
ਖੇਤੀ ਬਾੜੀ ਨੂੰ ਕਰੀਅਰ ਦੇ ਰੂਪ 'ਚ ਅਪਣਾ ਕੇ
ਪਰਥ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਦੀ ਲਵਪ੍ਰੀਤ ਕੌਰ ਗਰੇਵਾਲ ਖੇਤੀਬਾੜੀ ਸੈਕਟਰ ਵਿਚ ਲੋਕਾਂ ਨੂੰ ਸੈਂਟਰ ਫ਼ੀਲਡ ਲੈਣ ਲਈ ਪ੍ਰੇਰਿਤ ਕਰ ਰਹੀ ਹੈ। ਜਾਣਕਾਰੀ ਮੁਤਾਬਕ ਗਰੇਵਾਲ ਨੇ ਅਪਣੀ ਪੂਰੀ ਜ਼ਿੰਦਗੀ ਅਪਣੇ ਪਰਵਾਰ ਨਾਲ ਫਾਰਮ ਹਾਊਸ 'ਤੇ ਗੁਜ਼ਾਰੀ ਹੈ ਅਤੇ 19 ਸਾਲਾਂ ਦੀ ਉਮਰ ਵਿਚ ਉਹ ਹੁਣ ਟਰੈਕਟਰ ਚਲਾਉਣ, ਬਿਜਾਈ, ਕਟਾਈ, ਫ਼ਸਲ ਨੂੰ ਚੁੱਕਣ, ਪੈਕ ਕਰਨ ਅਤੇ ਭੇਜਣ ਜਿਹੇ ਕੰਮ ਕਰਦੀ ਹੈ।
Farming
ਮੀਡੀਆ ਨਾਲ ਗਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਖੇਤੀਬਾੜੀ ਸਾਡੇ ਖ਼ੂਨ ਵਿਚ ਦੌੜਦੀ ਹੈ ਅਤੇ ਜਦੋਂ ਕੈਰੀਅਰ ਚੁਣਨ ਦਾ ਸਮਾਂ ਆਇਆ, ਤਾਂ ਮੈਂ ਖੇਤੀ-ਬਾੜੀ ਦੇ ਕਿੱਤੇ ਨੂੰ ਚੁਣਿਆਂ। ਮੇਰਾ ਪਰਵਾਰ ਉਦੋਂ ਤੋਂ ਹੀ ਖੇਤੀਬਾੜੀ ਵਿਚ ਲੱਗਿਆ ਹੋਇਆ ਹੈ ਜਦੋਂ ਉਹ ਲੱਗਭਗ 30 ਸਾਲ ਪਹਿਲਾਂ ਭਾਰਤ ਤੋਂ ਆਏ ਸਨ। ਮੈਂ ਆਪਣਾ ਬਚਪਨ ਪਸ਼ੂ ਪਾਲਣ ਵਿਚ ਬਿਤਾਇਆ ਹੈ ਅਤੇ ਅਪਣੇ ਪਿਤਾ ਨੂੰ ਖੇਤ ਵਿਚ ਕੰਮ ਕਰਦਿਆਂ ਵੇਖਿਆ ਹੈ।
Farming
ਅਸੀਂ ਚਾਰ ਭੈਣਾਂ ਹਾਂ ਅਤੇ ਅਸੀਂ ਸਾਰੇ ਖੇਤ ਵਿਚ ਕੁਝ ਕੰਮ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਟਰੈਕਟਰ ਕਿਵੇਂ ਚਲਾਉਣਾ ਹੈ। ਸਾਡੇ ਕੋਲ ਦਖਣੀ ਆਸਟਰੇਲੀਆ ਵਿਚ ਰੇਨਮਾਰਕ ਅਤੇ ਵਿਕਟੋਰੀਆ ਵਿਚ ਮਿਲਡੂਰਾ ਵਿਚ ਖੇਤ ਸੀ, ਪਰ ਫਿਰ ਅਸੀਂ ਲੱਗਭਗ ਚਾਰ ਸਾਲ ਪਹਿਲਾਂ ਸੂਬਾ ਵਿਕਟੋਰੀਆ 'ਚ ਕਿੰਗਲੇਕ ਚਲੇ ਗਏ, ਜਿੱਥੇ ਹੁਣ ਅਸੀਂ ਬੇਰੀਆਂ, ਬ੍ਰੋਕਲੀ, ਜੁਚੀਨੀ, ਪੇਠੇ ਅਤੇ ਕੀਵੀ ਬੀਜਦੇ ਹਾਂ।
Farming
ਗਰੇਵਾਲ ਨੇ ਦਸਿਆ ਕਿ ਰਸਮੀ ਸਿਖਿਆ ਅਤੇ ਯੋਗਤਾ ਉਸ ਨੂੰ ਅਪਣੇ ਕਿੱਤੇ ਵਿਚ ਸਥਾਪਤ ਹੋਣ ਵਿਚ ਸਹਾਇਤਾ ਕਰ ਰਹੀ ਹੈ। ਸਮੇਂ ਦੇ ਨਾਲ ਕਾਰੋਬਾਰੀ ਮਾਨਸਿਕਤਾ ਕਿਸਾਨ ਦੀ ਭੂਮਿਕਾ ਦਾ ਕੇਂਦਰ ਬਣਦੀ ਜਾ ਰਹੀ ਹੈ। ਲਵਪ੍ਰੀਤ ਅਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ, ਪਿਤਾ ਅਗਿਆਕਾਰ ਸਿੰਘ ਗਰੇਵਾਲ ਅਤੇ ਮਾਂ ਸੁਖਵਿੰਦਰ ਕੌਰ ਗਰੇਵਾਲ ਨੂੰ ਦਿੰਦੀ ਹੈ।
Farming
ਉਸ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਅਜਿਹੇ ਖੇਤਰਾਂ ਵਿਚ ਰੁਕਾਵਟਾਂ ਨੂੰ ਤੋੜਿਆ ਜਾ ਰਿਹਾ ਹੈ, ਜੋ ਮਰਦਾਂ ਦੁਆਰਾ ਵੱਧ ਕੀਤੇ ਜਾਂਦੇ ਹਨ। ਲਵਪ੍ਰੀਤ ਦਾ ਮੰਨਣਾ ਹੈ ਕਿ ਜੇ ਕੋਈ ਕੰਮ ਅਸੀਂ ਅਪਣੇ ਦਿਲ, ਲਗਨ ਅਤੇ ਮਿਹਨਤ ਨਾਲ ਕਰਦੇ ਹਾਂ, ਤਾਂ ਅਜਿਹਾ ਸੰਭਵ ਨਹੀਂ ਕਿ ਅਸੀਂ ਕਰ ਨਹੀਂ ਸਕਦੇ।