Migratory Birds News: ਹਰੀਕੇ ਸੇਮ ਵਾਲੀ ਧਰਤੀ ਵਿਖੇ 40-50 ਹਜ਼ਾਰ ਪ੍ਰਵਾਸੀ ਪੰਛੀ ਪੁੱਜੇ

By : GAGANDEEP

Published : Jan 7, 2024, 5:07 pm IST
Updated : Jan 7, 2024, 5:47 pm IST
SHARE ARTICLE
40-50 thousand migratory birds arrived at the land of green beans News in punjabi
40-50 thousand migratory birds arrived at the land of green beans News in punjabi

Migratory Birds News: ਪ੍ਰਵਾਸੀ ਪੰਛੀਆਂ ਦੇ ਆਉਣ ਦੀ ਸਹੀ ਗਿਣਤੀ ਇਸ ਮਹੀਨੇ ਜਲ ਪੰਛੀਆਂ ਦੀ ਮਰਦਮਸ਼ੁਮਾਰੀ ਤੋਂ ਬਾਅਦ ਪਤਾ ਲੱਗੇਗੀ

40-50 thousand migratory birds arrived at the land of green beans News in punjabi : ਪੰਜਾਬ ਦੇ ਹਰੀਕੇ ਵੈਟਲੈਂਡ (ਸੇਮ ਵਾਲੀ ਧਰਤੀ) ’ਚ ਹੁਣ ਤਕ ਲਗਭਗ 40,000 ਤੋਂ 50,000 ਪ੍ਰਵਾਸੀ ਪੰਛੀ ਪਹੁੰਚ ਚੁਕੇ ਹਨ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ’ਚ ਦੇਰੀ ਕਾਰਨ ਇਹ ਪ੍ਰਵਾਸੀ ਪੰਛੀ ਇਸ ਵਾਰ ਦੇਰੀ ਨਾਲ ਪਹੁੰਚੇ ਹਨ। ਹਰੀਕੇ ਵੈਟਲੈਂਡ ਉੱਤਰੀ ਭਾਰਤ ਦੀ ਸੱਭ ਤੋਂ ਵੱਡੀ ਵੈਟਲੈਂਡ ਵਜੋਂ ਜਾਣੀ ਜਾਂਦੀ ਹੈ, ਜੋ ਪੰਜਾਬ ਦੇ ਤਰਨ ਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ’ਚ 86 ਵਰਗ ਕਿਲੋਮੀਟਰ ’ਚ ਫੈਲੀ ਹੋਈ ਹੈ।

ਇਹ ਵੀ ਪੜ੍ਹੋ: CockFighting News: ਕੁੱਕੜਾਂ ਦੀ ਲੜਾਈ ਨੂੰ ਲੈ ਕੇ ਚੱਲ ਰਹੀਆਂ ਜ਼ੋਰਾਂ-ਸ਼ੋਰਾਂ 'ਤੇ ਤਿਆਰੀਆਂ, ਦਾਣਿਆਂ ਦੀ ਥਾਂ ਖਿਵਾਏ ਜਾ ਰਹੇ ਵਿਟਾਮਿਨ

ਹਰੀਕੇ ਵੈਟਲੈਂਡ ਸਰਦੀਆਂ ’ਚ ਪ੍ਰਵਾਸੀ ਜਲ ਪੰਛੀਆਂ ਦੀਆਂ ਦੁਰਲੱਭ ਕਿਸਮਾਂ ਲਈ ਰਿਹਾਇਸ਼ ਵਜੋਂ ਕੰਮ ਕਰਦੀ ਹੈ। ਇਹ ਵੈਟਲੈਂਡ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ’ਤੇ ਸਥਿਤ ਹੈ। ਸਾਈਬੇਰੀਆ, ਮੰਗੋਲੀਆ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ ਲਗਭਗ 90 ਕਿਸਮਾਂ ਦੇ ਪ੍ਰਵਾਸੀ ਪੰਛੀ ਹਰ ਸਰਦੀਆਂ ’ਚ ਹਰੀਕੇ ਵੈਟਲੈਂਡ ਪਹੁੰਚਦੇ ਹਨ ਕਿਉਂਕਿ ਘੱਟ ਤਾਪਮਾਨ ਕਾਰਨ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਭੰਡਾਰ ਜੰਮ ਜਾਂਦੇ ਹਨ। 

ਇਹ ਵੀ ਪੜ੍ਹੋ: Chandigarh News: ਠੰਢ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਕੀਤੀਆਂ ਛੁੱਟੀਆਂ, ਹੁਣ 15 ਜਨਵਰੀ ਤੋਂ ਖੁੱਲ੍ਹਣਗੇ ਸਕੂਲ

ਵਰਲਡ ਵਾਈਲਡ ਫੰਡ ਫਾਰ ਨੇਚਰ (WWF) ਇੰਡੀਆ ਦੀ ਕੋ-ਆਰਡੀਨੇਟਰ ਗੀਤਾਂਜਲੀ ਕੰਵਰ ਨੇ ਕਿਹਾ ਕਿ ਹਰੀਕੇ ’ਚ ਲਗਭਗ 40 ਤੋਂ 50 ਹਜ਼ਾਰ ਪ੍ਰਵਾਸੀ ਪੰਛੀਆਂ ਦੇ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਛੀਆਂ ਦੇ ਆਉਣ ਦੀ ਸਹੀ ਗਿਣਤੀ ਇਸ ਮਹੀਨੇ ਜਲ ਪੰਛੀਆਂ ਦੀ ਮਰਦਮਸ਼ੁਮਾਰੀ ਤੋਂ ਬਾਅਦ ਪਤਾ ਲੱਗੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੰਵਰ ਨੇ ਕਿਹਾ ਕਿ ਪ੍ਰਵਾਸੀ ਪੰਛੀ ਆਮ ਤੌਰ ’ਤੇ ਸਤੰਬਰ ’ਚ ਆਉਣੇ ਸ਼ੁਰੂ ਹੁੰਦੇ ਹਨ, ਪਰ ਇਸ ਸਾਲ ਸਰਦੀਆਂ ਦੇ ਮੌਸਮ ਦੇ ਦੇਰੀ ਨਾਲ ਸ਼ੁਰੂ ਹੋਣ ਕਾਰਨ ਉਨ੍ਹਾਂ ਦੀ ਆਮਦ ਨਵੰਬਰ ’ਚ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪ੍ਰਵਾਸੀ ਪੰਛੀਆਂ ਦੀ ਗਿਣਤੀ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ।

(For more news apart from 40-50 thousand migratory birds arrived at the land of green beans News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement