
ਜਾਣੋ, ਕੀ ਹੈ ਪੂਰਾ ਮਾਮਲਾ
ਚੋਣਾਂ ਵਿਚ ਚੋਣ ਪ੍ਰਚਾਰ ਲਈ ਪੈਸੇ ਦੀ ਵੀ ਬਹੁਤ ਲੋੜ ਹੁੰਦੀ ਹੈ ਅਤੇ ਪ੍ਰਚਾਰ ਕਰਨ ਲਈ ਗੱਡੀਆਂ ਦੀ ਜ਼ਰੂਰਤ ਵੀ ਹੁੰਦੀ ਹੈ। ਪਰ ਹੁਣ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਪੰਜਾਬ ਦੇ ਦਰਬਾਰ-ਏ-ਖ਼ਾਲਸਾ ਦੇ ਮੁੱਖੀ ਹਰਜਿੰਦਰ ਸਿੰਘ ਮਾਝੀ ਨੇ ਚੋਣ ਕਮਿਸ਼ਨ ਕੋਲ 9 ਮਈ ਨੂੰ ਇਕ ਲਿਖਤੀ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ।
Photo
ਜਿਸ ਵਿਚ ਉਹਨਾਂ ਨੇ ਸੁਖਬੀਰ ਬਾਦਲ ਤੇ ਅਰੋਪ ਲਗਾਇਆ ਹੈ ਕਿ ਸੁਖਬੀਰ ਬਾਦਲ ਅਪਣੇ ਚੋਣ ਪ੍ਰਚਾਰ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਗੱਡੀਆਂ ਵਿਚ ਤੇਲ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪਵਾਇਆ ਜਾ ਰਿਹਾ ਹੈ। ਉਸ ਨੇ ਗੱਡੀਆਂ ਦਾ ਨੰਬਰ ਵੀ ਦਸਿਆ ਹੈ।
Harjinder Singh Majhi
ਇਸ ਦੇ ਨਾਲ ਹੀ ਉਸ ਨੇ ਇਹ ਵੀ ਦਸਿਆ ਕਿ ਕਿਹੜੀਆਂ ਗੱਡੀਆਂ ਦਾ ਚੋਣ ਪ੍ਰਚਾਰ ਲਈ ਬਾਦਲ ਪਰਵਾਰ ਇਸਤੇਮਾਲ ਕਰ ਰਿਹਾ ਹੈ। ਉਹ ਚਾਹੁੰਦੇ ਹਨ ਕਿ ਚੋਣ ਕਮਿਸ਼ਨ ਇਸ ਤੇ ਕਾਰਵਾਈ ਕਰੇ ਕਿਉਂਕਿ ਇਹ ਅਪਣੇ ਸਵਾਰਥ ਲਈ ਧਾਰਮਿਕ ਸਥਾਨਾਂ ਦਾ ਇਸਤੇਮਾਲ ਕਰ ਰਹੇ ਹਨ। ਉਸ ਨੇ ਅੱਗੇ ਕਿਹਾ ਕਿ ਮੈਨੂੰ ਚੋਣ ਕਮਿਸ਼ਨ ਤੇ ਪੂਰੀ ਉਮੀਦ ਹੈ ਕਿ ਉਹ ਇਸ ਤੇ ਕਾਰਵਾਈ ਜ਼ਰੂਰ ਕਰੇਗਾ।