
ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 90 ਤੋਂ ਵੀ ਪਾਰ ਹੋ ਚੁੱਕੀ ਹੈ ਅਤੇ 8 ਲੋਕਾਂ ਦੀ ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਮੌਤ ਹੋ ਚੁੱਕੀ ਹੈ।
ਚੰਡੀਗੜ੍ਹ : ਪੂਰੇ ਦੇਸ਼ ਵਿਚ ਤਬਲੀਗੀ ਜ਼ਮਾਤੀਆਂ ਦੇ ਕਾਰਨ ਕਰੋਨਾ ਵਾਇਰਸ ਦੇ ਕੇਸਾਂ ਵਿਚ ਇਕਦਮ ਉਛਾਲ ਆਉਂਣ ਕਾਰਨ ਦੇਸ਼ ਦੇ ਵੱਖ – ਵੱਖ ਰਾਜਾਂ ਦੀਆਂ ਸਰਕਾਰਾਂ ਐਕਸ਼ਨ ਦੇ ਵਿਚ ਆ ਗਈਆਂ ਹਨ । ਇਸ ਤਹਿਤ ਹੁਣ ਪੰਜਾਬ ਸਰਕਾਰ ਨੇ ਵੀ ਤਬਲੀਗੀ ਜ਼ਮਾਤ ਵਿਚ ਸ਼ਾਮਿਲ ਹੋਣ ਤੋਂ ਬਾਅਦ ਸੂਬੇ ਵਿਚ ਵਾਪਿਸ ਪਰਤੇ ਇਨ੍ਹਾਂ ਜ਼ਮਾਤੀਆਂ ਤੇ ਐਕਸ਼ਨ ਚ ਆਉਂਦਿਆਂ ਕਿਹਾ ਹੈ ਕਿ ਜਿਹੜੇ ਤਬਲੀਗੀ ਜ਼ਮਾਤ ਦੇ ਸਮਾਗਮ ਵਿਚ ਜਾਣ ਤੋਂ ਬਾਅਦ ਖੁਦ ਸਾਹਮਣੇ ਆ ਗਏ ਹਨ।
Coronavirus
ਉਨ੍ਹਾਂ ਤੇ ਤਾਂ ਸਰਕਾਰ ਕੋਈ ਐਕਸ਼ਨ ਨਹੀਂ ਲਵੇਗੀ ਪਰ ਜਿਹੜੇ ਉਥੋਂ ਆਉਂਣ ਤੋਂ ਬਾਅਦ ਹੁਣ ਲੁਕ ਕੇ ਬੈਠੇ ਹਨ ਉਹ ਆਪਣੇ ਨਜਦੀਕੀ ਥਾਣੇ ਦੇ ਵਿਚ 24 ਘੰਟੇ ਦੇ ਅੰਦਰ – ਅੰਦਰ ਆਪਣਾ ਸਾਰਾ ਡਾਟਾ ਲੈ ਕੇ ਪੇਸ਼ ਹੋਣ। ਇਸ ਤੋਂ ਬਾਅਦ ਸਰਕਾਰ ਨੇ ਕਿਹਾ ਹੈ ਕਿ ਜੇ ਇਸ ਆਲਰਟਮੈਂਟ ਤੋਂ ਬਾਅਦ ਵੀ ਇਹ ਲੋਕ ਸਾਹਮਣੇ ਨਹੀਂ ਆਏ ਤਾਂ ਫਿਰ ਸਰਕਾਰ ਇਨ੍ਹਾਂ ਨੂੰ ਆਪਣੇ ਤਰੀਕੇ ਨਾਲ ਸਾਹਮਣੇ ਲੈ ਕੇ ਆਵੇਗੀ ਅਤੇ ਫਿਰ ਇਨ੍ਹਾਂ ਤੇ ਅਪਰਾਧਿਕ ਮਾਮਲੇ ਅਲੱਗ ਤੋਂ ਚੱਲਣਗੇ।
coronavirus
ਜ਼ਿਕਰਯੋਗ ਹੈ ਕਿ ਦਿੱਲੀ ਦੇ ਨਜਾਮੂਦੀਂਨ ਦੀ ਤਬਲੀਗੀ ਜ਼ਮਾਤ ਵਿਚ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਵੱਖ-ਵੱਖ ਸੂਬਿਆਂ ਤੋਂ ਲੋਕਾਂ ਨੇ ਭਾਗ ਲਿਆ ਸੀ ਪਰ ਉਥੇ ਦੇ ਕੁਝ ਲੋਕਾਂ ਦੇ ਕਰੋਨਾ ਪੌਜਟਿਵ ਆਉਣ ਨਾਲ ਸਾਰੇ ਦੇਸ਼ ਵਿਚ ਹਾਹਕਾਰ ਮੱਚੀ ਹੋਈ ਹੈ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਪ੍ਰਗਰਾਮ ਵਿਚ ਭਾਗ ਲੈਣ ਵਾਲੇ ਲੋਕਾਂ ਨੂੰ ਲੱਭ ਕੇ ਕੁਆਰੰਟੀਨ ਕੀਤਾ ਜਾ ਰਿਹਾ ਹੈ।
file
ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 90 ਤੋਂ ਵੀ ਪਾਰ ਹੋ ਚੁੱਕੀ ਹੈ ਅਤੇ 8 ਲੋਕਾਂ ਦੀ ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਮੌਤ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।