
ਲਗਾਤਾਰ ਵਧ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਵਿਚ ਕੈਨੇਡਾ ਨੇ 12 ਤੋਂ 15 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੇਣ ਦੀ ਆਗਿਆ ਦੇ ਦਿਤੀ ਹੈ।
ਓਟਾਵਾ: ਲਗਾਤਾਰ ਵਧ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਵਿਚ ਕੈਨੇਡਾ ਨੇ 12 ਤੋਂ 15 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੇਣ ਦੀ ਆਗਿਆ ਦੇ ਦਿਤੀ ਹੈ। ਕੈਨੇਡਾ ਵਿਚ ਇਸ ਉਮਰ ਦੇ ਬੱਚਿਆਂ ਨੂੰ ਫ਼ਾਈਜ਼ਰ-ਬਾਇਉਟੈਕ ਦੀ ਕੋਰੋਨਾ ਵਾਇਰਸ ਵੈਕਸੀਨ ਦਿਤੀ ਜਾਵੇਗੀ।
Canada authorizes coronavirus vaccine for children
ਕੈਨੇਡਾ ਦੀ ਮੁੱਖ ਸਿਹਤ ਸਲਾਹਕਾਰ ਸੁਪ੍ਰਿਆ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਦਸਿਆ ਕਿ ਵਿਗਿਆਨ ਅਧਿਐਨ ਤੋਂ ਪਤਾ ਚਲਿਆ ਕਿ 12 ਤੋਂ 15 ਸਾਲ ਤਕ ਦੀ ਉਮਰ ਦੇ ਬੱਚਿਆਂ ਦੇ ਲਈ ਫ਼ਾਈਜ਼ਰ-ਬਾਇਉਟੈਕ ਦੀ ਕੋਰੋਨਾ ਵਾਇਰਸ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ, ਇਸ ਲਈ ਸਿਹਤ ਵਿਭਾਗ ਨੇ ਬੱਚਿਆਂ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਲਿਆ ਹੈ।
ਦੱਸ ਦੇਈਏ ਕਿ ਦੁਨੀਆ ਵਿਚ ਕੈਨੇਡਾ ਅਜਿਹਾ ਪਹਿਲਾ ਦੇਸ਼ ਹੋਵੇਗਾ, ਜਿਥੇ 12 ਤੋਂ 15 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਫ਼ਾਈਜ਼ਰ ਵੈਕਸੀਨ ਦੀ ਦੋਵੇਂ ਡੋਜ਼ ਦਿਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਹੀ ਕੈਨੇਡਾ ਸਰਕਾਰ ਨੇ 16 ਸਾਲ ਅਤੇ ਉਸ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਆਗਿਆ ਦਿੱਤੀ ਸੀ।
Canada authorizes coronavirus vaccine for children
ਕੈਨੇਡਾ ਸਰਕਾਰ ਨੇ ਇਹ ਫ਼ੈਸਲਾ 12 ਤੋਂ 15 ਸਾਲ ਤਕ ਦੀ ਉਮਰ ਦੇ ਬੱਚਿਆਂ ’ਤੇ ਕੀਤੇ ਗਏ ਤੀਜੇ ਪੜਾਅ ਦੇ ਕਲੀਨਿਕ ਟਰਾਇਲ ਤੋਂ ਬਾਅਦ ਲਿਆ ਹੈ। ਇਸ ਟਰਾਇਲ ਦੌਰਾਨ ਅਮਰੀਕਾ ਵਿਚ 12 ਤੋਂ 15 ਸਾਲ ਤਕ ਦੀ ਉਮਰ ਦੇ 2260 ਬੱਚਿਆਂ ’ਤੇ ਵੈਕਸੀਨ ਦਾ ਅਧਿਐਨ ਕੀਤਾ ਗਿਆ ਸੀ।