
ਜਲੰਧਰ ਦੇ ਲੋਕਾਂ ਵੱਲੋਂ ਇੱਕ ਅਹਿਮ ਅਤੇ ਖ਼ਾਸ ਉਪਰਾਲਾ
ਜਲੰਧਰ: ਸਰਦੀਆਂ ਦੇ ਦਿਨਾਂ 'ਚ ਹਰ ਕੋਈ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਜ਼ਿਆਦਾ ਕੱਪੜਿਆਂ 'ਚ ਢੱਕ ਕੇ ਰੱਖਦਾ ਹੈ ਪਰ ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹੁੰਦੇ ਨੇ ਜਿਹਨਾਂ ਨੂੰ ਅਜਿਹੀਆਂ ਚੀਜ਼ਾਂ ਦੀ ਜ਼ਰੂਰਤ ਤਾਂ ਹੁੰਦੀ ਹੈ ਪਰ ਉਹਨਾਂ ਚੀਜ਼ਾਂ ਨੂੰ ਮਜ਼ਬੂਰੀਆਂ ਕਾਰਨ ਖਰੀਦ ਨਹੀਂ ਸਕਦੇ।
Photo
ਇਸ ਦੇ ਮੱਦੇਨਜ਼ਰ ਜਲੰਧਰ 'ਚ 'ਨੇਕੀ ਦੀ ਦੀਵਾਰ' ਬਣ ਗਈ ਹੈ ਜਿੱਥੇ ਲੋਕ ਆਪਣੇ ਘਰਾਂ ਦੇ ਪੁਰਾਣੇ ਸਮਾਨ ਨੂੰ ਇੱਥੇ ਦੇ ਸਕਦੇ ਹਨ ਤਾਂ ਜੋ ਲੋੜਵੰਦ ਲੋਕਾਂ ਨੂੰ ਇਹ ਸਮਾਨ ਦਿੱਤਾ ਜਾ ਸਕੇ। ਇਸ ਬਾਰੇ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਦਾ ਕੀ ਕਹਿਣਾ ਹੈ ਕਿ ਨੇਕੀ ਦੀ ਦੀਵਾਰ ਪਿਛਲੇ ਸਾਲ ਵੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਾਲ ਵੀ ਇਹ ਸਿਲਸਿਲਾ ਜਾਰੀ ਰੱਖਿਆ ਹੈ।
Photo
ਲੋੜਵੰਦਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਉਪਰਾਲਾ ਕੀਤਾ ਗਿਆ ਹੈ ਇਸ ਚ ਘਰਾਂ ਵਿਚ ਵਰਤਿਆ ਹੋਇਆ ਸਮਾਨ ਹੁੰਦਾ ਹੈ ਇਸ ਤੋਂ ਇਲਾਵਾ ਜੇ ਕਿਸੇ ਨੇ ਦਾਨ ਕਰਨਾ ਹੋਵੇ ਉਹ ਵੀ ਸਮਾਨ ਦੇ ਜਾਂਦਾ ਹੈ। ਪਿਛਲੇ ਸਾਲ ਵੀ ਇਹ ਉਪਰਾਲਾ ਸਫ਼ਲ ਰਿਹਾ ਸੀ ਤੇ ਇਸ ਵਾਰ ਵੀ ਇਹ ਬਹੁਤ ਹੀ ਤੇਜ਼ੀ ਨਾਲ ਚਲ ਰਿਹਾ ਹੈ। ਗਰੀਬ ਅਤੇ ਲੋੜਵੰਦਾਂ ਦੀ ਮਦਦ ਜਿੰਨੀ ਕੀਤੀ ਜਾਵੇ ਉੰਨੀ ਹੀ ਥੋੜੀ ਹੈ।
Photo
ਇਸ ਲਈ ਜਿੰਨੀ ਹੋ ਸਕੇ ਗਰੀਬ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਦੀ ਮਦਦ ਕਰਨ ਲਈ ਐਨਆਰਆਈ ਤੋਂ ਵੀ ਵੀਰਾਂ ਨੇ 300 ਕੰਬਲ ਭੇਜੇ ਹਨ। ਇਸ ਨਾਲ ਲੋੜਵੰਦ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੇਗੀ ਜਿਸ ਨਾਲ ਉਹਨਾਂ ਦਾ ਜੀਵਨ ਸੁਖਾਲਾ ਹੋ ਜਾਵੇਗਾ। ਉਹਨਾਂ ਨੇ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਠੰਡ ਵਿਚ ਕੋਈ ਪਰੇਸ਼ਾਨੀ ਨਾ ਆਵੇ।
Photo
ਦੱਸ ਦੇਈਏ ਕਿ 'ਨੇਕੀ ਦੀ ਦੀਵਾਰ' 'ਚ ਲੋਕ ਆਪਣੇ ਪੁਰਾਣੇ ਖ਼ਿਡੋਣੇ, ਕੱਪੜੇ, ਜੁੱਤੇ ਅਤੇ ਹੋਰ ਸਮਾਨ ਵੀ ਦੇ ਸਕਦੇ ਹਨ ਤਾਂ ਕਿ ਗਰੀਬਾਂ ਦੇ ਬੱਚਿਆਂ ਨੂੰ ਇਹ ਵੰਡ ਕੇ ਉਹਨਾਂ ਦੇ ਚੇਹਰਿਆਂ 'ਤੇ ਖ਼ੁਸ਼ੀ ਲਿਆਦੀ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।