
ਮੇਰੀ ਪਾਰਟੀ ਤੇ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਦੇਖਦੇ ਹਾਂ ਕੀ ਬਣਦਾ ਹੈ''
ਚੰਡੀਗੜ੍ਹ: ਪੰਜਾਬ ਸਣੇ 5 ਸੂਬਿਆਂ ਦੇ ਚੋਣ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਸ ਵਿਚਕਾਰ ਵੱਖ-ਵੱਖ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
Amarinder Singh
ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਚੋਣਾਂ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਪੰਡਿਤ ਨਹੀਂ ਹਾਂ ਜੋ ਭਵਿੱਖਬਾਣੀ ਕਰ ਦੇਵਾਂ ਵੀ ਕੀ ਹੋਵੇਗਾ। ਮੇਰੀ ਪਾਰਟੀ ਤੇ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਦੇਖਦੇ ਹਾਂ ਕੀ ਬਣਦਾ ਹੈ।
Amarinder Singh
ਉਹਨਾਂ ਆਖਿਆ ਕਿ ਮੇਰੀ ਅਮਿਤ ਸ਼ਾਹ ਨਾਲ ਸਕਰਾਤਮਕ ਗੱਲਬਾਤ ਹੋਈ, ਨਤੀਜੇ ਆਉਣ ਤੋਂ ਬਾਅਦ ਇਕ ਵਾਰ ਫਿਰ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ। ਇਹ ਪੰਜਾਬ 'ਤੇ ਆਮ ਚਰਚਾ ਸੀ, ਚੋਣ ਨਤੀਜਿਆਂ 'ਤੇ ਨਹੀਂ ਅਤੇ ਮੈਂ ਕੋਈ ਪੰਡਿਤ ਨਹੀਂ ਹਾਂ ਜੋ ਚੋਣ ਨਤੀਜਿਆਂ ਨੂੰ ਲੈ ਕੇ ਭਵਿੱਖਬਾਣੀ ਕਰਾਂ।