ਸਿੱਖ-ਕੌਮ ਦੀ ਤਰਸਯੋਗ ਹਾਲਤ ਲਈ ਬਾਦਲ ਜ਼ਿੰਮੇਵਾਰ: ਰਵੀਇੰਦਰ ਸਿੰਘ
Published : Mar 7, 2020, 8:38 am IST
Updated : Mar 7, 2020, 8:48 am IST
SHARE ARTICLE
File Photo
File Photo

ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ੍ਰ.ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਸਿੱਖ-ਕੌਮ ਦੀ ਤਰਸਯੋਗ ਹਾਲਤ ਲਈ ਸ੍ਰ.ਪ੍ਰਕਾਸ਼ ਸਿੰਘ ਬਾਦਲ ਤੇ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ੍ਰ.ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਸਿੱਖ-ਕੌਮ ਦੀ ਤਰਸਯੋਗ ਹਾਲਤ ਲਈ ਸ੍ਰ.ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਥਾਹ ਕੁਰਬਾਨੀਆ ਨਾਲ ਹੋਂਦ 'ਚ ਆਈ ਸਿਖ-ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਤਕ ਸੀਮਤ ਕਰ ਦੇਣ ਨਾਲ ਸਿੱਖੀ ਸਿਧਾਂਤ ਦਾ ਘਾਣ ਹੋ ਚੁਕਾ ਹੈ।

Sukhbir BadalSukhbir Badal

ਸਿੱਖ ਕੌਮ ਦੀ ਪਹਿਲਾਂ ਵਰਗੀ ਸ਼ਾਨ ਨਹੀਂ ਰਹੀ। ਸ੍ਰੀ ਅਕਾਲ ਤਖ਼ਤ ਸਹਿਬ ਦੇ  ਫੈਸਲਿਆਂ 'ਚ ਉਹ ਦਖ਼ਲ-ਅੰਦਾਜੀ ਕਰਦੇ ਹਨ। ਗੁਰੂ ਘਰ ਦੀ ਗੋਲਕ ਦੀ ਹੋ ਰਹੀ ਲੁੱਟ ਨਾਲ ਅਣਖ ਵਾਲੀ ਸਿੱਖ ਕੌਮ ਦਾ ਸਿਰ ਝੁਕ ਰਿਹਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਪਰਵਾਰ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਲੈਣ ਲਈ ਹਮ-ਖ਼ਿਆਲੀ ਪਾਰਟੀਆਂ ਨਾਲ ਰਲ ਕੇ ਚੋਣ ਲੜਨ ਲਈ ਸਾਂਝਾ ਫਰੰਟ ਬਣਾਇਆ ਜਾਵੇਗਾ।

SGPC SGPC

ਸਿੱਖਾਂ ਦੀ ਮਿੰਨੀ ਸੰਸਦ ਦੀਆਂ ਚੋਣਾਂ ਜਲਦੀ ਕਰਵਾਉਣ ਲਈ ਉਚ-ਪੱਧਰੀ ਵਫਦ ਕੇਂਦਰ ਸਰਕਾਰ ਨੂੰ ਜਲਦੀ ਮਿਲੇਗਾ। ਸਾਬਕਾ ਸਪੀਕਰ ਨੇ ਸੰਕੇਤ ਦਿਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਇਮਾਨਦਾਰ  ਅਕਸ ਵਾਲੇ ਉਮੀਦਵਾਰ ਨੂੰ ਹੀ ਟਿਕਟ ਦਿਤਾ ਜਾਵੇਗਾ। ਅਤੀਤ ਦੇ ਹਵਾਲੇ ਨਾਲ ਸ.ਰਵੀਇੰਦਰ ਸਿੰਘ ਨੇ ਬਾਦਲ ਪਰਵਾਰ ਤੇ ਦੋਸ਼ ਲਾਂਉਦਿਆਂ ਕਿਹਾ ਕਿ ਇਨਾਂ ਤੋਂ ਸਿੱਖ ਧਰਮ ਨੂੰ ਬਚਾਉਣ ਦਾ ਸਮਾਂ ਆ ਗਿਆ ਹੈ

Parkash Singh Badal & Sukhbir Singh BadalParkash Singh Badal & Sukhbir Singh Badal

ਜਿਨਾ ਨਿਜੀ ਤੇ ਰਾਜਨੀਤਿਕ ਮੁਫਾਦ ਲਈ ਸਿੱਖ ਧਾਰਮਕ ਸੰਸਥਾ ਨੂੰ ਅਪਣੀ ਸਿਆਸਤ ਲਈ ਵਰਤਿਆ ਹੈ। ਸਿੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ। ਪਰ ਇਨਾਂ ਸਿੱਖਾਂ ਦੀਆਂ ਮਹਾਨ ਨੈਤਿਕ ਕਦਰਾਂ ਕੀਮਤਾਂ ਦਾ ਭੋਗ ਪਾਂਉਦਿਆਂ ਪੰਜਾਬ  ਅਤੇ ਸਿੱਖ ਮੱਸਲੇ ਵਿਸਾਰ ਦਿਤੇ। ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਨੇ ਆਪਣੀ ਹਕੂਮਤ ਸਮੇਂ ਤਖਤਾਂ ਦੇ ਜੱਥੇਦਾਰ ਸਰਕਾਰੀ ਕੋਠੀ ਚੰਡੀਗੜ ਸੱਦ ਕੇ ਬਜ਼ਰ ਗਲਤੀ ਕੀਤੀ।

File PhotoFile Photo

ਇਨ੍ਹਾਂ ਨੂੰ ਸਿੱਖ ਇਤਿਹਾਸ ਕਦੇ ਮਾਫ਼ ਨਹੀ ਕਰੇਗਾ। ਸਿੱਖ-ਧਰਮ ਬਚਾਉਣ ਲਈ ਹੁਣ ਬਾਦਲਾਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਵਾ ਕੇ ਹੀ ਸਾਹ ਲਿਆ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement