
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲ ਰਹੇ ਸੁੰਦਰੀਕਰਨ ਦੇ ਕੰਮ ਨੂੰ ਗ੍ਰਹਿਣ ਲੱਗ ਗਿਆ ਹੈ।
ਅੰਮ੍ਰਿਤਸਰ (ਚਰਨਜੀਤ ਅਰੋੜਾ): ਸ੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲ ਰਹੇ ਸੁੰਦਰੀਕਰਨ ਦੇ ਕੰਮ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ, ਜਦੋਂ ਪੱਥਰ ਦਾ ਕੰਮ ਕਰਨ ਵਾਲਾ ਇਕ ਠੇਕੇਦਾਰ ਤੰਬਾਕੂ ਖਾਂਦਾ ਰੰਗੇ ਹੱਥੀਂ ਫੜਿਆ ਗਿਆ। ਇਹ ਕਾਰੀਗਰ ਦਰਬਾਰ ਸਾਹਿਬ ਕੰਪਲੈਕਸ ਵਿਚ ਸੂਚਨਾ ਕੇਂਦਰ ਦੇ ਬਿਲਕੁਲ ਨੇੜੇ ਤੰਬਾਕੂ ਖਾ ਰਿਹਾ ਸੀ। ਇਸ ਦੇ ਮੂੰਹ ਵਿਚ ਤੰਬਾਕੂ ਪਾਇਆ ਹੋਇਆ ਸੀ।
ਦਰਅਸਲ ਇਮਰਾਨ ਨਾਂਅ ਦਾ ਇਹ ਵਿਅਕਤੀ ਪਿਛਲੇ ਕਰੀਬ 8 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੱਥਰ ਲਗਾਉਣ ਦਾ ਕੰਮ ਕਰਦੈ ਅਤੇ ਇਥੇ ਹੀ ਠੇਕੇਦਾਰ ਹੈ। ਇਸ ਵਿਅਕਤੀ ਨੇ ਖ਼ੁਦ ਮੰਨਿਆ ਕਿ ਉਸ ਨੇ ਤੰਬਾਕੂ ਖਾਧਾ ਹੈ, ਪਰ ਨਾਲ ਹੀ ਉਸ ਨੇ ਅਜਿਹਾ ਪਹਿਲੀ ਵਾਰ ਕਰਨ ਦੀ ਗੱਲ ਵੀ ਆਖੀ ਹੈ। ਜਦੋਂ ਇਸ ਮਾਮਲੇ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਐਡੀਸ਼ਨਲ ਮੈਨੇਜਰ ਮੁਖਤਿਆਰ ਸਿੰਘ ਮੁਖੀ ਨਾਲ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਉਠਾਇਆ।
Worker smoking at Darbar sahib
ਦਸ ਦਈਏ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੁੰਦਰੀਕਰਨ ਦਾ ਕੰਮ ਕਾਫ਼ੀ ਚੱਲ ਰਿਹਾ ਹੈ। ਜਿਸ ਵਿਚ ਬਹੁਤ ਸਾਰੇ ਬਾਹਰੀ ਕਾਰੀਗਰ ਕੰਮ ਕਰਦੇ ਹਨ। ਵੱਡਾ ਸਵਾਲ ਇਹ ਹੈ ਕਿ ਕੀ ਇਨ੍ਹਾਂ ਕਾਰੀਗਰਾਂ ਦੀ ਕਦੇ ਜਾਂਚ ਨਹੀਂ ਕੀਤੀ ਜਾਂਦੀ ਜੋ ਜ਼ਿਆਦਾ ਸਮਾਂ ਦਰਬਾਰ ਸਾਹਿਬ ਕੰਪਲੈਕਸ ਵਿਚ ਕੰਮ ਕਰਦੇ ਨੇ?