ਪੰਜਾਬ ਸਰਕਾਰ ਵਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ 'ਚ ਐਲਬਰਟਾ ਸੂਬੇ ਨਾਲ ਸਮਝੌਤਾ
Published : Feb 7, 2019, 6:57 pm IST
Updated : Feb 7, 2019, 6:57 pm IST
SHARE ARTICLE
Punjab Govt. signs MoU with Canada's Alberta
Punjab Govt. signs MoU with Canada's Alberta

ਸਿੱਖਿਆ, ਸਿਖਲਾਈ ਅਤੇ ਹੁਨਰ ਵਿਕਾਸ ਸੈਕਟਰ ਨੂੰ ਅੱਗੇ ਹੋਰ ਹੁਲਾਰਾ ਦੇਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...

ਚੰਡੀਗੜ੍ਹ : ਸਿੱਖਿਆ, ਸਿਖਲਾਈ ਅਤੇ ਹੁਨਰ ਵਿਕਾਸ ਸੈਕਟਰ ਨੂੰ ਅੱਗੇ ਹੋਰ ਹੁਲਾਰਾ ਦੇਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੈਨੇਡਾ ਦੇ ਐਲਬਰਟਾ ਸੂਬੇ ਦੀ ਸਰਕਾਰ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਦੋਵੇਂ ਧਿਰਾਂ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਊਰਜਾ, ਖੇਤੀ, ਵਾਤਾਵਰਣ ਪ੍ਰਬੰਧਨ, ਤਕਨਾਲੋਜੀ, ਏਅਰੋ ਸਪੇਸ, ਡਿਫੈਂਸ, ਪ੍ਰਾਹੁਣਚਾਰੀ ਤੇ ਪ੍ਰਚੂਨ ਦੇ ਹੋਰ ਪ੍ਰਾਥਮਿਕ ਖੇਤਰਾਂ ਵਿੱਚ ਸਹਿਯੋਗ ਕਰਨ ਦੇ ਵਾਸਤੇ ਸੰਭਾਵਨਾਵਾਂ ਤਲਾਸ਼ਣ ਲਈ ਸਹਿਮਤ ਹੋ ਗਈਆਂ ਹਨ। 

Captain Amarinder Singh &Captain Amarinder Singh & Matthew Machielse

ਇਸ ਸਹਿਮਤੀ ਪੱਤਰ 'ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਐਲਬਰਟਾ ਸਰਕਾਰ ਦੇ ਚੀਫ ਅਸਿਸਟੈਂਟ ਡਿਪਟੀ ਮਨਿਸਟਰ ਮੈਥਿਯੂ ਮੈਸ਼ਿਲਸ ਨੇ ਹਸਤਾਖ਼ਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਅਫੀਮ ਦੀ ਆਦਤ ਨਾਲ ਨਿਪਟਨ ਵਾਸਤੇ ਤਜਰਬੇ ਅਤੇ ਮੁਹਾਰਤ  ਪ੍ਰਾਪਤ ਕਰਨ ਲਈ ਐਲਬਰਟਾ ਸਰਕਾਰ ਨਾਲ ਸਾਂਝ ਪੈਦਾ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ ਨੂੰ ਆਖਿਆ ਹੈ।

MeetingMeeting

ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਹਿਮਤੀ ਪੱਤਰ ਮੁੱਖ ਤੌਰ 'ਤੇ ਸਿਖਲਾਈ ਅਤੇ ਹੁਨਰ ਵਿਕਾਸ ਦੇ ਲਈ ਸਮਰਥਾ ਨਿਰਮਾਣ ਵਿੱਚ ਵਾਧਾ ਕਰਨ ਵਾਸਤੇ ਵਿਸ਼ਾ ਮਾਮਲਿਆਂ ਦੇ ਮਾਹਰਾਂ ਦੇ ਵਧੀਆ ਅਮਲ ਅਤੇ ਰੁਝੇਵੇਂ ਦੇ ਅਦਾਨ-ਪ੍ਰਦਾਨ 'ਤੇ ਮੁੱਢਲੇ ਰੂਪ ਵਿੱਚ ਕੇਂਦਰਿਤ ਹੋਵੇਗਾ। ਵਪਾਰ, ਸਿੱਖਿਆ ਅਤੇ ਤਕਨਾਲੋਜੀ ਦੀ ਸਿਖਲਾਈ ਦੇ ਨਾਲ ਵਪਾਰਕ ਅਤੇ ਸਰਕਾਰ ਦੇ ਮਿਸ਼ਨ ਅਤੇ ਟੂਰ ਵੀ ਇਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਇਹ ਸਹਿਮਤੀ ਪੱਤਰ ਨਵਿਆਉਣਯੋਗ ਅਤੇ ਆਪਸੀ ਸਹਿਯੋਗ ਲਈ ਸਾਂਝੇ ਖੋਜ ਮੌਕਿਆਂ ਅਤੇ ਉਭਰ ਰਹੀ ਤਕਨਾਲੋਜੀ ਵਾਸਤੇ ਰਣਨੀਤਕ ਸਲਾਹ ਮੁਹੱਈਆ ਕਰਵਾਏਗਾ। ਭਾਰਤੀ ਅਤੇ ਕੈਨੇਡੀਅਨ ਸਮਾਜ ਦੇ ਪੂਰਕ ਸੁਭਾਅ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਇੰਜੀਨੀਅਰਿੰਗ ਵਰਗੇ ਹੋਰ  ਦੁਵੱਲੀ ਮਹੱਤਤਾ ਦੇ ਅਹਿਮ ਖੇਤਰਾਂ ਵਿੱਚ ਮੌਜੂਦਾ ਸੂਚਨਾ ਪ੍ਰਭਾਵੀ ਤਰੀਕੇ ਨਾਲ ਸਾਂਝੀ ਕਰਨ ਦੀ ਜ਼ਰੂਰਤ 'ਤੇ ਜੋਰ ਦਿੱਤਾ ਤਾਂ ਜੋ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। 

MeetingMeeting

ਕੈਪਟਨ ਅਮਰਿੰਦਰ ਸਿੰਘ ਨੇ ਦੌਰੇ 'ਤੇ ਆਏ ਕੈਨੇਡਾ ਦੇ ਮੰਤਰੀ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਹੋਰ ਸਿੱਖਿਆ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਤਾਂ ਜੋ ਸਿੱਖਿਆ ਨੀਤੀ ਘਾੜਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਿੱਖਣ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ। ਰੁਜ਼ਗਾਰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੇ ਸਸ਼ਕਤੀਕਰਨ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸੂਬਾਈ ਨਸ਼ਾ ਰੋਕਥਾਮ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ

ਜਿਨ੍ਹਾਂ ਵਿਚ ਡੈਪੋ ਅਤੇ ਬੱਡੀ ਵਰਗੇ ਪ੍ਰੋਗਰਾਮ ਵੀ ਸ਼ਾਮਲ ਹਨ ਜੋ ਪ੍ਰਭਾਵਿਤ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ  ਵਾਪਸ ਲਿਆਉਣ ਲਈ ਮਹੱਤਵਪੂਰਨ ਸਾਬਤ ਹੋਏ ਹਨ। ਸੂਬਾ ਸਰਕਾਰ ਨੇ 160 ਓ.ਓ.ਏ.ਟੀ. ਕਲੀਨਿਕ ਸਥਾਪਤ ਕੀਤੇ ਹਨ ਜਿੱਥੇ ਨਸ਼ਿਆਂ ਨਾਲ ਪ੍ਰਭਾਵਿਤ ਨੌਜਵਾਨਾਂ ਦਾ ਪ੍ਰਭਾਵੀ ਇਲਾਜ ਕਰਵਾਇਆ ਜਾ ਰਿਹਾ ਹੈ। ਸਿੱਖਿਆ, ਬਾਗਬਾਨੀ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਮੁਹਾਰਤ ਅਤੇ ਤਕਨਾਲੋਜੀ ਦੇ ਤਬਾਦਲੇ ਰਾਹੀਂ ਪੰਜਾਬ ਦੀ ਹਰ ਮਦਦ ਕਰਨ ਅਤੇ ਸਹਿਯੋਗ ਦੇਣ ਦਾ ਦੌਰੇ 'ਤੇ ਆਏ ਕੈਨੇਡਾ ਦੇ ਮੰਤਰੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ। 

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡਾਇਰੈਕਟਰ ਤਕਨੀਕੀ ਸਿੱਖਿਆ ਪ੍ਰਵੀਨ ਥਿੰਦ ਵੀ ਹਾਜ਼ਰ ਸਨ। ਵਫਦ ਵਿੱਚ ਕੌਂਸਲ ਜਨਰਲ ਕੈਨੇਡਾ ਮਿਆ ਯੇਨ ਵੀ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement