
ਨਾਜਾਇਜ਼ ਅਸਲੇ ਸਮੇਤ ਵੱਲਾ ਪੁਲਿਸ ਨੇ ਪੰਜ ਕੀਤੇ ਗਿ੍ਫ਼ਤਾਰ
ਅੰਮਿ੍ਤਸਰ, 6 ਫ਼ਰਵਰੀ (ਜਗਜੀਤ ਸਿੰਘ ਜੱਗਾ): ਪੁਲਿਸ ਨੇੇ ਚੌਾਕ ਵੱਲਾ ਵਿਚ ਨਾਕਾਬੰਦੀ ਕਰ ਕੇ ਇਕ ਕਾਰ ਗੋਲਡਨ ਗੇਟ ਅੰਮਿ੍ਤਸਰ ਵਲੋਂ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਨੂੰ ਏ.ਐਸ.ਆਈ ਬਿਕਰਮ ਸਿੰਘ ਨੇ ਟਾਰਚ ਦੀ ਰੋਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ | ਕਾਰ ਚਾਲਕ ਕਾਰ ਨੂੰ ਹੋਲੀ ਕਰ ਕੇ ਚਕਮਾ ਦੇ ਕੇ ਭਜਾਉਣ ਹੀ ਲੱਗਾ ਸੀ ਤਾਂ ਪੁਲਿਸ ਪਾਰਟੀ ਨੇ ਅੱਗੇ ਬੈਰੀਗੇਟ ਕਰ ਕੇ ਕਾਰ ਨੂੰ ਰੋਕ ਕੇ ਘੇਰਾ ਪਾ ਲਿਆ |
ਸਵਿਫ਼ਟ ਕਾਰ ਵਿਚ ਪੰਜ ਨੌਜਵਾਨ ਸਵਾਰ ਸਨ ਤਾਂ ਜੋ ਕਾਰ ਚੈੱਕ ਕਰਨ ਲਈ ਬਾਰੀ ਖੋਲ੍ਹੀ ਅਤੇ ਅਗਲੀ ਸੀਟ ਉਤੇ ਚਾਲਕ ਦੇ ਨਾਲ ਨੌਜਵਾਨ ਨੇ ਹੱਥ ਵਿਚ ਰਾਈਫ਼ਲ ਫੜੀ ਸੀ ਤੇ ਪਿਛਲੀ ਸੀਟ ਉਤੇ ਬੈਟੇ ਨੌਜਵਾਨ ਕੋਲ ਵੀ ਰਾਈਫ਼ਲ ਸੀ ਜਿਸ ਨੂੰ ਏ.ਐਸ.ਆਈ ਬਿਕਰਮ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਰ ਸਵਾਰ ਪੰਜ ਨੌਜਵਾਨਾਂ ਦੀ ਵਾਰੀ-ਵਾਰੀ ਬਾਹਰ ਕੱਢ ਕੇ ਨਾਮ ਪਤਾ ਪੁਛਿਆ ਗਿਆ ਜਿਸ ਵਿਚ ਮਨਰਾਜ ਸਿੰਘ, ਦਵਿੰਦਰ ਸਿੰਘ, ਮਨਰਾਜ ਸਿੰਘ, ਗੁਰਜੀਤ ਸਿੰਘ ਅਤੇ ਜਰਮਨਜੀਤ ਸਿੰਘ |
ਇਨ੍ਹਾਂ ਸਾਰਿਆਂ ਦੀ ਤਲਾਸ਼ੀ ਲੈਣ ਤੇ ਇਹਨਾਂ ਕੋਲੋਂ ਦੋ ਰਾਈਫ਼ਲਾਂ 315 ਬੋਰ, ਚਾਰ ਜ਼ਿੰਦਾ ਰੋਂਦ, ਬਿਨਾਂ ਲਾਇਸੈਂਸ ਦੇ ਇਕ ਪਿਸਤੌਲ 32 ਬੋਰ, 7.65 ਐਮਐਮ ਸਮੇਤ ਰੋਂਦ ਬਿਨਾਂ ਲਾਇਸੈਂਸ ਤੇ ਅਤੇ ਕਾਰ ਸਫ਼ਿimageਵਟ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ |
ਕੈਪਸ਼ਨ: ਫੜੇ ਗਏ ਦੋਸੀਆਂ ਨਾਲ ਪੁਲਿਸ ਪਾਰਟੀ