ਮਨਤਾਰ ਬਰਾੜ ਵਿਰੁਧ ਦਿਤੀ ਰੀਪੋਰਟ 'ਤੇ ਅਕਾਲੀ ਦਲ ਗੁੱਸੇ ਵਿਚ
Published : Mar 7, 2019, 8:08 pm IST
Updated : Mar 8, 2019, 8:30 am IST
SHARE ARTICLE
 Mantar Singh Brar
Mantar Singh Brar

ਚੰਡੀਗੜ੍ਹ : ਧਾਰਮਕ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਵਿਸ਼ੇਸ਼ ਪੜਤਾਲੀਆ ਟੀਮ ਯਾਨੀ ਐਸ.ਆਈ.ਟੀ. ਵਲੋਂ ਹਾਈ ਕੋਰਟ ਵਿਚ ਬੰਦ ਲਿਫ਼ਾਫ਼ਾ ਰੀਪੋਰਟ...

ਚੰਡੀਗੜ੍ਹ : ਧਾਰਮਕ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਵਿਸ਼ੇਸ਼ ਪੜਤਾਲੀਆ ਟੀਮ ਯਾਨੀ ਐਸ.ਆਈ.ਟੀ. ਵਲੋਂ ਹਾਈ ਕੋਰਟ ਵਿਚ ਬੰਦ ਲਿਫ਼ਾਫ਼ਾ ਰੀਪੋਰਟ ਦਿਤੇ ਜਾਣ 'ਤੇ ਗੁੱਸੇ ਦੇ ਰੋਹ ਵਿਚ ਆਏ ਸੀਨੀਅਰ ਅਕਾਲੀ ਨੇਤਾਵਾਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਤੇ ਕਿਹਾ ਫਿਰ ਕਾਂਗਰਸੀ ਮੁੱਖ ਮੰਤਰੀ ਸਿਆਸੀ ਬਦਲਾਖੋਰੀ 'ਤੇ ਉਤਰ ਆਏ ਹਨ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਬੰਦ ਲਿਫ਼ਾਫ਼ਾ ਰੀਪੋਰਟ 2015 ਵਿਚ ਅਕਾਲੀ ਵਿਧਾਇਕ ਮਨਤਾਰ ਬਰਾੜ ਵਿਰੁਧ ਹੈ ਜਿਸ ਵਿਚ ਇਸ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਲੋਂ ਫ਼ੋਨ 'ਤੇ ਕੀਤੀਆਂ ਕਾਲਾਂ ਦਾ ਜ਼ਿਕਰ ਹੈ।

ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਸੀਨੀਅਰ ਅਕਾਲੀ ਨੇਤਾ ਅਤੇ ਰਾਜ ਸਭਾ ਐਮਪੀ ਸ. ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਤੇ ਲੀਗਲ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਾਬਕਾ ਮੰਤਰੀ ਡਾ. ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਅਟੱਲ ਫ਼ੈਸਲਾ ਹੈ ਕਿ ਹੁਣ ਅੱਗੋਂ ਤੋਂ ਪੰਜਾਬ ਸਰਕਾਰ ਤੇ ਇਸ ਵਲੋਂ ਥਾਪੀ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦੀ ਸਪੈਸ਼ਲ ਪੜਤਾਲੀਆ ਟੀਮ ਨੂੰ ਕੋਈ ਸਹਿਯੋਗ ਨਹੀਂ ਦਿਤਾ ਜਾਵੇਗਾ ਅਤੇ ਇਸ ਦਾ ਬਾਈਕਾਟ ਕਰਨ ਤੋਂ ਇਲਾਵਾ ਇਸ ਦਾ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਨੇਤਾਵਾਂ ਨੇ ਚੈਲੰਜ ਕੀਤਾ ਕਿ ਮੁੱਖ ਮੰਤਰੀ, ਕਾਂਗਰਸ ਦੇ ਮੰਤਰੀਆਂ, ਪ੍ਰਧਾਨ ਤੇ ਹੋਰ ਨੇਤਾਵਾਂ ਨੇ ਪੰਜਾਬ 'ਚ ਲਾਂਬੂ ਲਾਉਣ ਤੇ ਧਾਰਮਕ ਮਸਲਿਆਂ ਦੀ ਭੜਕਾਊ ਵਰਤੋਂ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਉਸ ਦੀ ਡੱਟ ਕੇ ਮੁਖ਼ਾਲਫ਼ਤ ਕੀਤੀ ਜਾਵੇਗੀ।

Balwinder Singh BhunderBalwinder Singh Bhunderਸ. ਭੂੰਦੜ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਰਹੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ (ਮੁੱਖ ਮੰਤਰੀ) ਤੇ ਅਕਾਲੀ ਦਲ ਪ੍ਰਧਾਨ ਤੇ ਹੋਰ ਨੇਤਾਵਾਂ ਨੇ ਐਸ.ਆਈ.ਟੀ. ਵਲੋਂ ਕੀਤੀ ਗਈ ਪੁਛਗਿੱਛ ਵਿਚ ਪੂਰਾ ਸਾਥ ਦਿਤਾ ਪਰ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਜਿਸ ਤਰ੍ਹਾਂ ਜ਼ਲੀਲ ਕੀਤਾ, ਘੰਟਿਆਂਬੱਧੀ ਬਿਠਾ ਕੇ ਰਖਿਆ, ਉਸ ਦੀਆਂ ਫ਼ੋਨ ਕਾਲਾਂ ਨੂੰ ਜ਼ਰੀਆ ਬਣਾ ਕੇ ਜਿਸ ਤਰ੍ਹਾਂ ਪੁਲਿਸ ਆਈਜੀ. ਨੇ ਅਦਾਲਤ ਨੂੰ ਰੀਪੋਰਟ ਦਿਤੀ ਉਹ ਸਰਾਸਰ ਨਿੰਦਣਯੋਗ ਹੈ। 

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਹੋਏ ਲੋਕ ਨੁਮਾਇੰਦੇ ਮਨਤਾਰ ਬਰਾੜ ਨੇ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਹੋਰ ਥਾਵਾਂ 'ਤੇ ਉਸ ਵੇਲੇ ਦੇ ਹਾਲਾਤ ਬਾਰੇ ਜ਼ਿਲ੍ਹਾ ਪ੍ਰਸ਼ਾਸਨ, ਰਾਜਧਾਨੀ ਚੰਡੀਗੜ੍ਹ ਵਿਚ ਬੈਠੇ ਪ੍ਰਸ਼ਾਸਕਾਂ ਨਾਲ ਫ਼ੋਨ 'ਤੇ ਸੰਪਰਕ ਕਰ ਕੇ ਅਪਣੀ ਡਿਊਟੀ ਹੀ ਨਿਭਾਈ ਹੈ, ਕੋਈ ਗ਼ਲਤ ਕੰਮ ਨਹੀਂ ਕੀਤਾ। ਇਸ ਮਾਮਲੇ ਸਬੰਧੀ ਕਿਸੇ ਨਿਰਪੱਖ ਤੇ ਆਜ਼ਾਦ ਏਜੰਸੀ ਜਾਂ ਸੁਪਰੀਮ ਕੋਰਟ ਦੇ ਜੱਜ ਵਲੋਂ ਇਨਕੁਆਰੀ ਦੀ ਤਾਜ਼ਾ ਮੰਗ ਕਰਦੇ ਹੋਏ ਅਕਾਲੀ ਦਲ ਦੇ ਇਨ੍ਹਾਂ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਹੀ ਕਾਂਗਰਸ ਸਰਕਾਰ ਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਨੇ ਪਹਿਲਾਂ ਹੀ ਮਨ ਬਣਾ ਕੇ ਅਪਣਾ ਜੱਜ ਲਾਇਆ, ਅਪਣੀ ਹੀ ਐਸ.ਆਈ.ਟੀ ਬਣਾਈ ਅਤੇ ਸਿਆਸਤ ਖੇਡ ਕੇ ਅਪਣੀ ਮਨਪਸੰਦ ਦੀ ਤਫ਼ਤੀਸ਼ ਕਰਵਾ ਕੇ ਅਕਾਲੀ ਨੇਤਾਵਾਂ ਵਿਰੁਧ ਗ਼ਲਤ ਢੰਗ ਨਾਲ ਪੇਸ਼ ਆ ਰਹੇ ਹਨ। 

ਸ. ਭੂੰਦੜ, ਗਰੇਵਾਲ ਤੇ ਚੀਮਾ ਨੇ ਚੈਲੰਜ ਕੀਤਾ ਕਿ ਕਾਂਗਰਸ ਦੇ ਇਹ ਗੰਦੇ ਕਿਸਮ ਦੇ ਹੱਥਕੰਡੇ ਪੰਜਾਬ ਤੇ ਬਾਕੀ ਮੁਲਕ ਵਿਚ ਗੜਬੜੀ ਪੈਦਾ ਕਰਨਗੇ ਜਿਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਬੀਜੇਪੀ ਦਾ ਇਕ ਉਚ ਪਧਰੀ ਵਫ਼ਦ ਸ. ਪ੍ਰਕਾਸ਼ ਸੰਿਘ ਬਾਦਲ, ਸੁਖਬੀਰ ਬਾਦਲ, ਸ਼ਵੇਤ ਮਲਿਕ ਦੀ ਅਗਵਾਈ ਵਿਚ ਕਲ ਜਾਂ ਪਰਸੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰੇਗਾ ਅਤੇ ਦੱਸੇਗਾ ਕਿ ਪੰਜਾਬ ਦੇ ਹਾਲਾਤ ਨੂੰ ਵਿਗੜਨ ਤੋਂ ਬਚਾਇਆ ਜਾਵੇ। ਐਸ.ਆਈ.ਟੀ ਤੇ ਕਮਿਸ਼ਨ ਰੀਪੋਰਟ ਨੂੰ ਨਿਰਾ ਡਰਾਮਾ ਤੇ ਠੱਗੀ ਕਰਾਰ ਦਿੰਦੇ ਹੋਏ ਇਨ੍ਹਾਂ ਨੇਤਾਵਾਂ ਨੇ ਧਮਕੀ ਦਿਤੀ ਕਿ ਜੇ ਕਾਂਗਰਸ ਨੇ ਨੀਚ ਤੇ ਹੇਠਲੇ ਦਰਜੇ ਦੀ ਸਿਆਸਤ ਨਾ ਛੱਡੀ ਤਾਂ ਅਕਾਲੀ ਨੇਤਾ ਤੇ ਵਰਕਰ ਜੇਲਾਂ ਭਰ ਦੇਣਗੇ ਤੇ ਮੋਰਚਾ ਲਾ ਕੇ ਕਾਂਗਰਸ ਸਰਕਾਰ ਨੂੰ ਹਿਲਾ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement