ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ 
Published : Feb 7, 2021, 12:15 am IST
Updated : Feb 7, 2021, 12:15 am IST
SHARE ARTICLE
image
image

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ 

ਦੇ 15 ਜ਼ਿਲਿ੍ਹਆਂ 'ਚ 33 ਥਾਵਾਂ 'ਤੇ ਕੀਤਾ ਚੱਕਾ ਜਾਮ 

ਚੰਡੀਗੜ੍ਹ, 6 ਫ਼ਰਵਰੀ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਭਾਜਪਾ ਸਰਕਾਰ ਦੀਆਂ ਸਾਜ਼ਸ਼ੀ ਫੁੱਟਪਾਊ ਚਾਲਾਂ ਅਤੇ ਜਬਰ ਤਸ਼ੱਦਦ ਵਿਰੁਧ ਰੋਸ ਵਜੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੁਆਰਾ ਅੱਜ ਦੇਸ਼ ਭਰ ਵਿਚ ਚੱਕਾ ਜਾਮ ਦੇ ਸੱਦੇ ਤਹਿਤ 15 ਜ਼ਿਲਿ੍ਹਆਂ ਵਿਚ 33 ਥਾਵਾਂ 'ਤੇ 12 ਤੋਂ 3 ਵਜੇ ਤਕ ਮੁੱਖ ਸੜਕ ਮਾਰਗ ਜਾਮ ਕੀਤੇ ਗਏ | 
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਇਨ੍ਹਾਂ ਵਿਚੋਂ 13 ਥਾਵਾਂ 'ਤੇ 129 ਦਿਨਾਂ ਤੋਂ ਪੱਕੇ ਧਰਨੇ ਵੀ ਚਲ ਰਹੇ ਹਨ | ਸਾਰੀਆਂ ਥਾਵਾਂ 'ਤੇ ਕੁਲ ਮਿਲਾ ਕੇ ਢਾਈ ਲੱਖ ਦੇ ਕਰੀਬ ਕਿਸਾਨ ਮਜ਼ਦੂਰ, ਨੌਜਵਾਨ, ਔਰਤਾਂ ਅਤੇ ਬੱਚੇ ਬੱਚੀਆਂ ਸ਼ਾਮਲ ਸਨ | ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਮੋਦੀ ਸਰਕਾਰ ਉਤੇ ਕਿਸਾਨਾਂ ਵਿਰੁਧ ਵਿਦੇਸ਼ੀ ਧਾੜਵੀ ਦੁਸ਼ਮਣਾਂ ਨਾਲੋਂ ਵੀ ਸਖ਼ਤ ਕਿਲੇ੍ਹਬੰਦੀਆਂ ਲਈ ਉੱਚੀਆਂ ਚੌੜੀਆਂ ਕੰਕਰੀਟ ਕੰਧਾਂ ਉਸਾਰਨ ਤੇ ਤਿੱਖੇ ਕਿੱਲ ਗੱਡਣ ਸਮੇਤ ਫੁੱਟਪਾਊ ਸਾਜ਼ਸ਼ਾਂ ਰਚਣ ਅਤੇ ਪੁਲਿਸ, ਫ਼ੌਜ ਦੀ ਛਤਰ ਛਾਇਆ ਹੇਠ ਫ਼ਿਰਕੂ ਗੁੰਡਾ ਟੋਲਿਆਂ ਰਾਹੀਂ ਹਮਲੇ ਕਰਨ ਦਾ ਦੋਸ਼ ਲਾਇਆ | ਉਨ੍ਹਾਂ ਨੇ ਮੰਗ ਕੀਤੀ ਕਿ ਤਿੰਨ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕੀਤੇ ਜਾਣ | ਪੂਰੇ ਦੇਸ਼ ਵਿਚ ਲਾਭਕਾਰੀ ਸਮਰਥਨ ਮੁਲ ਉਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ | 

ਇਸ ਮੌਕੇ ਸ਼ਹੀਦ ਹੋਏ ਯੂ.ਪੀ. ਦੇ ਕਿਸਾਨ ਨਵਰੀਤ ਸਿੰਘ ਦੇ ਵਾਰਸਾਂ ਨੂੰ  1 ਕਰੋੜ ਰੁਪਏ ਦੀ ਸਹਾਇਤਾ ਦੇਣ, ਗਿ੍ਫ਼ਤਾਰ ਕੀਤੇ ਸਾਰੇ ਕਿਸਾਨਾਂ ਨੂੰ  ਬਿਨਾਂ ਸ਼ਰਤ ਛੱਡਣ, ਜ਼ਬਤ ਕੀਤੇ ਸਾਰੇ ਟਰੈਕਟਰ ਛੱਡਣ ਅਤੇ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ | ਬੁਲਾਰਿਆਂ ਨੇ ਰੇਲਾਂ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੂੰ  ਖੱਜਲ ਖੁਆਰ ਕਰਨ ਲਈ ਰੋਹਤਕ ਤੋਂ ਅੱਗੇ ਰੇਲਵੇ ਰੂਟ ਬਦਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਸਾਨਾਂ ਨੂੰ  ਅਪਣੇ ਵਹੀਕਲਾਂ ਰਾਹੀਂ ਹੀ ਜਾਣ ਦੀ ਸਲਾਹ ਦਿਤੀ | ਅੱਜ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸੰਗਠਨ ਸਕੱਤimageimageਰ ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਰਾਮ ਸਿੰਘ ਭੈਣੀਬਾਘਾ, ਜਗਤਾਰ ਸਿੰਘ ਕਾਲਾਝਾੜ, ਸੁਨੀਲ ਕੁਮਾਰ ਭੋਡੀਪੁਰਾ, ਹਰਜਿੰਦਰ ਸਿੰਘ ਬੱਗੀ ਆਦਿ ਸ਼ਾਮਲ ਸਨ |

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement