ਸੂਬੇ ਦੀ ਵਿੱਤੀ ਹਾਲਤ ਸੁਧਰੀ, ਪਰ ਕਰਜ਼ੇ ਦੀ ਪੰਡ 2,50,000 ਕਰੋੜ ਹੋਈ: ਮਨਪ੍ਰੀਤ ਬਾਦਲ
Published : Jan 7, 2021, 1:31 am IST
Updated : Jan 7, 2021, 1:31 am IST
SHARE ARTICLE
image
image

ਸੂਬੇ ਦੀ ਵਿੱਤੀ ਹਾਲਤ ਸੁਧਰੀ, ਪਰ ਕਰਜ਼ੇ ਦੀ ਪੰਡ 2,50,000 ਕਰੋੜ ਹੋਈ: ਮਨਪ੍ਰੀਤ ਬਾਦਲ

ਚੰਡੀਗੜ੍ਹ, 6 ਜਨਵਰੀ (ਜੀ.ਸੀ. ਭਾਰਦਵਾਜ): ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਆਪੋ ਅਪਣੇ ਮਹਿਕਮਿਆਂ ਦੀ ਕਾਰਗੁਜ਼ਾਰੀ ਮੀਡੀਆ ਸਾਹਮਣੇ ਪੇਸ਼ ਕਰ ਦੀ ਛੇੜੀ ਕੜੀ ਤਹਿਤ ਅੱਜ ਸ਼ਾਮ ਵਿੱਤ ਮਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਭੈੜੇ ਅਸਰ ਕਰ ਕੇ ਪੰਜਾਬ ਦੀ ਵਿੱਤੀ ਹਾਲਤ ਭਾਵੇਂ ਹੋਰ ਸਕੰਟਮਈ ਹੋ ਗਈ ਹੈ ਅਤੇ ਆਉਂਦੇ ਬਜਟ ਵਿਚ ਕਰਜ਼ੇ ਦੀ ਪੰਡ ਮੌਜੂਦਾ 2,25,000 ਕਰੋੜ ਤੋਂ ਵਧ ਕੇ 2,25,000 ਕਰੋੜ ਤਕ ਪਹੁੰਚ ਜਾਵੇਗੀ, ਪਰ ਨਾਲ ਦੀ ਨਾਲ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੁੱਕੇ ਪ੍ਰਭਾਵੀ ਕਦਮਾਂ ਸਦਕਾਂ 15ਵੇਂ ਵਿੱਤ ਖ਼ਰਚੇ ਘੱਟ ਕਰ ਕੇ 8000 ਕਰੋੜ ਦੀ ਕੀਤੀ ਬੱਚਤ ਨਾਲ ਵਿੱਤੀ ਗੱਡੀ ਲੀਹ ਉਤੇ ਲਿਆਂਦੀ ਗਈ ਹੈ | 
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆੰ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਸਾਲ 2021-22 ਬਜਟ ਵਿਚ ਸਾਲਾਨਾ ਆਮਦਨ ਤੇ ਖ਼ਰਚੇ ਵਿਚ ਇਖ ਸਾਰਤਾ ਹੋਏਗੀ, ਵਿੱਤੀ ਘਾਟਾ ਨਾਂਹ ਦੇ ਬਰਾਬਰ ਹੋਏਗਾ ਯਾਨੀ ਸਾਲੀ ਵਿਚ ਜਿੰਨੀ ਆਮਦਨ ਹੋਈ ਓਨਾਂ ਹੀ ਖ਼ਰਚਾ ਸੀਮਤ ਕੀਤਾ ਗਿਆ ਹੈ | ਲੰਬੇ ਚੌੜੇ ਅੰਕੜੇ ਮੀਡੀਆ ਸਾਹਮਣੇ ਪੇਸ਼ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਸਾਲ 2017-18 ਵਿਚ ਸਾਲਾਨਾ 179 ਦਿਨਾ ਓਵਰ ਡਰਾਫ਼ਟ ਕੀਤਾ ਜਾਂਦਾ ਸੀ, ਯਾਨੀ ਖ਼ਾਲੀ ਖ਼ਜ਼ਾਨਾ ਹੋਣ ਕਰ ਕੇ ਰਿਜ਼ਰਵ ਬੈਂਕ ਤੋਂ ਹਰ ਦਿਨ ਕਰਜ਼ਾ ਲੈ ਕੇ ਕੰਮ ਚਲਦਾ ਸੀ ਪਰ ਇਸ ਸਾਲ 2020-21 ਦੌਰਾਨ ਇਕ ਦਿਨ ਵੀ ਓਵਰਡਰਾਫ਼ਟ ਨਹੀਂ ਹੋਇਆ | ਵਿੱਤ ਮੰਤਰੀ ਨੇ ਦਸਿਆ ਕਿ ਕੇਂਦਰ ਵਲੋਂ ਜੀ.ਐਸ.ਟੀ. ਦਾ ਬਕਾਇਆ ਅਜੇ ਵੀ ਵੀ 8500 ਕਰੋੜ ਖੜਾ ਹੈ ਅਤੇ ਦਿਹਾਤੀ ਵਿਕਾਸ ਫ਼ੰਡ ਦਾ 1200 ਕਰੋੜ ਜੋ ਕੇਂਦਰ ਲਈ ਝੋਨਾ ਖ਼ਰੀਦਣ ਦਾ ਪੰਜਾਬ ਨੂੰ ਮਿਲਣਾ ਸੀ, ਉਹ ਵੀ ਨਹੀਂ ਪ੍ਰਾਪਤ ਹੋਇਆ | ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ 12,500 ਪਿੰਡਾਂ ਵਿਚ ਵਿਕਾਸ ਦੇ ਕੰਮ ਜ਼ੋਰਾਂ ਉਤੇ ਚੱਲ ਰਹੇ ਹਨ, ਪੰਚਾਇਤ ਤੇ ਖਾਤੇ ਵਿਚ ਰਕਮ ਆ ਚੁੱਕੀ ਹੈ, ਜਿਨ੍ਹਾਂ ਰਾਹੀਂ ਵਿਕਾਸ ਕਰਵਾਇਆ ਜਾ ਰਿਹਾ ਹੈ |  ਕਿਸਾਨੀ ਕਰਜ਼ਾ ਮੁਆਫ਼ੀ ਉਤੇ ਪੁੱਛੇ ਸੁਆਲਾਂ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੁਲ 10,000 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਗਿਆ ਅਤੇ ਇਹ ਮੁਆਫ਼ੀ ਸਿਰਫ਼ 2 ਲੱਖ ਤਕ ਦੇ ਕਰਜ਼ੇ ਤਕ ਹੀ ਸੀਮਤ ਸੀ | ਸਰਕਾਰੀ ਕਰਮਚਾਰੀਆਂ ਨੂੰ ਡੀ.ਏ. ਦੀਆਂ ਕਿਸ਼ਤਾਂ ਤੇ ਹੋਰ ਭਰਤੀ ਸਬੰਧੀ ਵਿੱਤ ਮੰਤਰੀ ਨੇ ਕਿਹਾ ਕਿ 7ਵੇਂ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਛੇਤੀ ਪ੍ਰਾਪਤ ਹੋਏਗੀ, ਜਿਸ ਉਪਰੰਤ ਆਉਂਦੇ ਬਜਟ ਵਿਚ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਅਤੇ ਕੇਂਦਰ ਦੇ ਪੇਅ ਸਕੇਲ ਨਵੇਂ ਕਰਮਚਾਰੀਆਂ ਨੂੰ ਦੇਣ ਦਾ ਐਲਾਨ ਕੀਤਾ ਜਾਵੇਗਾ | 


ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੇ ਵਿੱਤੀ ਮਦਦ ਦੇ ਸਬੰਧ ਵਿਚ ਕੇਂਦਰ ਸਰਕਾਰ ਦੇ ਰਵੱਈਏ ਵਿਚੋਂ ਪੰਜਾਬ ਪ੍ਰਤੀ ਸਿਆਸੀ ਰੰਜਸ਼ ਦੀ ਬੂਅ ਆਉਂਦੀ ਹੈ | imageimage
  ਤਾਏ ਦਾ ਨਾਮ ਫ਼ੋਟੋ ਵਿਚ ਜ਼ਰੂਰ ਪਾਉ | ਫ਼ੋਟੋ ਸੰਤੋਖ ਸਿੰਘ 3-4

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement