ਵੱਖਰੀਆਂ ਅਵਾਜ਼ਾਂ ਕੱਢ ਕੇ ਬਾਂਦਰਾਂ ਨੂੰ ਭਜਾ ਰਿਹਾ ਹੈ ਵਿਅਕਤੀ, ਪੰਜਾਬ ਯੂਨੀਵਰਸਿਟੀ 'ਚ ਮਚਾ ਰਹੇ ਸੀ ਹੱਲਾ 
Published : Jan 7, 2023, 1:27 pm IST
Updated : Jan 7, 2023, 1:59 pm IST
SHARE ARTICLE
 The person is driving away the monkeys by making different sounds,
The person is driving away the monkeys by making different sounds,

ਚੰਡੀਗੜ੍ਹ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਪੀਯੂ ਨੇ ਬਾਂਦਰਾਂ ਨੂੰ ਭਜਾਉਣ ਲਈ ਵਿਸ਼ੇਸ਼ ਆਵਾਜ਼ਾਂ ਬਣਾਉਣ ਦੇ ਮਾਹਿਰ ਤਿੰਨ ਵਿਅਕਤੀਆਂ ਨੂੰ ਨੌਕਰੀ 'ਤੇ ਰੱਖਿਆ ਹੈ।

 

ਚੰਡੀਗੜ੍ਹ - ਚੰਡੀਗੜ੍ਹ 'ਚ ਬਾਂਦਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਦਾ ਇਹ ਮੁੱਦਾ ਕਈ ਵਾਰ ਨਗਰ ਨਿਗਮ ਹਾਊਸ ਵਿਚ ਉਠਾਇਆ ਜਾ ਚੁੱਕਾ ਹੈ। ਪੰਜਾਬ ਯੂਨੀਵਰਸਿਟੀ (ਪੀਯੂ), ਪੀਜੀਆਈ ਅਤੇ ਧਨਾਸ ਦੇ ਜੰਗਲੀ ਖੇਤਰ ਵਿਚ ਵੱਡੀ ਗਿਣਤੀ ਵਿਚ ਬਾਂਦਰ ਮੌਜੂਦ ਹਨ। ਚੰਡੀਗੜ੍ਹ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਪੀਯੂ ਨੇ ਬਾਂਦਰਾਂ ਨੂੰ ਭਜਾਉਣ ਲਈ ਵਿਸ਼ੇਸ਼ ਆਵਾਜ਼ਾਂ ਬਣਾਉਣ ਦੇ ਮਾਹਿਰ ਤਿੰਨ ਵਿਅਕਤੀਆਂ ਨੂੰ ਨੌਕਰੀ 'ਤੇ ਰੱਖਿਆ ਹੈ।

ਉਹ ਆਪਣੀ ਆਵਾਜ਼ ਨਾਲ ਬਾਂਦਰਾਂ ਨੂੰ ਭਜਾ ਰਿਹਾ ਹੈ। ਦੱਸ ਦਈਏ ਕਿ ਯੂਨੀਵਰਸਿਟੀ 'ਚ ਮੌਜੂਦ ਵੱਡੀ ਗਿਣਤੀ 'ਚ ਬਾਂਦਰ ਘਰਾਂ, ਕੰਟੀਨਾਂ, ਸੰਸਥਾਵਾਂ ਆਦਿ 'ਚ ਦਾਖ਼ਲ ਹੋ ਕੇ ਕਾਫ਼ੀ ਨੁਕਸਾਨ ਕਰਦੇ ਹਨ। ਇਸ ਕਾਰਨ ਵਿਦਿਆਰਥੀਆਂ ਅਤੇ ਸਟਾਫ਼ ਵਿਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਬਾਂਦਰਾਂ ਨੇ ਇੱਥੋਂ ਭੱਜਣਾ ਸ਼ੁਰੂ ਕਰ ਦਿੱਤਾ ਹੈ। 

ਦੱਸ ਦਈਏ ਕਿ ਸੈਕਟਰ 22 ਵਿਚ ਬਾਂਦਰ ਵੱਲੋਂ ਟਾਈਲਾਂ ਗਿਰਾਉਣ ਨਾਲ ਇਕ ਐੱਸਸੀਓ ਨੌਜਵਾਨ ਦੀ ਜਾਨ ਚਲੀ ਗਈ ਹੈ। ਉਸ ਦੀ ਮੌਤ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਕਈ ਸੈਕਟਰਾਂ ਦੇ ਢਾਬਿਆਂ ਨੇੜੇ ਦਰੱਖਤਾਂ 'ਤੇ ਵੀ ਵੱਡੀ ਗਿਣਤੀ 'ਚ ਬਾਂਦਰ ਰਹਿੰਦੇ ਹਨ। ਇਸ ਕਾਰਨ ਲੋਕਾਂ ਵਿਚ ਡਰ ਬਣਿਆ ਰਹਿੰਦਾ ਹੈ।  

ਪੀਯੂ ਵੱਲੋਂ ਬਾਂਦਰਾਂ ਨੂੰ ਭਜਾਉਣ ਲਈ ਰੱਖੇ ਗਏ ਤਿੰਨ ਵਿਅਕਤੀਆਂ ਵਿੱਚੋਂ ਮੁੰਨਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ 3 ਮਹੀਨਿਆਂ ਤੋਂ ਬਾਂਦਰਾਂ ਨੂੰ ਭਜਾਉਣ ਲਈ ਪੀਯੂ ਵੱਲੋਂ ਹਾਇਰ ਕੀਤਾ ਗਿਆ ਹੈ। ਉਸ ਦੀ ਡਿਊਟੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਸਿਰਫ਼ ਰੌਲਾ ਪਾ ਕੇ ਬਾਂਦਰਾਂ ਨੂੰ ਭਜਾ ਰਿਹਾ ਹੈ। ਯੂਨੀਵਰਸਿਟੀ ਵਿਚ ਬਾਂਦਰਾਂ ਦੀ ਭਰਮਾਰ ਸੀ ਪਰ ਹੁਣ ਉਸ ਨੇ ਇੱਥੋਂ ਬਹੁਤ ਸਾਰੇ ਬਾਂਦਰਾਂ ਨੂੰ ਭਜਾ ਦਿੱਤਾ ਹੈ। ਮੁੰਨਾ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਵਰਤਮਾਨ ਵਿਚ ਸਿੰਘਾ ਦੇਵੀ ਕਲੋਨੀ, ਨਯਾਗਾਂਵ (ਮੁਹਾਲੀ) ਵਿਚ ਰਹਿੰਦਾ ਹੈ।

ਮੁੰਨਾ ਨੇ ਦੱਸਿਆ ਕਿ ਉਸ ਨੇ ਇਹ ਆਵਾਜ਼ ਸਿੱਖੀ ਸੀ ਅਤੇ ਉਸ ਦੇ ਬਜ਼ੁਰਗ ਵੀ ਬਾਂਦਰਾਂ ਨੂੰ ਭਜਾਉਣ ਦੇ ਕੰਮ ਵਿਚ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਵੀ ਬਾਂਦਰ ਵੱਡੀ ਗਿਣਤੀ ਵਿਚ ਆਉਂਦੇ ਹਨ। ਹਾਲਾਂਕਿ ਬਾਂਦਰ ਉਨ੍ਹਾਂ ਨੂੰ ਦੇਖ ਕੇ ਭੱਜ ਜਾਂਦੇ ਹਨ। ਮੁੰਨਾ ਨੇ ਦੱਸਿਆ ਕਿ ਪਹਿਲਾਂ ਉਹ ਮਦਾਰੀ ਦਾ ਕੰਮ ਕਰਦਾ ਸੀ ਪਰ ਸਰਕਾਰ ਨੇ ਮਦਾਰੀ ਦਾ ਕੰਮ ਖ਼ਤਮ ਕਰਵਾ ਦਿੱਤਾ ਹੈ। ਇਸ ਤੋਂ ਬਾਅਦ ਉਸ ਨੇ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਰੱਖਿਆ। ਹਾਲਾਂਕਿ ਬਾਅਦ 'ਚ ਲੰਗੂਰ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਦੱਸ ਦਈਏ ਕਿ ਯੂਨੀਵਰਸਿਟੀ 'ਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਤੋਂ ਲੈ ਕੇ ਬਹੁਰੂਪੀਆ ਨੂੰ ਭਾੜੇ 'ਤੇ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਬਾਂਦਰ ਯੂਨੀਵਰਸਿਟੀ ਵਿਚ ਅੜੇ ਰਹੇ। ਹੁਣ ਮੁੰਨਾ ਦੀਆਂ ਕੋਸ਼ਿਸ਼ਾਂ ਦਾ ਯੂਨੀਵਰਸਿਟੀ 'ਤੇ ਕਾਫੀ ਅਸਰ ਪੈ ਰਿਹਾ ਹੈ। ਪੀਯੂ ਦੇ ਨਾਲ ਲੱਗਦੇ ਪੀਜੀਆਈ ਵਿਚ ਵੀ ਬਾਂਦਰਾਂ ਦਾ ਸ਼ੋਰ ਬਰਕਰਾਰ ਹੈ। ਇੱਥੇ ਕਈ ਵਾਰ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨੇੜੇ ਪਾਰਕਾਂ ਵਿਚ ਬਾਂਦਰ ਅਚਾਨਕ ਆ ਜਾਂਦੇ ਹਨ। ਮੁੰਨਾ ਨੇ ਦੱਸਿਆ ਕਿ ਬਾਂਦਰਾਂ ਨੂੰ ਭਜਾਉਣ ਤੋਂ ਇਲਾਵਾ ਉਹ ਘਰਾਂ 'ਚੋਂ ਨਿਕਲਦੇ ਸੱਪਾਂ ਨੂੰ ਵੀ ਫੜਦਾ ਹੈ। ਉਨ੍ਹਾਂ ਨਾਲ ਸੰਪਰਕ ਕਰਨ ਲਈ 9936759967 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ।

ਮੁੰਨਾ ਨੇ ਦੱਸਿਆ ਕਿ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਹਨ ਜੋ ਯੂਨੀਵਰਸਿਟੀ ਵਿਚ ਬਾਂਦਰਾਂ ਨੂੰ ਭਜਾ ਰਹੇ ਹਨ। ਤਿੰਨਾਂ ਦਾ ਖੇਤਰਫਲ ਵੰਡਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸਨਾਵਰ ਅਤੇ ਉੱਤਰਾਖੰਡ ਦੇ ਨੈਨੀਤਾਲ ਵਿਚ ਇੱਕ ਵੱਡੇ ਸਕੂਲ ਵਿਚ ਵੀ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਉਸ ਨੇ ਦੱਸਿਆ ਕਿ ਉਸ ਨੂੰ ਯੂਨੀਵਰਸਿਟੀ ਵੱਲੋਂ ਨੌਕਰੀ ’ਤੇ ਰੱਖੇ ਇਕ ਮਹੀਨਾ ਹੋ ਗਿਆ ਹੈ ਅਤੇ ਬਾਂਦਰ ਵੱਡੀ ਪੱਧਰ ’ਤੇ ਇੱਥੋਂ ਭੱਜ ਚੁੱਕੇ ਹਨ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement