ਜੰਗ ਛਿੜੀ ਤਾਂ ਕਮਾਂਡਰ ਭੱਜੇ! ਸਰਕਾਰੀ ਨੌਕਰੀਆਂ ਛੱਡ ਰਹੇ ਡਾਕਟਰਾਂ ਨੂੰ ਕੋਰੋਨਾ ਦਾ ਡਰ ਜਾਂ ਮਜਬੂਰੀ?
Published : May 7, 2021, 10:45 am IST
Updated : May 7, 2021, 10:45 am IST
SHARE ARTICLE
Doctors leaving government jobs
Doctors leaving government jobs

ਮਹਾਂਮਾਰੀ ਦੇ ਚਲਦਿਆ ਡਰ ਜਾਂ ਮਜ਼ਬੂਰੀ ਜਾਂ ਅਪਣਾ ਫਾਇਦਾ ਖੱਟਣ ਨੂੰ ਲੈ ਕੇ ਬਠਿੰਡਾ ਦੇ ਤਿੰਨ ਅਤੇ ਗਿਦੜਵਾਹਾ ਦੇ ਇਕ ਡਾਕਟਰ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਹੈ

ਬਠਿੰਡਾ (ਬਲਵਿੰਦਰ ਸ਼ਰਮਾ) : ਕੋਰੋਨਾ ਮਹਾਂਮਾਰੀ ਦੇ ਚਲਦਿਆ ਡਰ ਜਾਂ ਮਜ਼ਬੂਰੀ ਜਾਂ ਅਪਣਾ ਫਾਇਦਾ ਖੱਟਣ ਨੂੰ ਲੈ ਕੇ ਬਠਿੰਡਾ ਦੇ ਤਿੰਨ ਅਤੇ ਗਿਦੜਵਾਹਾ ਦੇ ਇਕ ਡਾਕਟਰ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਹੈ, ਜਿਸ ਦਾ ਬਹੁਤ ਮਾੜਾ ਅਸਰ ਹੋਰ ਡਾਕਟਰਾਂ, ਸਹਾਇਕ ਸਟਾਫ਼ ਜਾਂ ਆਮ ਲੋਕਾਂ ’ਤੇ ਪੈਣਾ ਸੁਭਾਵਕ ਹੈ। 

Coronavirus Coronavirus

ਜਦੋਂ ਤਾਕਤਵਰ ਦੁਸ਼ਮਣ ਨਾਲ ਜੰਗ ਛਿੜੇ, ਉਦੋਂ ਜੇ ਕਮਾਂਡਰ ਭੱਜ ਜਾਵੇ ਤਾਂ ਫ਼ੌਜ ਦਾ ਮਨੋਬਲ ਅੱਧਾ ਰਹਿ ਜਾਂਦਾ ਹੈ। ਫਿਰ ਕਮਾਂਡਰ ਨੂੰ ਕਿਸੇ ਵੀ ਰੂਪ ’ਚ ਸਜ਼ਾ ਮਿਲਣੀ ਵੀ ਲਾਜ਼ਮੀ ਹੈ। ਜੇਕਰ ਕਮਾਂਡਰ ਡਰਦਾ ਭੱਜ ਜਾਵੇ ਤਾਂ ਉਸ ਨੂੰ ਡਰਪੋਕ ਕਿਹਾ ਜਾ ਸਕਦਾ ਹੈ, ਪ੍ਰੰਤੂ ਜਿਹੜਾ ਕਮਾਂਡਰ ਅਪਣਾ ਫਾਇਦਾ ਦੇਖਦੇ ਹੋਏ ਦੁਸ਼ਮਣ ਨਾਲ ਹੀ ਮਿਲ ਜਾਵੇ ਤਾਂ ਉਸ ਨੂੰ ਕੀ ਕਿਹਾ ਜਾਵੇਗਾ? ਇਹ ਵੀ ਸੰਭਾਵਨਾ ਹੈ ਕਿ ਡਾਕਟਰਾਂ ਦੀ ਕੋਈ ਮਜਬੂਰੀ ਰਹੀ ਹੋਵੇ ਕਿ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।

Doctor Doctor

ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ਗਿਦੜਵਾਹਾ ਦੇ ਡਾ. ਰਾਜੀਵ ਜੈਨ, ਐੱਮ.ਡੀ. ਨੇ ਅਸਤੀਫ਼ਾ ਦੇ ਦਿਤਾ ਹੈ। ਡਾ. ਜੈਨ ਪਹਿਲਾਂ ਵੀ ਇਕ ਵਾਰ ਅਸਤੀਫ਼ਾ ਦੇ ਚੁੱਕੇ ਹਨ, ਜਿਨ੍ਹਾਂ ਨੂੰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਦੋਂ ਰੋਕ ਲਿਆ ਸੀ। ਹੁਣ ਫਿਰ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ ਹੈ ਤੇ ਹੁਣ ਗਿਦੜਵਾਹਾ ’ਚ ਅਪਣਾ ਹਸਪਤਾਲ ਵੀ ਖੋਲ੍ਹਿਆ ਹੈ। ਇਸ ਤਰ੍ਹਾਂ ਸਿਵਲ ਹਸਪਤਾਲ ਬਠਿੰਡਾ ਦੇ ਤਿੰਨ ਡਾਕਟਰਾਂ ਡਾ. ਜਿਆਂਤ ਅਗਰਵਾਲ, ਐੱਮ.ਡੀ., ਮਹਿਲਾ ਡਾ. ਰਮਨਦੀਪ ਗੋਇਲ, ਐੱਮ.ਡੀ. ਅਤੇ ਮਹਿਲਾ ਡਾ. ਦੀਪਕ ਗੁਪਤਾ, ਆਈ. ਸਪੈਸ਼ਲਿਸਟ ਨੇ ਵੀ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ।

DoctorDoctor

ਕੋਈ ਤਾਂ ਮਜਬੂਰੀ ਹੋਵੇਗੀ, ਐਂਵੇ ਕੋਈ ਬੇਵਫ਼ਾ ਨਹੀਂ ਹੁੰਦਾ : ਐਸ.ਐਸ. ਚੱਠਾ

ਫ਼ਤਹਿ ਗਰੁੱਪ ਆਪ ਇੰਸਟੀਟਿਊਸ਼ਨਜ਼ ਦੇ ਚੇਅਰਮੈਨ ਐਸ.ਐਸ. ਚੱਠਾ ਦਾ ਕਹਿਣਾ ਹੈ ਕਿ ਡਾਕਟਰਾਂ ਦਾ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਡਰ ਜਾਂ ਲਾਲਚ ਵੀ ਹੋ ਸਕਦੈ, ਪਰ ਉਹ ਇਸ ਨਾਲ ਸਹਿਮਤ ਨਹੀਂ, ਕਿਉਂਕਿ ਸਰਕਾਰੀ ਹਸਪਤਾਲਾਂ ਦਾ ਹਾਲ ਇਹ ਹੈ ਕਿ ਉਥੇ ਨਾ ਤਾਂ ਆਕਸੀਜਨ ਹੈ ਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ। ਜਿਹੜਾ ਡਾਕਟਰ ਇਲਾਜ ਕਰ ਸਕਦਾ ਹੋਵੇ, ਪਰ ਕੁਝ ਘਾਟਾਂ ਸਦਕਾ ਉਸ ਦੇ ਸਾਹਮਣੇ ਮਰੀਜ਼ ਤੜਪ ਰਹੇ ਹੋਣ, ਫਿਰ ਉਹ ਨੌਕਰੀ ਛੱਡਣ ਨੂੰ ਮਜਬੂਰ ਕਿਉਂ ਨਹੀਂ ਹੋਵੇਗਾ। ਇਸ ਵਰਤਾਰੇ ਲਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੂੰ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।

ਡਾਕਟਰਾਂ ਦਾ ਨੌਕਰੀਆਂ ਛੱਡਣਾ ਮੰਦਭਾਗਾ : ਸਿਵਲ ਸਰਜਨ

ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਡਾਕਟਰ ਇਸ ਤਰ੍ਹਾਂ ਅਸਤੀਫ਼ੇ ਦੇ ਰਹੇ ਹਨ। ਆਮ ਲੋਕ ਡਾਕਟਰਾਂ ਨੂੰ ਰੱਬ ਸਮਝਦੇ ਹਨ। ਜੇਕਰ ਅਜਿਹੇ ਮਾਹੌਲ ’ਚ ਰੱਬ ਹੀ ਸਾਥ ਛੱਡ ਦੇਵੇ ਤਾਂ ਆਮ ਲੋਕਾਂ ’ਚ ਦਹਿਸ਼ਤ ਹੋਰ ਵੀ ਵਧ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement