ਸੁਖਬੀਰ ਬਾਦਲ ਨੇ ਸਾਰੀਆਂ ਸਹੂਲਤਾਂ ਵਾਲੀ ਐਂਬੂਲੈਂਸ ਕੀਤੀ ਦਾਨ
Published : Apr 7, 2020, 2:18 pm IST
Updated : Apr 7, 2020, 3:02 pm IST
SHARE ARTICLE
File Photo
File Photo

ਸੁਖਬੀਰ ਬਾਦਲ ਨੇ ਆਪਣੇ ਨਿੱਜੀ ਫੰਡ ਵਿਚੋਂ 17 ਲੱਖ ਰੁਪਏ ਦੇ ਕੇ ਇਹ ਵਿਸ਼ੇਸ ਐਬੂਲੈਂਸ ਤਿਆਰ ਕਰਵਾਈ ਹੈ

ਚੰਡੀਗੜ੍ਹ - ਪੰਜਾਬ ਵਿਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਹੋਏ ਹਨ। ਮਜ਼ਦੂਰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਅਜਿਹੇ ਵਿਚ ਕਈ ਸੰਸਥਾਵਾਂ, ਸਿੱਖ, ਪੁਲਿਸ ਪ੍ਰਸ਼ਾਸ਼ਨ ਸੇਵਾ ਲਈ ਅੱਗੇ ਵੀ ਆਏ ਹਨ। ਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਐਬੂਲੈਂਸ ਸਮੇਤ ਵੈਂਟੀਲੇਟਰ ਤਿਆਰ ਕਰਵਾਈ ਗਈ ਹੈ ਜਿਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ ਰਾਜ ਬਹਾਦਰ ਵੀ ਮੌਜੂਦ ਰਹੇ।

File photoFile photo

ਸੁਖਬੀਰ ਬਾਦਲ ਨੇ ਆਪਣੇ ਨਿੱਜੀ ਫੰਡ ਵਿਚੋਂ 17 ਲੱਖ ਰੁਪਏ ਦੇ ਕੇ ਇਹ ਵਿਸ਼ੇਸ ਐਬੂਲੈਂਸ ਤਿਆਰ ਕਰਵਾਈ ਹੈ। ਇਹ ਐਬੂਲੈਂਸ ਜਲਾਲਾਬਾਦ ਹਲਕੇ ਲਈ ਕੰਮ ਕਰੇਗੀ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ ਰਾਜ ਬਹਾਦਰ ਨੇ ਦੱਸਿਆ ਹੈ ਕਿ ਇਸ ਐਬੂਲੈਂਸ ਵਿਚ ਹਰ ਸੁਵਿਧਾ ਨਾਲ ਲੈਂਸ ਹੈ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਜਲਾਲਾਬਾਦ ਹਲਕੇ ਲਈ ਕੰਮ ਕਰੇਗੀ।

Sukhbir BadalSukhbir Badal

ਜਲਾਲਾਬਾਦ ਹਲਕੇ ਦੇ ਇੰਚਾਰਜ ਸਤਿੰਦਰ ਜੀਤ ਸਿੰਘ ਮੰਟਾ ਨੇ ਦੱਸਿਆ ਹੈ ਕਿ ਕੋਰੋਨਾ ਦੇ ਚੱਲਦੇ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਫੰਡਾਂ ਵਿਚੋ ਫੰਡ ਜਾਰੀ ਕੀਤੇ ਸਨ। ਇਸ ਸਭ ਲਈ ਅਸੀਂ ਸੁਖਬੀਰ ਬਾਦਲ ਦਾ ਧੰਨਵਾਦ ਕਰਦੇ ਹਾਂ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਦੀ ਤਾਰੀਫ਼ ਕੀਤੀ ਹੈ।

ਉਹਨਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ ''ਸੇਵਾ ਤੇ ਸੱਚਾਈ ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ, ਲੋੜਵੰਦਾਂ ਤੱਕ ਲੰਗਰ ਤੇ ਰਾਸ਼ਨ ਪਹੁੰਚਾਉਣ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜੁਟਿਆ ਹੋਇਆ ਹੈ। ਪਾਰਟੀ ਅਹੁਦੇਦਾਰ, ਵਰਕਰ ਅਤੇ ਸਮਰਥਕ ਪਿੰਡ-ਪਿੰਡ ਸ਼ਹਿਰ-ਸ਼ਹਿਰ ਇਸ ਮੰਤਵ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਦੇ ਇਸ ਮੁਸ਼ਕਿਲਾਂ ਭਰੇ ਸਮੇਂ ਦੌਰਾਨ ਕੋਈ ਵੀ ਗ਼ਰੀਬ ਜਾਂ ਲੋੜਵੰਦ ਭੁੱਖੇ ਢਿੱਡ ਸੌਣ ਲਈ ਮਜਬੂਰ ਨਾ ਹੋਵੇ। ਪਾਰਟੀ ਦੀ ਮੁਹਿੰਮ ਲਈ ਲਗਾਤਾਰ ਲੱਗੇ ਹੋਏ ਸਾਰੇ ਸੇਵਕ ਜੱਥਿਆਂ ਦੇ ਨਾਲ ਨਾਲ, ਮੈਂ ਹੋਰਨਾਂ ਸਾਰੇ ਸੇਵਾਦਾਰਾਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਇਨਸਾਨੀਅਤ ਦੇ ਨਾਤੇ ਆਪਣੇ ਨੇੜੇ-ਤੇੜੇ ਦੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement