
ਪੰਜਾਬ ਵਿਚ ਜਿੱਥੇ ਇਕ ਪਾਸੇ ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਵਿਚ ਸਾਰੇ ਵਿਦਿਆਰਥੀ ਆਪਣੇ ਘਰ ਬੈਠੇ ਹਨ।
ਪੰਜਾਬ ਵਿਚ ਜਿੱਥੇ ਇਕ ਪਾਸੇ ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਵਿਚ ਸਾਰੇ ਵਿਦਿਆਰਥੀ ਆਪਣੇ ਘਰ ਬੈਠੇ ਹਨ। ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਵਿਦੇਂਦਰ ਸਿਗਲਾ ਦੇ ਵੱਲੋਂ ਸ਼ੁਰੂ ਕੀਤੀ ਮੁਹਿੰਮ ਅੰਬੈਡਰਜ਼ ਆਫ ਹੋਪ ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ ਵੱਲੋਂ ਆਪਣੇ ਵੀਡੀਓ ਸਾਂਝੇ ਕੀਤੇ ਗਏ ਹਨ।
Vijay Inder Singla
ਇਸ ਮੁਹਿੰਮ ਦਾ ਮਕਸਦ ਸੂਬੇ ਦੇ ਵਿਦਿਆਰਥੀਆਂ ਨੂੰ ਆਪਣੀਆਂ ਰਚਨਾਤਮਿਕਤਾ ਸਾਂਝੀਆਂ ਕਰਨ ਲਈ ਸ਼ੁਰੂ ਕੀਤਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਚ ਲੜਕੀਆਂ ਦੀ ਭਾਗੀਦਾਰੀ ਲੜਕਿਆਂ ਦੇ ਮੁਕਾਬਲੇ ਵੱਧ ਸੀ। ਜ਼ਿਕਰਯੋਗ ਹੈ ਕਿ ਸੂਬੇ ਦੇ ਸ਼ਹਿਰੀ ਸਕੂਲਾਂ ਵਿਚੋਂ ਲੁਧਿਆਣਾ ਅੰਮ੍ਰਿੰਤਸਰ, ਪਟਿਆਲਾ ਅਤੇ ਮੁਹਾਲੀ ਜ਼ਿਲਿਆਂ ਜਦੋਂ ਕਿ ਦਿਹਾਤੀ ਖੇਤਰ ਦੇ ਸਕੂਲਾਂ ਵਿਚੋਂ ਮਾਨਸਾ, ਤਰਨਤਾਰਨ, ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲਿਆਂ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿਚ ਵੱਧ-ਚੜ ਕੇ ਹਿੱਸਾ ਲਿਆ ਹੈ।
Vijay Inder Singla
ਉਧਰ ਮੰਤਰੀ ਨੇ ਦੱਸਿਆ ਕਿ ਇਸ ਵਿਚ ਜੇਤੂ ਹੋਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਜਿਸ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਐੱਪਲ ਆਈਪੈਡ, ਲੈਪਟਾਪ ਅਤੇ ਐਂਡਰਾਇਡ ਪੈਬਲੇਟ ਦਿੱਤੇ ਜਾਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਹੌਸਲਾ ਵਧਾਉਂਣ ਲਈ 50 ਹੋਰ ਇਨਾਮ ਵੀ ਦਿੱਤੇ ਜਾਣਗੇ।
Students
ਇਸ ਮੁਹਿੰਮ ਵਿਚ ਜਿਹੜੇ ਸਕੂਲਾਂ ਨੇ ਵੱਧ ਤੋਂ ਵੱਧ ਸਮੂਲੀਆਤ ਕੀਤੀ ਹੈ ਉਨ੍ਹਾਂ ਨੂੰ ਪ੍ਰਸੰਸ਼ਾ ਪੱਤਰ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਨਾਮ ਦਿੱਤੇ ਜਾਣਗੇ। ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਵਾਲੇ ਸਾਰਿਆਂ ਨੂੰ 'ਅੰਬੈਸਡਰਜ਼ ਆਫ਼ ਹੋਪ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।
Students
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।