
ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਤੇ 'ਆਪ' ਦੇ ਮਾਝਾ ਜ਼ੋਨ ਦੇ ਯੂਥ ਵਿੰਗ ਪ੍ਰਧਾਨ ਸੁਖਰਾਜ ਸਿੰਘ ਬੱਲ ਦਾ ਵਿਆਹ 17 ਫਰਵਰੀ ...
ਅੰਮ੍ਰਿਤਸਰ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਤੇ 'ਆਪ' ਦੇ ਮਾਝਾ ਜ਼ੋਨ ਦੇ ਯੂਥ ਵਿੰਗ ਪ੍ਰਧਾਨ ਸੁਖਰਾਜ ਸਿੰਘ ਬੱਲ ਦਾ ਵਿਆਹ 17 ਫਰਵਰੀ ਨੂੰ ਹੋਵੇਗਾ। ਮਹਿਲਾ ਵਿੰਗ ਦੀ ਸੂਬਾ ਕਨਵੀਨਰ ਬਲਜਿੰਦਰ ਕੌਰ ਦੀ ਬਠਿੰਡਾ ਦੇ ਇਕ ਪੈਲੇਸ ਵਿਚ ਯੂਥ ਵਿੰਗ ਮਾਝਾ ਜੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ 7 ਜਨਵਰੀ ਨੂੰ ਬਠਿੰਡਾ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿਚ ਮੰਗਣੀ ਕਰਵਾਈ ਸੀ।
Baljinder Kaur
ਇਸ ਮੌਕੇ ਪਾਰਟੀ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜਣਗੇ। ਸੁਖਰਾਜ ਸਿੰਘ ਬੱਲ ਵੀ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਯੂਥ ਵਿੰਗ ਦੇ ਪ੍ਰਧਾਨ ਹਨ। ਹਾਸਲ ਜਾਣਕਾਰੀ ਮੁਤਾਬਕ 17 ਫਰਵਰੀ ਨੂੰ ਤਲਵੰਡੀ ਸਾਬੋ ਵਿਚ ਆਨੰਦ ਕਾਰਜ ਹੋਵੇਗਾ। ਇਸ ਤੋਂ ਬਾਅਦ 19 ਫਰਵਰੀ ਨੂੰ ਅੰਮ੍ਰਿਤਸਰ ਵਿਚ ਵਿਆਹ ਦੀ ਰਿਸੈਪਸ਼ਨ ਹੋਵੇਗੀ। ਇਸ ਮੌਕੇ ਪੰਜਾਬ ਦੇ ਵੱਡੇ ਆਗੂਆਂ ਦੇ ਪੁੱਜਣ ਦੀ ਉਮੀਦ ਹੈ।
Sukhraj Singh Bal, Baljinder Kaur
ਪਿਛਲੇ ਸਮੇਂ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਬੱਲ ਦੀ ਕੁੜਮਾਈ ਹੋਈ ਸੀ। ਉਸ ਸਮੇਂ ਤਾਰੀਖ ਦਾ ਐਲਾਨ ਨਹੀਂ ਹੋਇਆ ਸੀ। ਹੁਣ ਦੋਵਾਂ ਪਰਿਵਾਰਾਂ ਨੇ ਸਲਾਹ ਤੋਂ ਬਾਅਦ ਵਿਆਹ ਦੀ ਤਾਰੀਖ 17 ਫਰਵਰੀ ਰੱਖੀ ਹੈ। ਆਮ ਆਦਮੀ ਪਾਰਟੀ ਦੇ ਇਹ ਤੀਸਰੇ ਵਿਧਾਇਕ ਹਨ ਜੋ ਵਿਧਾਇਕ ਬਣਨ ਮਗਰੋਂ ਵਿਆਹ ਕਰਵਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵਿਧਾਇਕ ਪਿਰਮਿਲ ਸਿੰਘ ਅਤੇ ਰੁਪਿੰਦਰ ਕੌਰ ਰੂਬੀ ਵਿਆਹ ਕਰਵਾ ਚੁੱਕੇ ਹਨ। ਵਿਆਹ ਵਿਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੋਂ ਇਲਾਵਾ ਹੋਰ ਲੀਡਰ ਸ਼ਾਮਲ ਹੋਣਗੇ।