ਔਰਤਾਂ ਨੂੰ ਮੁਫ਼ਤ ਬੱਸ ਦੀ ਸਹੂਲਤ ਨਾਲ ਪੀ.ਆਰ.ਟੀ.ਸੀ. ਕੁੱਝ ਹੀ ਦਿਨਾਂ ਵਿਚ ਡਾਵਾਂਡੋਲ ਹੋਣ ਲੱਗੀ
Published : Apr 7, 2021, 7:51 am IST
Updated : Apr 7, 2021, 7:51 am IST
SHARE ARTICLE
PRTC 
PRTC 

ਪੀ.ਆਰ.ਟੀ.ਸੀ. ਨੂੰ ਇਕ ਦਿਨ ਵਿਚ 40 ਲੱਖ ਰੁਪਏ ਦਾ ਘਾਟਾ ਪੈਣ ਲੱਗਾ ਹੈ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਵਲੋਂ ਚੋਣਾਂ ਦੇ ਨੇੜੇ ਆ ਕੇ ਸੂਬੇ ਵਿਚ ਸਰਕਾਰੀ ਬਸਾਂ ਵਿਚ ਔਰਤਾਂ ਨੂੰ ਦਿਤੀ ਮੁਫ਼ਤ ਸਹੂਲਤ ਕਾਰਨ ਵੱਡੇ ਅਦਾਰੇ ਪੀ.ਆਰ.ਟੀ.ਸੀ. ਨੂੰ ਇਕ ਦਿਨ ਵਿਚ 40 ਲੱਖ ਰੁਪਏ ਦਾ ਘਾਟਾ ਪੈਣ ਲੱਗਾ ਹੈ ਅਤੇ ਹਰ ਮਹੀਨੇ 15 ਕਰੋੜ ਰੁਪਏ ਦੇ ਕਰੀਬ ਘਾਟਾ ਹੋਵੇਗਾ। ਇਸ ਨਾਲ ਅਦਾਰੇ ਦੀ ਹਾਲਤ ਡਾਵਾਂਡੋਲ ਹੋਣ ਲੱਗੀ ਹੈ।

PRTC buses have provided free bus travel to about one lakh women in two daysPRTC 

ਪੂਰੇ ਸਾਲ ਦਾ ਹਿਸਾਬ ਲਾਈਏ ਤਾਂ ਇਹ ਘਾਟਾ 200 ਕਰੋੜ ਰੁਪਏ ਤਕ ਜਾਵੇਗਾ ਜਦ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਘਾਟਾ ਇਸ ਤੋਂ ਵਖਰਾ ਹੈ। ਇਸ ਨਾਲ ਅਦਾਰੇ ਉਪਰ ਪੈਣ ਵਾਲੇ ਵਿੱਤੀ ਬੋਝ ਕਾਰਨ ਇਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚਿੰਤਾ ਵੱਧ ਗਈ ਹੈ। ਪੈਨਸ਼ਨਰ ਤਾਂ ਅਪਣੀਆਂ ਬਕਾਇਆ ਅਦਾਇਗੀਆਂ ਲਈ ਪਹਿਲਾਂ ਹੀ ਕੋਰਟ ਵਿਚ ਕੇਸ ਲੜ ਰਹੇ ਹਨ।

prtc busesprtc buses

ਜ਼ਿਕਰਯੋਗ ਹੈ ਕਿ ਹੋਰ ਵੱਖ ਵੱਖ ਵਰਗਾਂ ਨੂੰ ਰਿਆਇਤੀ ਤੇ ਮੁਫ਼ਤ ਬੱਸ ਸਫ਼ਰ ਦੀ ਪਹਿਲਾਂ ਦਿਤੀ ਹੋਈ ਸਹੂਲਤ ਕਾਰਨ ਵੀ ਪ੍ਰਤੀ ਮਹੀਨੇ 10 ਕਰੋੜ ਰੁਪਏ ਦਾ ਬਿਲ ਬਣਦਾ ਹੈ। ਭਾਵੇਂ ਸਰਕਾਰ ਨੇ ਪੀ.ਆਰ.ਟੀ.ਸੀ. ਨੂੰ ਇਸ ਦੀ ਭਰਪਾਈ ਲਈ ਅਦਾਇਗੀ ਕਰਨੀ ਹੁੰਦੀ ਹੈ ਪਰ ਲੰਮੇ ਸਮੇਂ ਤੋਂ ਕਰੋੜਾਂ ਰੁਪਏ ਸਰਕਾਰ ਸਿਰ ਖੜੇ ਹਨ। 150 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਲਟਕੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਪੀ.ਆਰ.ਟੀ.ਸੀ. ਨੂੰ ਪ੍ਰਤੀ ਦਿਨ ਇਕ ਕਰੋੜ 25 ਲੱਖ ਦੀ ਆਮਦਨ ਹੁੰਦੀ ਸੀ ਜੋ ਹੁਣ ਕੁੱਝ ਹੀ ਦਿਨਾਂ ਅੰਦਰ ਔਰਤਾਂ ਨੂੰ ਮੁਫ਼ਤ ਸਹੂਲਤ ਦੇਣ ਨਾਲ ਘੱਟ ਕੇ 90 ਲੱਖ ਪ੍ਰਤੀ ਦਿਨ ਤੋਂ ਹੇਠਾਂ ਆ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement