
Lok Sabha elections 2024: ਪਾਤੜਾਂ ਵਿਖੇ ਭਾਜਪਾ ਬੂਥ ਸੰਮੇਲਨ ਵਿਚ ਪਟਿਆਲਾ ਤੋਂ ਸਾਂਸਦ ਨੇ ਹਿੱਸਾ ਲਿਆ
Lok Sabha elections 2024: ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਭਰੋਸਾ ਜਤਾਇਆ ਕਿ ਪਟਿਆਲਾ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਪੱਕੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਹ ਪ੍ਰਗਟਾਵਾ ਪ੍ਰਨੀਤ ਕੌਰ ਨੇ ਅੱਜ ਪਾਤੜਾਂ ਵਿਖੇ ਬੂਥ ਸੰਮੇਲਨ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਹ ਵੀ ਪੜੋ:Punjab News : ਪਟਿਆਲਾ ਵਾਸੀਆਂ ਲਈ ਜ਼ਰੂਰੀ ਖ਼ਬਰ,ਅਸਲਾ ਜਮ੍ਹਾ ਕਰਵਾਉਣ ਦੀ ਤਾਰੀਖ਼ 15 ਅਪ੍ਰੈਲ ਤੱਕ ਵਧਾਈ
ਪ੍ਰਨੀਤ ਕੌਰ ਨੇ ਕਿਹਾ, “ਮੈਨੂੰ ਪੂਰੇ ਖੇਤਰ ਤੋਂ ਮਿਲ ਰਿਹਾ ਅਥਾਹ ਪਿਆਰ ਅਤੇ ਸਮਰਥਨ ਇਹ ਦਰਸਾਉਂਦਾ ਹੈ ਕਿ ਲੋਕਾਂ ਵਿਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਵਿਕਾਸ ਕੇਂਦਰਿਤ ਨੀਤੀਆਂ ਪ੍ਰਤੀ ਭਾਰੀ ਸਨਮਾਨ ਹੈ ਅਤੇ ਦੇਸ਼ ਦਾ ਮੂਡ ਬਿਲਕੁਲ ਸਾਫ਼ ਹੈ ਕਿ ਲੋਕਾਂ ਦੇ ਮਨ ਵਿਚ ਸਿਰਫ਼ ਇੱਕ ਹੀ ਪਾਰਟੀ ਹੈ ਅਤੇ ਉਹ ਹੈ ਭਾਰਤੀ ਜਨਤਾ ਪਾਰਟੀ।
ਇਹ ਵੀ ਪੜੋ:Pakistan News: ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਅੱਤਵਾਦੀ ਹਮਲੇ, 6 ਸੁਰੱਖਿਆ ਕਰਮੀ, 12 ਅੱਤਵਾਦੀ ਹਲਾਕ
ਉਨ੍ਹਾਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ ਕਿ ਕਿਵੇਂ ਇੱਕ ਲੋਕ ਕੇਂਦਰਿਤ ਸਰਕਾਰ ਚਲਾਈ ਜਾਂਦੀ ਹੈ। ਮੋਦੀ ਜੀ ਨੇ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਰਹੀਆਂ ਹਨ। ‘ਅਬਕੀ ਬਾਰ 400’ ਪਾਰ ਦਾ ਨਾਅਰਾ ਆਉਣ ਵਾਲੀ 4 ਜੂਨ ਨੂੰ ਜ਼ਰੂਰ ਸੱਚ ਹੋਣ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਲੋਕ ਵੀ ਲੋਕ ਸਭਾ ਚੋਣਾਂ ਵਿਚ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਸੂਬੇ ਭਰ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਪਾਉਣਗੇ।
ਇਹ ਵੀ ਪੜੋ:S. Sreesanth News : IPL 2013 ’ਚ ਮੈਚ ਫਿਕਸਿੰਗ ਮਾਮਲੇ ’ਚ ਸ਼ਾਮਲ ਕ੍ਰਿਕਟਰ ਸ਼੍ਰੀਸੰਤ ਕਾਨੂੰਨੀ ਕਮੀਆਂ ਕਾਰਨ ਬਚ ਗਏ
ਕਿਸਾਨਾਂ ਦੇ ਵਿਰੋਧ ਦੇ ਸਵਾਲ ’ਤੇ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਇੱਕ ਲੋਕਤੰਤਰੀ ਸਮਾਜ ਵਿੱਚ ਹਰ ਇੱਕ ਨੂੰ ਵਿਰੋਧ ਕਰਨ ਅਤੇ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਸਾਡੇ ਕਿਸਾਨ ਸਾਡੇ ਅੰਨਦਾਤੇ ਹਨ ਅਤੇ ਮੈਂ ਅਤੇ ਮੇਰਾ ਪਰਿਵਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਮੇਸ਼ਾ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਲਈ ਖੜ੍ਹੇ ਹੋਏ ਹਨ। ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮੈਂ ਹਮੇਸ਼ਾ ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹਾਂਗੀ।
ਇਹ ਵੀ ਪੜੋ:Uttar Pardesh News : Alexa ਦੀ ਮਦਦ ਨਾਲ ਲੜਕੀ ਨੇ ਭੈਣ ਨੂੰ ਬਾਂਦਰਾਂ ਤੋਂ ਬਚਾਇਆ
(For more news apart from people of Punjab are ready big role in the victory of BJP in Lok Sabha elections: Praneet Kaur News in Punjabi, stay tuned to Rozana Spokesman)