ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ
Published : Apr 7, 2020, 6:41 pm IST
Updated : Apr 7, 2020, 6:41 pm IST
SHARE ARTICLE
lockdown
lockdown

ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਰੇ ਕੰਮਕਾਰ ਬੰਦ ਪਏ ਹਨ ਜਿਸ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।

ਪਟਿਆਲਾ : ਕਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਦੇ ਕਾਰਨ ਸਾਰੇ ਕੰਮਕਾਰ ਬੰਦ ਪਏ ਹਨ। ਜਿਸ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਜਿਸ ਵਿਚ ਸਾਰੇ ਘਰੇਲੂ ਅਤੇ ਕਮਰਸ਼ੀਅਲ ਖਪਤਕਾਰਾਂ ਲਈ 10 ਹਜ਼ਾਰ ਰੁਪਏ ਤੱਕ ਦੇ ਮਹੀਨਾ/ਦੋਮਾਹੀ ਬਿੱਲਾਂ ਦੀ ਅਦਾਇਗੀ 20 ਮਾਰਚ ਦੀ ਥਾਂ ਹੁਣ ਵਧਾ ਕੇ 20 ਅਪ੍ਰੈਲ ਤੱਕ ਕਰ ਦਿੱਤੀ ਗਈ ਹੈ।

pspclpspcl

ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਜਿਹੜਾ ਖਪਤਕਾਰ ਮੌਜੂਦਾ ਸਮੇਂ ਵਿਚ ਬਿੱਲ ਦੀ ਅਦਾਇਗੀ ਡਿਜੀਟਲ ਤਰੀਕੇ ਨਾਲ ਕਰੇਗਾ ਉਸ ਨੂੰ ਇਕ ਫੀਸਦੀ ਛੋਟ ਦਿੱਤੀ ਜਾਵੇਗੀ। ਇਸ ਛੋਟ ਸਾਰੇ ਹੀ ਉਦਯੋਗਿਕ ਖਪਤਕਾਰਾਂ ਲਈ ਵੀ ਦਿੱਤੀ ਗਈ ਹੈ। ਜਿਨ੍ਹਾਂ ਵਿਚ ਐੱਸ.ਪੀ, ਐੱਮ.ਐੱਸ ਅਤੇ ਐੱਲ.ਐੱਸ ਖਪਤਕਾਰ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਬਿਜਲੀ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਪਾਵਰਕਾਮ ਨੂੰ ਇਕ ਪੱਤਰ ਵਿਚ ਸਰਕਾਰ ਦੇ ਇਨ੍ਹਾਂ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ ਹੈ।

PSPCLPSPCL

ਮੀਡੀਅਮ ਸਪਲਾਈ (ਐੱਮ ਐੱਸ) ਅਤੇ ਲਾਰਜ ਸਪਲਾਈ (ਐੱਲ.ਐੱਸ) ਵਾਲੇ ਉਦਯੋਗਿਕ ਖਪਤਕਾਰਾਂ ਲਈ ਫਿਕਸ ਚਾਰਜਿਜ਼ 23.3.2020 ਤੋਂ ਦੋ ਮਹੀਨੇ ਦੇ ਲਈ ਮੁਆਫ ਹੋਣਗੇ। ਇਸ ਦੇ ਨਾਲ ਹੀ ਇਸ ਵਿਚ ਇਹ ਵੀ ਲਿਖਿਆ ਗਿਆ ਕਿ ਲੌਕਡਾਊਨ ਦੇ ਪੀਰੀਅਡ ਦੌਰਾਨ ਮੀਟਰ ਰੀਡਿੰਗ, ਬਿਲਿੰਗ ਅਤੇ ਨਵੇਂ ਕੁਨੈਕਸ਼ਨ ਲਗਾਉਣ ਤੇ ਰੋਕ ਹੋਵੇਗੀ।

delhi lockdownlockdown

ਮੀਟਰ ਰੀਡਿੰਗ ਨਾ ਹੋਣ ਤੇ ਖਪਤਕਾਰਾਂ ਨੂੰ ਬਿੱਲਾਂ ਬਾਰੇ ਪਾਵਰਕਾਮ ਦੀ ਵੈੱਬ ਸਾਈਟ ਐੱਸ.ਐੱਮ.ਐੱਸ ਈ ਮੇਲ ਤੇ ਮੋਬਾਇਲ ਐਪ ਰਾਹੀ ਦਿੱਤੀ ਜਾਵੇਗੀ। ਪਰ ਜਿਥੇ ਆਟੋਮੇਡਟ ਦੀ ਸਹੂਲਤ ਹੈ ਉਹ ਚਲਦਾ ਰਹੇਗਾ। ਇਸ ਦੇ ਨਾਲ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਪਾਬੰਦੀਆਂ ਦੇ ਦੌਰ ਵਿਚ ਬਿੱਲਾਂ ਦੀ ਅਦਾਇਗੀ ਨਾ ਹੋਣ ਤੇ ਕੋਈ ਵੀ ਬਿੱਜਲੀ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ।

lockdownlockdown

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement