
ਗਾਇਕਾ ਕਨਿਕਾ ਕਪੂਰ ਠੀਕ ਹੋਈ, ਹਸਪਤਾਲ ਤੋਂ ਮਿਲੀ ਛੁੱਟੀ
ਲਖਨਊ, 6 ਅਪ੍ਰੈਲ: ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਸੰਜੇ ਗਾਂਧੀ ਹਸਪਤਾਲ ਵਿਚ ਦਾਖ਼ਲ ਗਾਇਕਾ ਕਨਿਕਾ ਕਪੂਰ ਦੀਆਂ ਲਗਾਤਾਰ ਦੋ ਰੀਪੋਰਟਾਂ ਨੈਗੇਟਿਵ ਆਉਣ ਸਕਦਾ ਉਸ ਨੂੰ ਸੋਮਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਸੰਜੇ ਗਾਂਧੀ ਪੀਜੀਆਈ ਦੇ ਨਿਰਦੇਸ਼ਕ ਡਾ.ਆਰ ਕੇ ਧੀਮਾਨ ਨੇ ਦਸਿਆ ਕਿ ਕਪੂਰ ਨੂੰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗÂ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ ਪਰ ਉਸ ਨੂੰ ਹਾਲੇ ਕੁੱਝ ਦਿਨ ਖ਼ਾਸ ਸਾਵਧਾਨੀ ਵਰਤਣੀ ਪਵੇਗੀ। ਕਨਿਕਾ 10 ਮਾਰਚ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਲੰਦਨ ਤੋਂ ਮੁੰਬਈ ਪੁੱਜੀ ਸੀ। ਫਿਰ ਉਹ ਲਖਨਊ ਆਈ ਸੀ ਅਤੇ ਉਸ ਨੇ ਲਖਨਊ ਤੇ ਕਾਨਪੁਰ ਸਣੇ ਕਈ ਸ਼ਹਿਰਾਂ ਵਿਚ ਪਾਰਟੀਆਂ ਵਿਚ ਹਿੱਸਾ ਲਿਆ ਸੀ ਜਿਸ ਦੌਰਾਨ ਉਹ ਕਈ ਸਿਆਸੀ ਆਗੂਆਂ ਅਤੇ ਹੋਰ ਹਸਤੀਆਂ ਨੂੰ ਮਿਲਦੀ ਰਹੀ। ਜਦ ਉਸ ਅੰਦਰ ਬੀਮਾਰੀ ਦੇ ਲੱਛਣ ਨਜ਼ਰ ਆਏ ਤਾਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। (ਏਜੰਸੀ)Kanika Kapoor