ਉਤਰਾਖੰਡ 'ਚ ਗਲੇਸ਼ੀਅਰ ਟੁਟਣ ਕਾਰਨ ਆਇਆ ਹੜ੍ਹ 
Published : Feb 7, 2021, 11:52 pm IST
Updated : Feb 7, 2021, 11:52 pm IST
SHARE ARTICLE
image
image

ਉਤਰਾਖੰਡ 'ਚ ਗਲੇਸ਼ੀਅਰ ਟੁਟਣ ਕਾਰਨ ਆਇਆ ਹੜ੍ਹ 


100 ਤੋਂ ਵੱਧ ਮਜ਼ਦੂਰਾਂ ਦੀ ਮੌਤ ਦਾ ਖ਼ਦਸ਼ਾ, ਰਿਸ਼ੀਗੰਗਾ ਅਤੇ ਤਪੋਵਨ ਹਾਈਡ੍ਰੋ ਪ੍ਰਾਜੈਕਟ ਹੋਏ ਪੂਰੀ ਤਰ੍ਹਾਂ ਤਬਾਹ 

ਦੇਹਰਾਦੂਨ/ਨਵੀਂ ਦਿੱਲੀ, 7 ਫ਼ਰਵਰੀ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ 'ਚ ਐਤਵਾਰ ਨੂੰ  ਨੰਦਾਦੇਵੀ ਗਲੇਸ਼ੀਅਰ ਦੇ ਇਕ ਹਿੱਸੇ ਦੇ ਟੁੱਟ ਜਾਣ ਕਾਰਨ ਧੌਲੀ ਗੰਗਾ ਨਦੀ 'ਚ ਭਾਰੀ ਹੜ੍ਹ ਆਇਆ ਅਤੇ ਹਿਮਾਲਿਆ ਦੇ ਹਿੱਸਿਆਂ 'ਚ ਵੱਡੇ ਪੱਧਰ 'ਤੇ ਤਬਾਹੀ ਹੋਈ | 
ਚਮੋਲੀ ਜ਼ਿਲ੍ਹੇ 'ਚ ਰੇਨੀ ਪਿੰਡ ਨੇੜੇ ਗਲੇਸ਼ੀਅਰ ਟੁੱਟਣ ਤੋਂ ਬਾਅਦ ਰਿਸ਼ੀਗੰਗਾ ਅਤੇ ਤਪੋਵਨ ਹਾਈਡ੍ਰੋ ਪ੍ਰੋਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਜਦਕਿ ਧੌਲੀਗੰਗਾ 'ਤੇ ਬਣੇ ਹਾਈਡ੍ਰੋ ਪ੍ਰੋਜੈਕਟ ਦਾ ਬੰਨ੍ਹ ਟੁੱਟਣ ਕਾਰਨ ਗੰਗਾ ਤੇ ਉਸ ਦੀਆਂ ਸਹਾਇਕ ਨਦੀਆਂ 'ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ | ਇਸ ਨੂੰ  ਦੇਖਦੇ ਹੋਏ ਸੂਬੇ 'ਚ ਚਮੋਲੀ ਤੋਂ ਲੈ ਕੇ ਹਰਿਦੁਆਰ ਤਕ ਅਲਰਟ ਜਾਰੀ ਕਰ ਦਿਤਾ ਗਿਆ ਹੈ | ਜਦੋਂ ਇਹ ਹਾਦਸਾ ਹੋਇਆ, ਉਦੋਂ 13.2 ਮੇਗਾਵਾਟ ਦੇ ਰਿਸ਼ੀਗੰਗਾ ਪ੍ਰੋਜੈਕਟ ਅਤੇ ਐਨਟੀਪੀਸੀ ਦੇ 480 ਮੇਗਾਵਾਟ ਤਪੋਵਨ-ਵਿਸ਼ਣੁਗਾਡ ਪ੍ਰੋਜੈਕਟ 'ਚ ਲੱਗਭਗ 176 ਮਜ਼ਦੂਰ ਕੰਮ ਕਰ ਰਹੇ ਸਨ | ਇਸ ਹਾਦਸੇ 'ਚ 125 ਦੇ ਕਰੀਬ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ ਹੈ, ਜਦਕਿ 10 ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਹੁਣ ਤਕ 16 ਮਜ਼ਦੂਰਾਂ ਨੂੰ  ਸੁਰੰਗਾਂ ਵਿਚੋਂ ਜਿੰਦਾ ਬਾਹਰ ਕੱਢਿਆ ਗਿਆ ਹੈ |
ਭਾਰਤੀ-ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਦੇ ਇਕ ਬੁਲਾਰੇ ਵਿਵੇਕ ਕੁਮਾਰ ਨੇ ਤਪੋਵਨ-ਰੇਨੀ 'ਚ ਇਕ ਬਿਜਲੀ ਪ੍ਰੋਜੈਕਟ ਇੰਚਾਰਜ ਦੇ ਹਵਾਲੇ ਨਾਲ ਦਸਿਆ ਕਿ ਤਪੋਵਨ ਹਾਈਡੋ੍ਰ ਪ੍ਰੋਜੈਕਟ 'ਚ ਕੰਮ ਕਰਨ ਵਾਲੇ 150 ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋਣ ਦਾ ਖਦਸ਼ਾ ਹੈ | ਉਨ੍ਹਾਂ ਦਸਿਆ ਕਿ 100 ਤੋਂ ਵੱਧ ਲੋਕ ਅਤੇ ਇਕ ਸੁਰੰਗ 'ਚ ਕੰਮ ਕਰ ਰਹੇ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦਾ ਖ਼ਦਸ਼ਾ ਹੈ | ਹੁਣ ਤਕ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ | ਉਨ੍ਹਾਂ ਦਸਿਆ ਕਿ ਬਚਾਅ ਕਾਰਜ 'ਚ 250 ਤੋਂ ਵੱਧ ਜਵਾਨ ਲੱਗੇ ਹੋਏ ਹਨ | ਇਸ ਘਟਨਾ ਤੋਂ ਬਾਅਦ ਉਤਰਾਖੰਡ, ਉੱਤਰ ਪ੍ਰਦੇਸ਼ 'ਚ ਅਲਰਟ ਜਾਰੀ ਕਰ ਦਿਤਾ ਗਿਆ ਹੈ | ਚਮੋਲੀ, ਰੁਦਰਪ੍ਰਯਾਗ, ਕਰਨਪ੍ਰਯਾਗ, ਰਿਸ਼ੀਕੇਸ਼ ਅਤੇ ਹਰਿਦੁਆਰ 'ਚ ਸਾਰੇ ਘਾਟ ਖਾਲੀ ਕਰਵਾ ਲਏ ਗਏ ਹਨ ਅਤੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ  ਸੁਰੱਖਿਅਤ ਸਥਾਨ 'ਤੇ ਜਾਣ ਲਈ ਕਿਹਾ ਗਿimageimageਆ ਹੈ ਅਤੇ ਨਦੀ ਦੇ ਕਿਨਾਰੇ ਰਹਿੰਦੀਆਂ ਬਸਤੀਆਂ ਖਾਲੀ ਕਰਵਾਈਆਂ ਜਾ ਰਹੀਆਂ ਹਨ |                             (ਪੀ.ਟੀ.ਆਈ)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement