
Patiala Cirme News : ਲੜਕਾ, ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ, ਇਨਕਾਰ ਕਰਨ 'ਤੇ ਕੀਤਾ ਕਤਲ
Patiala Cirme News : ਪਟਿਆਲਾ ਵਿਚ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ | ਜਿਸ ਵਿੱਚ 16 ਸਾਲਾ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਆਪਣੀ ਵੱਡੀ ਭੈਣ ਦੇ ਕਤਲ ਦਾ ਸਦਮਾ ਲੱਗਣ ਨਾਲ ਉਸ ਦੀ ਛੋਟੀ ਭੈਣ ਨੇ ਵੀ ਦਮ ਤੋੜ ਦਿੱਤਾ, ਜਿਸ ਦੀ ਉਮਰ ਲਗਭਗ 7 ਸਾਲ ਦੱਸੀ ਜਾ ਰਹੀ ਹੈ |
ਇਹ ਵਾਰਦਾਤ ਪਟਿਆਲਾ ਕੋਤਵਾਲੀ ਥਾਣੇ ਅਧੀਨ ਆਉਂਦੇ ਸੰਜੇ ਕਲੋਨੀ ਦੀ ਹੈ, ਜਿੱਥੇ ਇਕ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ | ਮਰਨ ਵਾਲੀ ਲੜਕੀ ਸਲਮਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਇਲਾਕੇ 'ਚ ਰਹਿਣ ਵਾਲਾ ਇਕ ਲੜਕਾ ਮੇਰੀ ਬੇਟੀ ਨਾਲ ਜ਼ਬਰਦਸਤੀ ਵਿਆਹ ਕਰਾਉਣਾ ਚਾਹੁੰਦਾ ਸੀ, ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਬੀਤੀ ਰਾਤ ਉਸ ਨੂੰ ਜ਼ਬਰਦਸਤੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ |
ਇਹ ਵੀ ਪੜੋ:Mohali's CP67 Murder case: ਪੋਸਟ ਮਾਰਟਮ ਵਿੱਚ ਦੇਰੀ ਦੇ ਮਾਮਲੇ 'ਚ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ
ਉਕਤ ਨੇ ਦੱਸਿਆ ਕਿ ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਲੜਕੇ ਨੇ ਲੜਕੀ ਦੇ ਚਾਕੂ ਮਾਰ ਕੇ ਕਤਲ ਕਰ ਦਿੱਤਾ | ਇਸ ਵਾਰਦਾਤ ਦੇਖ ਕੇ ਉਸ ਦੀ ਛੋਟੀ ਭੈਣ ਨੂੰ ਸਦਮਾ ਲੱਗ ਗਿਆ | ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ | ਇਸ ਤਰ੍ਹਾਂ ਇਕੋਂ ਹੀ ਪਰਿਵਾਰ ਦੀਆਂ ਦੋਵੇਂ ਲੜਕੀਆਂ ਦੀ ਮੌਤ ਹੋ ਗਈ | ਦੂਜੇ ਪਾਸੇ ਐੱਸ. ਪੀ. ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਮਾਮਲੇ 'ਚ ਪਰਚਾ ਦਰਜ ਕਰ ਲਿਆ ਗਿਆ ਹੈ | ਜਲ਼ਦ ਹੀ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
(For more news apart from Patiala News Today 18 year ild girl stabbed to death News in Punjabi, stay tuned to Rozana Spokesman)