
Mohali News : ਛਾਤਰ ਠੱਗ ਡਾਕਟਰ ਮਰੀਜ਼ ਤੋਂ 3500 ਲੈ ਕੇ ਹੋਇਆ ਫ਼ਰਾਰ, ਤਸਵੀਰਾਂ ਸੀਸੀਟੀਵੀ ਵਿਚ ਹੋਈਆਂ ਕੈਦ
Mohali News in Punjabi : ਮੋਹਾਲੀ ਦੇ ਫੇਜ਼ 6 ਸਰਕਾਰੀ ਹਸਪਤਾਲ ’ਚ ਨਕਲੀ ਡਾਕਟਰ ਬਣ ਮਰੀਜ਼ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਛਾਤਰ ਠੱਗ ਛੇ ਮਹੀਨੇ ਪਹਿਲਾਂ ਵੀ ਇੱਕ ਮਰੀਜ਼ ਤੋਂ 20 ਹਜ਼ਾਰ ਰੁਪਏ ਠੱਗ ਕੇ ਲੈ ਗਿਆ ਸੀ ਅਤੇ ਤਸਵੀਰਾਂ ਸੀਸੀ ਟੀਵੀ ਵਿਚ ਵੀ ਕੈਦ ਹੋ ਗਈਆਂ ਹਨ। ਅੱਜ ਫੇਰ ਇਸ ਛਾਤਰ ਠੱਗ ਨੇ ਇੱਕ ਮਰੀਜ਼ ਨੂੰ ਆਪਣੀਆਂ ਗੱਲਾਂ ਵਿੱਚ ਲਾ ਕੇ ਠੱਗੀ ਦੀ ਘਟਨਾ ਅੰਜਾਮ ਦਿੱਤਾ ਹੈ।
ਇਸ ਸਬੰਧੀ ਮਰੀਜ਼ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਕਿ ਮੈਂ ਡਾਕਟਰ ਹਾਂ ਜਿਸ ਨੂੰ ਤੁਸੀਂ ਦਿਖਾਉਣ ਆਏ ਹੋ ਸਿਰਫ਼ ਪੰਜ ਮਿੰਟ ਰੁਕੋ, ਮੈਂ ਤੁਹਾਨੂੰ ਹੁਣੇ ਹੀ ਦੇਖਦਾ ਹਾਂ।ਫਿਰ ਉਸ ਮਰੀਜ਼ ਨੂੰ ਕਿਹਾ ਕਿ ਤੁਹਾਡੇ ਕੋਲ ਜੇਕਰ ਬੱਜੇ ਨੋਟ ਹਨ ਤਾਂ ਮੈਨੂੰ ਦੇ ਦਿਓ ਤੇ ਮੈਂ ਤੁਹਾਨੂੰ ਖੁੱਲੇ ਨੋਟ ਦੇ ਦਿੰਦਾ ਹਾਂ। ਛਾਤਰ ਠੱਗ ਡਾਕਟਰ ਉਸ ਤੋਂ 3500 ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀਆਂ ਤਸਵੀਰਾਂ ਵੀ ਸੀਸੀ ਟੀਵੀ ਵਿੱਚ ਕੈਦ ਹੋ ਗਈਆਂ ਹਨ।
(For more news apart from He cheated patient by posing fake doctor in government hospital in Mohali News in Punjabi, stay tuned to Rozana Spokesman)