ਬਾਦਲਾਂ ਨੇ ਅਹੁਦੇਦਾਰੀਆਂ ਅਤੇ ਜਾਇਦਾਦਾਂ ਲਈ ਸਿੱਖ-ਪੰਥ ਦਾ ਘਾਣ ਕਰਵਾਇਆ : ਰਵੀਇੰਦਰ ਸਿੰਘ
Published : Feb 27, 2019, 11:54 am IST
Updated : Feb 27, 2019, 11:54 am IST
SHARE ARTICLE
Ravi Inder Singh
Ravi Inder Singh

ਕੌਮ, ਪੰਥਕ ਧਿਰਾਂ ਤੋਂ ਪਾਸੇ ਹੋ ਕੇ ਚੱਲਣ ਵਾਲੇ ਸਿਮਰਨਜੀਤ ਮਾਨ ਤੋਂ ਸੁਚੇਤ ਰਹੇ

ਸ੍ਰੀ ਮੁਕਤਸਰ ਸਾਹਿਬ  : ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜੇਕਰ ਜਲਦ ਹੁੰਦੀਆਂ ਹਨ ਤਾਂ ਬਾਦਲ ਅਕਾਲੀ ਦਲ ਦਾ ਹਸ਼ਰ ਵਿਧਾਨ ਸਭਾ ਚੋਣਾਂ ਤੋਂ ਵੀ ਮਾੜਾ ਹੋਵੇਗਾ। ਬੇਅਦਬੀ ਕਾਂਡ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬਾਦਲਾਂ ਦੀ ਅਸਲੀਅਤ ਜਾਣ ਲਈ ਅਤੇ ਇਨ੍ਹਾਂ ਨੂੰ ਬੈਕਫੁਟ 'ਤੇ ਲਿਆ ਖੜਾ ਕੀਤਾ। ਅੱਜ ਹਾਲਾਤ ਇਹ ਬਣ ਗਏ ਹਨ ਕਿ 5 ਵਾਰ ਮੁੱਖ ਮੰਤਰੀ ਬਾਦਲ ਮਗਰਲੀਆਂ ਸੀਟਾਂ 'ਤੇ ਬੈਠਣ ਦੀ ਸ਼ਰਮ ਦਾ ਮਾਰਾ ਵਿਧਾਨ ਸਭਾ ਵਿਚ ਜਾਣ ਤੋਂ ਵੀ ਕੰਨੀ ਕਤਰਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਨ ਸਭਾ ਸਪੀਕਰ ਰਵੀਇੰਦਰ ਸਿੰਘ ਨੇ ਸ੍ਰ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵੱਖ-ਵੱਖ ਧਾਰਮਕ,

ਸਿਆਸੀ ਤੇ ਸਮਾਜਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਹ ਝੋਟੇ ਦੇ ਵੈਰ ਵਾਲਾ ਸਿਆਸੀ ਆਗੂ ਹੈ ਜਿਸ ਨੇ ਸਿਆਸਤ ਵਿਚ ਪੈਰਾਂ 'ਤੇ ਖੜਾ ਕਰਨ ਵਾਲੇ ਅਪਣੇ ਚਾਚੇ ਤੇਜਾ ਸਿੰਘ ਸਮੇਤ ਅਪਣੇ ਹੋਰ ਨਜ਼ਦੀਕੀ ਸਾਥੀਆਂ ਨੂੰ ਵੀ ਨਹੀਂ ਬਖਸ਼ਿਆ। ਹੁਣ ਮਸਲਾ ਬਾਦਲਾਂ ਤੋਂ ਗੁਰਦਵਾਰਾ ਪ੍ਰਬੰਧ ਖੋਹਣ ਦਾ ਨਹੀਂ ਬਲਕਿ ਇਨ੍ਹਾਂ ਦੁਆਰਾ ਗੰਦੇ ਕੀਤੇ ਗਏ ਪ੍ਰਬੰਧ ਨੂੰ ਸੁਧਾਰਨ ਦਾ ਹੈ।  ਉਨ੍ਹਾਂ ਕਿਹਾ ਕਿ ਬਾਦਲਾਂ ਨੇ ਹਮੇਸ਼ਾਂ ਦਿੱਲੀ ਦੇ ਹਾਕਮਾਂ ਦੀ ਚਾਪਲੂਸੀ ਕਰ ਕੇ ਅਹੁਦੇਦਾਰੀਆਂ ਅਤੇ ਜਾਇਦਾਦਾਂ ਹਥਿਆਈਆਂ ਅਤੇ ਸਰਕਾਰੀ ਏਜੰਸੀਆਂ ਦੇ ਹੱਥਠੋਕੇ ਬਣ ਕੇ ਸਿੱਖੀ ਦਾ ਘਾਣ ਕਰਵਾਇਆ। 

ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਪੰਥਕ ਨਹੀਂ ਕਿਉਂਕਿ 2011 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਾਰੀਆਂ ਧਿਰਾਂ ਇਕੱਠੀਆਂ ਸਨ ਪਰ ਸ. ਮਾਨ ਦਿੱਲੀ ਦੇ ਇਸ਼ਾਰਿਆਂ 'ਤੇ ਖ਼ਾਲਿਸਤਾਨ ਦੇ ਮੁੱਦੇ 'ਤੇ ਕੌਮ ਵਿਚ ਵੰਡੀਆਂ ਪਾ ਕੇ ਬਾਦਲ ਪਰਵਾਰ ਨੂੰ ਫ਼ਾਇਦਾ ਪਹੁੰਚਾ ਰਿਹਾ ਸੀ। ਇਸ ਲਈ ਸਮੁੱਚੀ ਕੌਮ ਪੰਥਕ ਧਿਰਾਂ ਤੋਂ ਪਾਸੇ ਹੋ ਕੇ ਚੱਲਣ ਵਾਲੇ ਸਿਮਰਨਜੀਤ ਸਿੰਘ ਮਾਨ ਆਦਿ ਤੋਂ ਸੁਚੇਤ ਰਹੇ। 

ਇਕਬਾਲ ਸਿੰਘ ਨੇ ਚੰਗੇ ਪੰਥ ਪ੍ਰਸਤ ਤੇ ਅਖ਼ਬਾਰਾਂ ਤੇ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਏ ਨੂੰ ਨਾਲ ਲੈ ਕੇ ਚੱਲਣ ਦੀ ਅਪੀਲ ਕੀਤੀ। ਕਸ਼ਮੀਰ ਸਿੰਘ ਨੇ ਕਿਹਾ ਕਿ ਸਾਰੇ ਪੰਥ ਪ੍ਰਸਤਾਂ ਨੂੰ ਉਪਰ ਤੋਂ ਪਿੰਡ ਪੱਧਰ ਤਕ ਤਿਆਗ ਦੀ ਭਾਵਣਾ ਲੈ ਕੇ ਚੱਲਣ ਦੀ ਜ਼ਰੂਰਤ ਹੈ। ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਸਿਆਸੀ ਗਲਬਾ ਖ਼ਤਮ ਕਰਨ ਲਈ ਸਾਰੀਆਂ ਪੰਥਕ ਧਿਰਾਂ, ਸਿਆਸੀ ਪਾਰਟੀਆਂ ਤੇ ਸਮਾਜਕ ਜਥੇਬੰਦੀਆਂ ਦਾ ਹਰ ਜ਼ਿਲ੍ਹੇ ਵਿਚ ਵੱਡਾ ਇਕੱਠ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement