
Amritsar News :ਪੁਲਿਸ ਨੇ ਅੱਧੇ ਘੰਟੇ ਵਿਚ ਚੋਰ ਨੂੰ ਕੀਤਾ ਕਾਬੂ
A Thief stole an elderly woman's purse in Amritsar news in punjabi : ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਵਿਚ ਇਕ ਬਜ਼ੁਰਗ ਔਰਤ ਦਾ ਪਰਸ ਖੋਹਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਅੱਧੇ ਘੰਟੇ ਵਿਚ ਹੀ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਦੌਰਾਨ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕਰ ਲਈ ਹੈ। ਬਜ਼ੁਰਗ ਔਰਤ ਬੀਤੀ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਘਰ ਪਰਤ ਰਹੀ ਸੀ।
ਇਹ ਵੀ ਪੜ੍ਹੋ: Juno Awards 2024: ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁੱਭ ਜੂਨੋ ਅਵਾਰਡਸ ਲਈ ਹੋਏ ਨਾਮੀਨੇਟ
ਇਸ ਦੌਰਾਨ ਉਹ ਆਟੋ ਰਿਕਸ਼ਾ 'ਤੇ ਬੈਠੀ ਸੀ। ਜਿਵੇਂ ਹੀ ਉਹ ਸੁਲਤਾਨਵਿੰਡ ਇਲਾਕੇ 'ਚ ਪਹੁੰਚੀ ਤਾਂ ਪਿੱਛੇ ਤੋਂ ਇਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: Esha Deol News: ਧੀ ਈਸ਼ਾ ਦਿਓਲ ਦਾ ਹੋਇਆ ਤਲਾਕ, 11 ਸਾਲ ਪਹਿਲਾਂ ਹੇਮਾ ਮਾਲਿਨੀ ਨੇ ਚਾਵਾਂ ਨਾਲ ਕੀਤਾ ਸੀ ਵਿਆਹ
ਮਾਮਲੇ ਦੀ ਜਾਣਕਾਰੀ ਥਾਣਾ ਸੁਲਤਾਨ ਵਿੰਡ 'ਚ ਦਿਤੀ ਗਈ। ਇਸੇ ਦੌਰਾਨ ਜ਼ੋਨ-1 ਦੇ ਗੁੱਜਰਪੁਰਾ ਇਲਾਕੇ ਪੁਲਿਸ ਫੋਰਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਜਿਥੇ ਇਕ ਨਿਹੰਗ ਸਿੰਘ ਦਾ ਚੋਲਾ ਪਹਿਨਣ ਵਾਲੇ ਪਹਿਲੇ ਚੋਰ ਨੂੰ ਪਰਸ ਅਤੇ ਵਾਰਦਾਤ ਸਮੇਂ ਵਰਤੀ ਗਈ ਬਾਈਕ ਸਮੇਤ ਕਾਬੂ ਕਰ ਲਿਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਬਾਅਦ ਮਹਿਲਾ ਨੇ ਨਾ ਸਿਰਫ ਸੋਸ਼ਲ ਮੀਡੀਆ 'ਤੇ ਪੁਲਿਸ ਦਾ ਧੰਨਵਾਦ ਕੀਤਾ ਸਗੋਂ ਉਨ੍ਹਾਂ ਦੇ ਕੰਮ ਦੀ ਤਾਰੀਫ ਵੀ ਕੀਤੀ। ਔਰਤ ਮੁਤਾਬਕ ਉਸ ਨੂੰ ਉਮੀਦ ਨਹੀਂ ਸੀ ਕਿ ਪੁਲਿਸ ਇੰਨੀ ਜਲਦੀ ਮਾਮਲਾ ਸੁਲਝਾ ਲਵੇਗੀ।
(For more Punjabi news apart from A Thief stole an elderly woman's purse in Amritsar news in punjabi, stay tuned to Rozana Spokesman)