ਸਾਂਝੇ ਮੋਰਚੇ ਦੇ ਸੱਦੇ ‘ਤੇ ਕਿਸਾਨ ਯੂਨੀਅਨਾਂ ਵਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Published : Jan 18, 2019, 8:20 pm IST
Updated : Jan 18, 2019, 8:20 pm IST
SHARE ARTICLE
Farmers unions protested
Farmers unions protested

ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਤਿੰਨ...

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਤਿੰਨ ਕਿਸਾਨ ਜਥੇਬੰਦੀਆਂ ਨੇ ਧਰਨਾ ਦਿਤਾ। ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰਕੇ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੇ ਅੱਗੇ ਆ ਕੇ ਮੁਜ਼ਾਹਰਾ ਸਮਾਪਤ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ,

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਨਵੀਰ ਟਹਿਲ ਸਿੰਘ ਹੁਸਨਰ ਨੇ ਸਾਂਝੇ ਤੌਰ ‘ਤੇ ਦਿਤੇ ਬਿਆਨ ਵਿਚ ਕਿਹਾ ਕਿ ਕਰਜ਼ਾਈ ਕਿਸਾਨਾਂ ਲਈ ਗਲੇ ਦਾ ਫਾਹਾ ਬਣੇ ਬੈਂਕਾਂ ਅਤੇ ਆੜ੍ਹਤੀਆਂ ਵਲੋਂ ਲਏ ਖ਼ਾਲੀ ਚੈੱਕ ਵਾਪਸ ਕਰਵਾਉਣ, ਗ੍ਰਿਫ਼ਤਾਰੀ ਵਾਰੰਟ ਵਾਪਸ ਕਰਵਾਉਣ, ਕੁਰਕੀ ਨਿਲਾਮੀ ਵਾਪਸ ਅਤੇ ਖ਼ਤਮ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਸੂਬਾ ਖਜ਼ਾਨਚੀ ਸਰਮੁੱਖ ਸਿੰਘ ਸੇਲਬਰਾ ਕ੍ਰਾਂਤੀਕਾਰੀ ਯੂਨੀਅਨ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਥਾਂਦੇਵਾਲਾ,

ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਤੋਂ ਭੱਜ ਚੁੱਕੀ ਹੈ, ਉੱਥੇ ਹੀ ਸਗੋਂ ਐਲਾਨ ਕੀਤੀ ਪੰਜ ਏਕੜ ਤੱਕ ਨਿਗੁਣੀ ਰਾਸ਼ੀ 2 ਲੱਖ ਦੇਣ ਤੋਂ ਵੀ ਭੱਜ ਚੁੱਕੀ ਹੈ। ਸਰਕਾਰ ਇਕੱਲਾ ਫ਼ਸਲੀ ਕਰਜ਼ਾ ਮਾਫ਼ ਕਰਨ ਤੱਕ ਸੀਮਤ ਹੋ ਗਈ ਹੈ। ਇਹ ਕਰਜ਼ਾ ਵੀ ਅਪਣੇ ਚਹੇਤਿਆਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ।

ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੱਛੇ ਦਿਨ ਆਉਣ ਅਤੇ 15, 15 ਲੱਖ ਰੁਪਏ ਖਾਤੇ ਵਿਚ ਪਾਉਣ, ਡਾ. ਸੁਆਮੀ ਨਾਥਨ ਰਿਪੋਟ ਨੂੰ ਲਾਗੂ ਕਰਨਾ ਇਕ ਜੁੰਮਲਾ ਹੀ ਸਾਬਿਤ ਹੋਈ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨ ਮਜ਼ਦੂਰਾਂ ਦਾ ਸਾਰਾ ਕਰਜ਼ ਮਾਫ਼ ਕੀਤਾ ਜਾਵੇ। ਕਰਜ਼ਾ ਕਾਨੂੰਨ ਤੇ ਖੇਤੀ ਨੀਤੀ ਮਜ਼ਦੂਰ ਕਿਸਾਨਾਂ ਪੱਖੀ ਬਣਾਇਆ ਜਾਵੇ। ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਵਾਰਾਂ ਨੂੰ ਦਸ-ਦਸ ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇ ਅਤੇ ਪਰਿਵਾਰ ਦੇ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ।

ਮਹਿੰਗਾਈ ਨੂੰ ਠੱਲ ਪਾਉਣ ਲਈ ਡੀਜ਼ਲ ਅਤੇ ਪਟਰੌਲ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਂਦਾ ਜਾਵੇ। ਖੇਤੀ ਸੰਦਾਂ, ਖਾਦਾਂ ਅਤੇ ਸਪਰੇਆਂ ਤੇ ਜੀਐਸਟੀ ਟੈਕਸ ਖ਼ਤਮ ਕੀਤਾ ਜਾਵੇ। ਪੜ੍ਹੇ ਅਤੇ ਅਨਪੜ੍ਹ ਸਾਰੇ ਬੇਰੁਜ਼ਗਾਰਾਂ ਨੂੰ ਰੋਜਗਾਰ ਦਿਤਾ ਜਾਵੇ। ਕਿਸਾਨਾਂ ਨੂੰ ਮਨਰੇਗਾ ਨਾਲ ਜੋੜਿਆ ਜਾਵੇ। ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ। ਜਿਨਸਾ ਦੇ ਭਾਅ ਡਾ. ਸੁਆਮੀ ਨਾਥਨ ਰਿਪੋਟ ਮੁਤਾਬਿਕ ਦਿਤੇ ਜਾਣ। ਟਿਊਬਵੈਲ ਦੀ ਬਿਜਲੀ ਦਿਨ ਵੇਲੇ ਅੱਠ ਘੰਟੇ ਦਿਤੀ ਜਾਵੇ। ਝੋਨਾ ਲਾਉਣ ਲਈ ਮੋਟਰਾਂ ਦੀ ਬਿਜਲੀ ਦੀ ਸਪਲਾਈ ਪਹਿਲੀ ਜੂਨ ਤੋਂ ਦਿਤੀ ਜਾਵੇ।

ਬਿਜਲੀ ਦਰਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ। ਖੇਤੀ ਮੋਟਰਾਂ ਤੇ ਮੀਟਰ ਲਾਉਣੇ ਬੰਦ ਕੀਤੇ ਜਾਣ ਅਤੇ ਲੋਡ ਵਾਧਾ ਫ਼ੀਸ ਖ਼ਤਮ ਕੀਤੀ ਜਾਵੇ। ਇਸ ਸਮੇਂ ਮਾਸਟਰ ਗੁਰਦਿੱਤਾ ਸਿੰਘ ਭਾਗਸਰ, ਰਾਜਾ ਸਿੰਘ ਮਹਾਂਬੱਧਰ, ਗੁਰਪਾਸ ਸਿੰਘ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਅਜਾਇਬ ਸਿੰਘ ਮੱਲਣ, ਮਨੋਹਰ ਸਿੰਘ ਸਿੱਖਵਾਲਾ, ਜੋਗਿੰਦਰ ਸਿੰਘ ਬੁੱਟਰਸ਼ਰੀਂਹ, ਗੁਰਤੇਜ਼ ਸਿੰਘ ਥਾਂਦੇਵਾਲਾ, ਪ੍ਰਤਾਪ ਸਿੰਘ ਥਾਂਦੇਵਾਲਾ ਅਤੇ ਦਰਸ਼ਨ ਸਿੰਘ ਭੁੱਟੀਵਾਲਾ ਆਦਿ ਸ਼ਾਮਿਲ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement