ਦੇ ਟਾਈਮ ਤੇ ਵੀ ਇੱਕ ਘੰਟੇ ਵਿਚ 5 ਹਜ਼ਾਰ ਕਰੋੜ ਸੰਪਤੀ ਵਧੀ ਹੈ, ਮਜ਼ਦੂਰ ਲੋਕਾਂ ਨੂੰ ਰੋਟੀ ਦੀ ਚਿੰਤਾ ਪੈ ਗਈ, ਆਪਣੀ ਰੋਟੀ ਨੂੰ ਬਚਾਉਣ ਲਈ ਅੱਜ ਅਸੀਂ ਅੰਦੋਲਨ ਕਰ ਰਹੇ ਹਾਂ, ਜਦੋਂ ਤੱਕ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹਨਾਂ ਟਾਈਮ ਵਾਪਸ ਨਹੀਂ ਜਵਾਂਗੇ।
BALWANT SINGH WITH HARDEEP SINGH
ਜਾਂ ਤਾਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਜਾਂ ਕੁਰਬਾਨੀ ਦੇ ਕੇ ਜਾਵਾਂਗੇ। 2022 ਤੱਕ ਜਿਸਨੂੰ ਅਸੀਂ ਕਿਸਾਨ ਕਹਿੰਦੇ ਹਾਂ ਉਹ ਹੀ ਨਹੀਂ ਰਹੇਗਾ, ਉਹ ਬਰਬਾਦ ਹੋ ਜਾਵੇਗਾ, ਜੇ ਕਾਨੂੰਨ ਆ ਗਏ ਤਾਂ ਇਹ ਜ਼ਮੀਨ ਵੀ ਅਡਾਨੀ. ਅੰਬਾਨੀ ਦੀ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਹਰਿਆਣਾ ਦੀ ਸਰਕਾਰ ਦੀ ਭੂਮਿਕਾ ਕਿਸਾਨ ਵਿਰੋਧੀ ਹੈ ਪਰ ਫਿਰ ਵੀ ਹਰਿਆਣਾ ਦੇ ਕਿਸਾਨ ਨੇ ਵੱਡੇ ਪੰਜਾਬ ਲਈ ਰਾਹ ਖੋਲ੍ਹੇ।