
SGPC ਮੈਂਬਰ ਕੁਲਵੰਤ ਸਿੰਘ ਪੁੜੈਣ ਨੇ ਕੀਤਾ ਦਾਅਵਾ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਹ ਦਾਅਵਾ ਸ੍ਰੋਮਣੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਪੁੜੈਣ ਸਿੰਘ ਨੇ ਕੀਤਾ ਹੈ। ਇਹ ਫੈਸਲਾ ਅੰਤ੍ਰਿਗ ਕਮੇਟੀ ਵਿੱਚ ਲਿਆ ਗਿਆ ਹੈ। ਕੁਲਵੰਤ ਸਿੰਘ ਪੁੜੈਣ ਦਾ ਕਹਿਣਾ ਹੈ ਕਿ ਜਥੇਦਾਰ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਧਾਮੀ ਦੇ ਅਸਤੀਫੇ ਉੱਤੇ ਕੋਈ ਵਿਚਾਰ ਨਹੀ ਕੀਤੀ ਗਈ।