ਨਹਿਰ ਵਿਚ ਤੈਰਦੀਆਂ ਮਿਲੀਆਂ ਰੈਮਡਿਸਿਵਰ ਟੀਕਿਆਂ ਦੀਆਂ ਸੈਂਕੜੇ ਬੰਦ ਸ਼ੀਸ਼ੀਆਂ ਤੇ ਹੋਰ ਦਵਾਈਆਂ
Published : May 7, 2021, 7:30 am IST
Updated : May 7, 2021, 10:38 am IST
SHARE ARTICLE
Remdesivir vaccines
Remdesivir vaccines

ਘਟਨਾ ਦਾ ਪਤਾ ਲੱਗਣ 'ਤੇ ਪਹੁੰਚੀ ਪੁਲਿਸ

ਸ੍ਰੀ ਚਮਕੌਰ ਸਾਹਿਬ :  ਸ਼੍ਰੀ ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਦੁੱਗਰੀ ਕੋਲੋਂ ਲੰਘਦੀ ਭਾਖੜਾ ਨਹਿਰ ਵਿਚੋਂ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਕੋਵੀਫਾਰ ਰੈਮਡਿਸਿਵਿਰ ਦੇ ਟੀਕਿਆਂ ਦੀਆਂ ਬੰਦ ਸੈਂਕੜੇ ਸ਼ੀਸ਼ੀਆਂ ਸਮੇਤ ਸਫ਼ੋਪੈਰਾਜ਼ੋਨ ਅਤੇ ਹੋਰ ਦਵਾਈਆਂ ਰੁੜ੍ਹੀਆਂ ਜਾਂਦੀਆਂ ਪਿੰਡ ਵਾਸੀਆਂ ਵਲੋਂ ਵੇਖੀਆਂ ਗਈਆਂ।

Remdesivir injection Remdesivir 

ਪਿੰਡ ਵਾਸੀਆਂ ਨੇ ਕਾਫੀ ਤਾਦਾਦ ਵਿਚ ਉਕਤ ਦਵਾਈਆਂ ਦੀਆਂ ਸ਼ੀਸ਼ੀਆਂ ਅਪਣੀ ਜਾਨ ਜੋਖਮ ਵਿਚ ਪਾ ਕੇ ਬਾਹਰ ਕੱਢੀਆਂ ਤਾਂ ਵੇਖਿਆ ਗਿਆ ਕਿ ਉਕਤ ਦਵਾਈਆਂ ਦੀਆਂ ਸਾਰੀਆਂ ਹੀ ਸ਼ੀਸ਼ੀਆਂ ਸੀਲ ਬੰਦ ਸਨ ਅਤੇ ਇਨ੍ਹਾਂ ਉੱਤੇ ਪ੍ਰਤੀ ਟੀਕਾ ਕੀਮਤ 5400 ਰੁਪਏ ਛਪਿਆ ਹੋਇਆ ਸੀ। ਪਿੰਡ ਵਾਸੀਆਂ ਨੇ ਦਸਿਆ ਕਿ ਹੋ ਸਕਦਾ ਹੈ ਇਹ ਦਵਾਈ ਦੀਆਂ ਸ਼ੀਸ਼ੀਆਂ ਜਾਅਲੀ ਹੋਣ ਜੋ ਕਿ ਛਾਪੇ ਦੇ ਡਰੋਂ ਕਿਸੇ ਵਿਅਕਤੀ ਨੇ ਨਹਿਰ ਵਿਚ ਸੁੱਟ ਦਿਤੀਆਂ ਹੋਣ।

RemdesivirRemdesivir

ਇਸ ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਜ਼ਿਲ੍ਹਾ ਡਰੱਗ ਇੰਸਪੈਕਟਰ ਤੇਜਿੰਦਰ ਸਿੰਘ ਨੇ ਦਸਿਆ ਕਿ ਜਿਹੜੀਆਂ ਨਹਿਰ ਵਿਚੋਂ ਟੀਕਿਆਂ ਸਮੇਤ ਹੋਰ ਦਵਾਈਆਂ ਮਿਲੀਆਂ ਹਨ, ਉਨ੍ਹਾਂ ਦੀ ਗਿਣਤੀ ਕਰ ਕੇ ਜਾਂਚ ਕੀਤੀ ਜਾਣੀ ਹੈ ਕਿ ਇਹ ਦਵਾਈਆਂ ਤੇ ਟੀਕੇ ਅਸਲੀ ਹਨ ਜਾਂ ਨਕਲੀ ਹਨ ਅਤੇ ਇਨ੍ਹਾਂ ਦਵਾਈਆਂ ਦੇ ਬੈਚ ਨੰਬਰ ਪਤਾ ਲਗਾ ਕੇ ਬਣਦੀ ਸਖਤ ਕਾਰਵਾਈ ਅਮਲ ਵਿਚ ਲਿਆ ਕੇ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement