BJP ਸਮਰਥਕਾਂ ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ, ਕੀਤੀ ਜਮ ਕੇ ਨਾਅਰੇਬਾਜ਼ੀ
Published : Apr 7, 2021, 5:32 pm IST
Updated : Apr 7, 2021, 5:32 pm IST
SHARE ARTICLE
BJP supporters
BJP supporters

ਇਥੋਂ ਦੇ ਵਿਧਾਇਕ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਚੂੜੀਆਂ ਦੇਣ ਆਏ ਹਾਂ।"

ਬਠਿੰਡਾ: ਖੇਤੀ ਕਾਨੂੰਨਾਂ ਦੇ ਖਿਲਾਫ ਇਕ ਪਾਸੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਦੂਜੇ ਪਾਸੇ ਅੱਜ ਬਠਿੰਡਾ ਵਿਖੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਬੀਜੇਪੀ ਮਹਿਲਾ ਮੋਰਚਾ ਵੱਲੋਂ ਘਿਰਾਓ ਕੀਤਾ ਗਿਆ। ਅੱਜ ਬੀਜੇਪੀ ਮਹਿਲਾ ਮੋਰਚਾ ਦੇ ਵੱਲੋਂ ਅੱਜ ਕਾਂਗਰਸ ਦੇ ਮੰਤਰੀਆਂ ਨੂੰ ਚੂੜੀਆਂ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਦੌਰਾਨ ਉਨ੍ਹਾਂ ਨੇ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ,"ਇਥੋਂ ਦੇ ਵਿਧਾਇਕ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਚੂੜੀਆਂ ਦੇਣ ਆਏ ਹਾਂ।"

PROTESTPROTEST

ਅਬੋਹਰ ਵਿਖੇ ਬੀਜੇਪੀ ਮਹਿਲਾ ਮੰਡਲ ਵੱਲੋਂ ਪ੍ਰਦਰਸ਼ਨ 
ਇਸ ਦੇ ਚੱਲਦਿਆਂ ਅਬੋਹਰ ਵਿਖੇ ਬੀਜੇਪੀ ਮਹਿਲਾ ਮੰਡਲ ਵੱਲੋਂ ਅਬੋਹਰ ਤੋਂ ਕਾਂਗਰਸ ਦੇ ਲੀਡਰਾਂ ਨੂੰ ਚੂੜੀਆਂ ਦੇਂਦਾ ਦੇਣ ਲਈ ਜਾ ਰਹੇ ਸਨ ਤਾਂ ਪੁਲਿਸ ਵੱਲੋਂ ਬੈਰੀਕੇਟਿੰਗ ਕਰ ਰੋਕਿਆ ਗਿਆ। ਇਸ 'ਤੇ ਅਬੋਹਰ ਦੀ ਬੀਜੇਪੀ ਮਹਿਲਾ ਮੰਡਲ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਤੋਂ ਡਰ ਗਈ ਹੈ। ਇਸ ਮੌਕੇ ਬੀਜੇਪੀ ਮਹਿਲਾ ਮੰਡਲ ਦੀ ਵਰਕਰਾਂ ਵੱਲੋਂ ਬੈਰੀਕੇਡ ਤੋੜ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਪੁਲਸ ਅਤੇ ਬੀਜੇਪੀ ਵਰਕਰਾਂ ਦੇ ਵਿਚ ਤਕਰਾਰ ਦੀ ਸਥਿਤੀ ਵੀ ਬਣੀ।

PROTESTPROTEST

ਘਿਰਾਓ ਕਰਨ ਆਈਆਂ ਬੀਜੇਪੀ ਮਹਿਲਾ ਮੋਰਚਾ ਦੀਆਂ ਔਰਤਾਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਬਲਾਤਕਾਰ ਤੇ ਮਹਿਲਾਵਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਬਹੁਤ ਨਿੰਦਣਯੋਗ ਹੈ।  ਔਰਤਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਹਰ ਇੱਕ ਵਿਅਕਤੀ ਦਾ ਹੱਕ ਹੈ ਜਿਸ ਨੂੰ ਲੈ ਕੇ ਅੱਜ ਇੱਥੋਂ ਦੇ ਵਿਧਾਇਕ ਨੂੰ ਚੂੜੀਆਂ ਦੇਣ ਆਏ ਹਾਂ।

protestprotestਫਤਹਿਗੜ੍ਹ ਸਾਹਿਬ 'ਚ ਕਿਸਾਨਾਂ ਨੇ ਇਕੱਠੇ ਹੋ ਕੇ ਕੀਤੀ ਨਾਅਰੇਬਾਜੀ

ਫਤਹਿਗੜ੍ਹ ਸਾਹਿਬ ਵਿਖੇ ਅੱਜ ਸਥਿਤੀ ਉਸ ਸਮੇਂ ਤਣਾਅ ਵਾਲੀ ਹੋ ਗਈ ਜਦੋਂ ਕਾਂਗਰਸ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਚੂੜੀਆਂ ਦੇਣ ਆਈਆਂ ਭਾਜਪਾ ਦੀਆਂ ਮਹਿਲਾ ਵਰਕਰਾਂ ਤੇ ਹੋਰਨਾਂ ਆਗੂਆਂ ਦੇ ਵਿਰੋਧ 'ਚ ਕਾਂਗਰਸ, ਅਕਾਲੀ ਦਲ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਹਾਲਾਤ ਇਹ ਬਣ ਗਏ ਸੀ ਕਿ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਕਿ ਕੀ ਹੋ ਗਿਆ। ਭਾਜਪਾ ਵਾਲੇ ਮਹਿਲਾ ਆਗੂਆਂ ਸਮੇਤ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫਤਰ ਚੂੜੀਆਂ ਲੈ ਕੇ ਪੁੱਜੇ ਤਾਂ ਉਥੇ ਕਾਂਗਰਸ, ਅਕਾਲੀ ਦਲ ਅਤੇ ਕਿਸਾਨਾਂ ਨੇ ਇਕੱਠੇ ਹੋਕੇ ਜਦੋ ਨਾਅਰੇਬਾਜ਼ੀ ਕੀਤੀ ਤਾਂ ਭਾਜਪਾ ਵਾਲਿਆਂ ਨੂੰ ਵਿਵਤਾ ਪੈ ਗਈ।

protestprotest

ਪੁਲਿਸ ਨੇ ਮੁਸ਼ਕਲ ਨਾਲ ਭਾਜਪਾ ਵਾਲਿਆਂ ਨੂੰ ਡੀਸੀ ਦਫਤਰ 'ਚ ਬੰਦ ਕਰਕੇ ਕਿਸੀ ਵੀ ਅਣਹੋਣੀ ਤੋਂ ਬਚਾਇਆ। ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਭਾਜਪਾ ਦੇ ਝੰਡੇ ਦੇਖ ਕੇ ਉਹਨਾਂ ਦਾ ਖੂਨ ਖੌਲ ਜਾਂਦਾ ਹੈ ਇਸ ਕਰਕੇ ਅੱਜ ਉਹ ਜਦੋ ਭਾਜਪਾ ਵਾਲਿਆਂ ਦਾ ਵਿਰੋਧ ਕਰ ਰਹੇ ਸੀ ਤਾਂ ਕਾਂਗਰਸ ਅਤੇ ਅਕਾਲੀ ਦਲ ਵੀ ਉਹਨਾਂ ਨਾਲ ਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement