ਮੁੱਖ ਮੰਤਰੀ ਨੇ ਹਰਸਿਮਰਤ ਤੇ ਪਾਸਵਾਨ ਤੇ ਲਗਾਏ ਦੋਸ਼, ਖੁਰਾਕ ਵਸਤਾਂ ਬਾਰੇ ਕੇਦਰ ਦਾ ਦਾਅਵਾ ਕੀਤਾ ਰੱਦ
Published : May 7, 2020, 9:13 pm IST
Updated : May 7, 2020, 9:13 pm IST
SHARE ARTICLE
File
File

ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਅਨਾਜ ਦੀ ਸੂਬੇ ਅੰਦਰ ਵੰਡ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਜਾਣ ਨੂੰ ਮੁੱਢੋਂ ਰੱਦ ਕੀਤਾ ਹੈ।

ਚੰਡੀਗੜ੍ਹ, 7 ਮਈ - ਅਕਾਲੀ ਆਗੂ ਹਰਸਿਮਰਤ ਕੌਰ ਬਾਦਲ 'ਤੇ ਕੇਂਦਰੀ ਖੁਰਾਕ ਮੰਤਰੀ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਅਨਾਜ ਦੀ ਸੂਬੇ ਅੰਦਰ ਵੰਡ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਜਾਣ ਨੂੰ ਮੁੱਢੋਂ ਰੱਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਦੇ ਉਲਟ ਦਾਲ ਦੀ ਮਿਕਦਾਰ 50 ਫੀਸਦ ਘੱਟ ਮੁਹੱਈਆ ਕਰਵਾਈ ਗਈ ਹੈ ਜਿਸ ਦੀ ਅਣਹੋਂਦ ਕਾਰਨ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੀ ਵੰਡ ਵੀ ਨਹੀਂ ਕੀਤੀ ਜਾ ਸਕੀ। ਮੁੱਖ ਮੰਤਰੀ ਵੱਲੋਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੱਤਾ ਗਿਆ ਜਿਸ ਵਿੱਚ ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਰਾਸ਼ਨ ਦੀ ਸੂਬੇ ਅੰਦਰ ਵੰਡ ਲਈ ਆਖਿਆ ਸੀ।

Photo

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ/ਲੌਕਡਾਊੁਨ ਦੌਰਾਨ ਯੋਗ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾਣੀ ਸੀ ਪਰ ਸਚਾਈ  ਇਹ ਹੈ ਕਿ ਸੂਬੇ ਦੇ ਗੁਦਾਮਾਂ ਅੰਦਰ ਕਣਕ ਪਹਿਲਾਂ ਹੀ ਚੋਖੀ ਮਿਕਦਾਰ ਵਿੱਚ ਪਈ ਹੈ ਜਦੋਂਕਿ ਕੇਂਦਰ ਵੱਲੋਂ ਦਾਲਾਂ ਦੀ ਲੋੜੀਂਦੀ ਸਪਲਾਈ ਨਹੀਂ ਕੀਤੀ ਜਾ ਰਹੀ। ਇਤਫਾਕਨ, ਪੰਜਾਬ ਦੇ ਗੁਦਾਮਾਂ ਵਿੱਚ ਪਿਛਲੇ ਸਾਲ ਦੇ 100 ਲੱਖ ਮੀਟਰਕ ਟਨ ਚਾਵਲ ਅਤੇ 73 ਮੀਟਰਕ ਟਨ ਕਣਕ ਦੇ ਭੰਡਾਰ ਮੌਜੂਦਾ ਸਮੇਂ ਪਏ ਹਨ ਜਿਨ੍ਹਾਂ ਵਿੱਚ 135 ਲੱਖ ਮੀਟਰਿਕ ਟਨ ਕਣਕ  ਇਸ ਵਾਰ ਹੋਰ ਜੁੜ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖਰੀਦ ਕੀਤੇ ਅਨਾਜ ਦੀ ਢੁਆਈ ਨੂੰ ਤੇਜ਼ ਕਰਨ ਲਈ ਲਗਾਤਾਰ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਰਾਬਤਾ ਰੱਖ ਰਹੇ ਸਨ ਤਾਂ ਜੋ ਇਹ ਭੰਡਾਰਨ ਸਹੂਲਤਾਂ ਦੀ ਘਾਟ ਕਾਰਨ ਅਨਾਜ ਖੁੱਲ੍ਹੇ ਵਿੱਚ ਖਰਾਬ ਨਾ ਹੋਵੇ। ਉਨ੍ਹਾਂ ਆਪਣੀ ਮੰਗ ਨੂੰ ਦਹੁਰਾਇਆ ਕਿ ਕੇਂਦਰ ਸਰਕਾਰ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਅਨਾਜ ਨੂੰ ਜਲਦ ਚੁੱਕੇ ਖਾਸਕਰ ਕੋਵਿਡ ਦਰਮਿਆਨ ਲੌਕਡਾਊਨ ਦੇ  ਇਸ ਸੰਵੇਦਨਸ਼ੀਲ ਸਮੇਂ ਦੇ ਮੌਕੇ ਜਦੋਂ ਪੂਰੇ  ਮੁਲਕ ਵਿੱਚ ਲੱਖਾਂ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਏ ਜਾਣਾ ਅਤੀ ਜ਼ਰੂਰੀ ਹੈ।

Harsimrat kaur Badal Harsimrat kaur Badal

ਕੇਂਦਰੀ ਅਨਾਜ ਦੀ ਵੰਡ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਖੁਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਦਾਅਵਿਆਂ ਦੇ ਉਲਟ ਪੰਜਾਬ ਨੂੰ 1 ਮਈ, 2020 ਤੱਕ ਕੇਂਦਰ ਵੱਲੋਂ 10800 ਮੀਟਰਕ ਟਨ ਦਾਲ ਦੇ ਕੀਤੇ ਵਾਅਦੇ ਦੀ ਥਾਂ ਕੇਵਲ 2500 ਮੀਟਰਕ ਟਨ ਹੀ ਮੁਹੱਈਆ ਕਰਵਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵੱਲੋਂ ਦਾਲ ਦੀ ਮੁੱਢਲੀ ਉਪਲਬਧਤਾ ਨਾਲ ਹੀ 1 ਮਈ, 2020 ਨੂੰ ਹੀ ਕਣਕ ਦੀ  ਵੰਡ ਵੀ ਸੂਬੇ ਅੰਦਰ ਸ਼ੁਰੂ ਕਰ ਦਿੱਤੀ ਗਈ ਸੀ  ਅਤੇ ਮੌਜੂਦਾ ਸਮੇਂ 18 ਜ਼ਿਲ੍ਹਿਆਂ ਵੰਡ ਦਾ  ਇਹ ਕੰਮ ਚੱਲ ਰਿਹਾ ਹੈ। ਲੌਕਡਾਊਨ ਦਰਮਿਆਨ ਜ਼ਿੰਦਾ ਰਹਿਣ ਲਈ ਸੰਘਰਸ਼ ਕਰਦੇ ਲੋਕਾਂ ਦੀਆਂ ਫੌਰੀ ਲੋੜਾਂ ਦੀ ਪੂਰਤੀ ਵਾਸਤੇ ਸੂਬਾ ਸਰਕਾਰ ਨੇ ਸੁੱਕੇ ਰਾਸ਼ਨ ਦੇ 15 ਲੱਖ ਪੈਕੇਟ ਵੰਡਣ ਲਈ ਆਪਣੇ ਬਜਟ ਵਿੱਚੋਂ ਖਰਚਾ ਕੀਤਾ ਹੈ ਅਤੇ ਹਰੇਕ ਪੈਕੇਟ ਵਿੱਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਵੰਡੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਹੇਠ ਹਰੇਕ ਲਾਭਪਾਤਰੀ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਦਿੱਤੀ ਜਾ ਰਹੀ ਹੈ ਪਰ ਪੰਜਾਬ ਵਿੱਚ ਸਰਕਾਰ  ਇਕੋ ਵਾਰ ਹੀ ਛੇ ਮਹੀਨਿਆਂ ਦੀ ਕਣਕ ਵੰਡ ਦਿੰਦੀ ਹੈ ਜਿਸ ਨਾਲ ਹਰੇਕ ਪਰਿਵਾਰ ਦੇ ਮੈਂਬਰ ਨੂੰ 30 ਕਿਲੋ ਕਣਕ ਮਿਲ ਜਾਂਦੀ ਹੈ।

Punjab cm captain amrinder singhPunjab cm captain amrinder singh

ਉਨ੍ਹਾਂ ਦੱਸਿਆ ਕਿ ਐਨ.ਐਫ.ਐਸ. ਏ. ਅਧੀਨ  ਇਸ ਸਾਲ ਕਣਕ ਦੀ ਆਖਰੀ ਵੰਡ ਫਰਵਰੀ-ਮਾਰਚ ਵਿੱਚ ਹੋਣ ਨਾਲ ਚਾਰ ਜੀਆਂ ਦੇ ਔਸਤਨ ਪਰਿਵਾਰ ਨੂੰ 120 ਕਿਲੋ ਕਣਕ ਮਿਲ ਗਈ ਪਰ ਫੌਰੀ ਲੋੜ ਦਾਲ ਦੀ ਸੀ ਜੋ ਭਾਰਤ ਸਰਕਾਰ ਵੱਲੋਂ ਦੇਰੀ ਨਾਲ ਸਪਲਾਈ ਕੀਤੀ ਗਈ ਅਤੇ ਉਹ ਵੀ ਸੀਮਿਤ ਮਾਤਰਾ ਵਿੱਚ ਦਿੱਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਬਦਕਿਸਮਤੀ ਨਾਲ ਦਾਲ ਦੀ ਅਣਹੋਂਦ ਹੋਣ ਕਰਕੇ ਕੇਂਦਰੀ ਪੂਲ ਦੀ ਕਣਕ ਵੀ ਨਹੀਂ ਵੰਡੀ ਜਾ ਸਕੀ ਕਿਉਂ ਜੋ ਡਿਪੂ ਹੋਲਡਰ 10-15 ਦਿਨ ਦੇ ਸਮੇਂ ਅੰਦਰ ਕਣਕ ਤੇ ਦਾਲ ਵੰਡਣ ਲਈ  ਲਾਭਪਾਤਰੀਆਂ ਨੂੰ ਦੋ ਵਾਰ ਬੁਲਾ ਕੇ  ਇਕੱਤਰ ਨਹੀਂ ਕਰ ਸਕਦੇ ਸਨ ਕਿਉਂਕਿ  ਇਸ ਨਾਲ ਰਾਸ਼ਨ ਡਿਪੂਆਂ ਦੇ ਬਾਹਰ ਭੀੜ ਜਮ੍ਹਾਂ ਹੋ ਜਾਣੀ ਸੀ ਜੋ ਸਮਾਜਿਕ ਦੂਰੀ ਦੇ ਨੇਮਾਂ ਦਾ ਬੁਰਾ ਅਸਰ ਪਾਉਂਦੇ।

Harsimrat Kaur BadalHarsimrat Kaur Badal

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਣਕ ਨਾਲ ਵੰਡੀ ਜਾਣ ਵਾਲੀ ਦਾਲ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਸੀ। ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਆਪਣੇ ਬੇਬੁਨਿਆਦ ਦਾਅਵਿਆਂ ਅਤੇ ਦੋਸ਼ਾਂ ਰਾਹੀਂ ਕੇਂਦਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੇ  ਇਨ੍ਹਾਂ ਖੋਖਲੇ ਦਾਅਵਿਆਂ ਦਾ ਉਦੇਸ਼ ਅਕਾਲੀਆਂ ਦੇ ਹਿੱਤ ਪੂਰਨੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਖੋਖਲੇ ਦਾਅਵਿਆਂ ਦੇ ਗੰਭੀਰ ਸਿੱਟਿਆਂ ਅਤੇ  ਇਨ੍ਹਾਂ ਦਾ ਲੋਕਾਂ ਦੇ ਮਨੋਬਲ 'ਤੇ ਪੈਣ ਵਾਲੇ ਅਸਰ ਦੀ ਪ੍ਰਵਾਹ ਕੀਤੇ ਬਿਨਾਂ ਅਕਾਲੀ ਪਿਛਲੇ ਕੁਝ ਹਫਤਿਆਂ ਤੋਂ ਕੋਵਿਡ ਦੇ ਗੰਭੀਰ ਮਸਲੇ 'ਤੇ ਵੀ ਸੌੜੀ ਸਿਆਸਤ ਖੇਡ ਰਹੇ ਹਨ।

Captain Amrinder SinghCaptain Amrinder Singh

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement