ਬੀਤੇ ਦਿਨੀਂ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਦੀ ਟਵਿੱਟਰ ਵਾਰ ਛਿੜ ਗਈ ਸੀ
ਮੁਹਾਲੀ - ਕੁੱਝ ਦਿਨਾਂ ਤੋਂ ਸਾਂਸਦ ਮਨੀਸ਼ ਤਿਵਾੜੀ ਟਵਿੱਟਰ 'ਤੇ ਕਾਫ਼ੀ ਐਕਟਿਵ ਹਨ ਤੇ ਉਹ ਆਏ ਦਿਨ ਕੋਈ ਨਾ ਕੋਈ ਮੁੱਦਾ ਛੇੜ ਰਹੇ ਹਨ। ਅੱਜ ਉਹਨਾਂ ਨੇ ਇਕ ਟਵੀਟ ਕਰ ਕੇ ਪੰਜਾਬ ਵਿਚ ਲਿਆਂਦੇ ਜਾ ਰਹੇ ਕੋਲੇ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ''ਪੰਜਾਬ ਸਰਕਾਰ ਦੁਆਰਾ ਹਦਾਇਤ ਕੀਤੀ ਗਈ ਹੈ ਕਿ ਜੇਕਰ ਬਿਜਲੀ ਮੰਤਰਾਲਾ ਪੂਰਬੀ ਭਾਰਤ ਤੋਂ ਪੰਜਾਬ ਤੱਕ ਕੋਲਾ ਲਿਆਉਣਾ ਚਾਹੁੰਦਾ ਹੈ ਤਾਂ ਪਹਿਲਾਂ ਇਸ ਨੂੰ ਸਮੁੰਦਰ ਦੇ ਰਸਤੇ ਸ਼੍ਰੀਲੰਕਾ ਤੋਂ ਪੱਛਮੀ ਤੱਟ 'ਤੇ ਦਹੇਜ/ਮੁੰਦਰਾ ਬੰਦਰਗਾਹਾਂ ਅਤੇ ਫਿਰ ਰੇਲ ਰਾਹੀਂ ਪੰਜਾਬ ਲੈ ਜਾਣ ਤੇ ਲਾਗਤ ਰੇਲ ਨਾਲੋਂ ਸਿੱਧੀ 3 ਗੁਣਾ ਜ਼ਿਆਦਾ।
ਦਹੇਜ/ਮੁੰਦਰਾ ਦਾ ਮਾਲਕ ਕੌਣ ਹੈ? ਅਡਾਨੀ'' ਇਕ ਹਿਸਾਬ ਨਾਲ ਮਨੀਸ਼ ਤਿਵਾੜੀ ਨੇ ਸਰਕਾਰ ਨੂੰ ਸਵਾਲ ਕਰਦਿਆਂ ਤੰਜ਼ ਕੱਸਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਦੀ ਟਵਿੱਟਰ ਵਾਰ ਛਿੜ ਗਈ ਸੀ। ਇਹ ਜੰਗ ਅਡਾਨੀ ਗਰੁੱਪ 'ਤੇ ਹਿੰਡਨਬਰਗ ਰਿਪੋਰਟ 'ਤੇ ਆਧਾਰਿਤ ਸੰਸਦ ਮੈਂਬਰ ਮਨੀਸ਼ ਤਿਵਾੜੀ ਦੁਆਰਾ ਦਿੱਤੀ ਟਿੱਪਣੀ ਤੋਂ ਬਾਅਦ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ - ਸਾਂਸਦ ਮਨੀਸ਼ ਤਿਵਾੜੀ-ਜਾਖੜ ਵਿਚਾਲੇ ਟਵੀਟ ਦੀ ਜੰਗ: ਮਨੀਸ਼ ਤਿਵਾੜੀ ਦੇ ਅਡਾਨੀ ਗਰੁੱਪ 'ਤੇ ਟਿੱਪਣੀ ਕਰਨ ਤੋਂ ਬਾਅਦ ਸ਼ੁਰੂ ਹੋਇਆ ਜਵਾਬੀ ਹਮਲਾ