21ਵੀਂ ਸਦੀ ਵਿਚ ਜਾਤ, ਨਸਲ, ਧਰਮ ਅਤੇ ਲਿੰਗ ਦੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ : ਵੈਂਕਈਆ ਨਾਇਡੂ
Published : May 7, 2022, 6:38 am IST
Updated : May 7, 2022, 6:38 am IST
SHARE ARTICLE
image
image

21ਵੀਂ ਸਦੀ ਵਿਚ ਜਾਤ, ਨਸਲ, ਧਰਮ ਅਤੇ ਲਿੰਗ ਦੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ : ਵੈਂਕਈਆ ਨਾਇਡੂ

 

ਕਿਹਾ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਸਾਨੂੰ ਬਿਹਤਰ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੀਆਂ ਹਨ

ਚੰਡੀਗੜ੍ਹ, 6 ਮਈ : ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਅਰਥਵਿਵਸਥਾ ਅਤੇ ਉਦਯੋਗ ਨੂੰ  ਹੁਲਾਰਾ ਦੇਣ ਲਈ ਯੂਨੀਵਰਸਿਟੀਆਂ ਨੂੰ  ਬੌਧਿਕ ਸੰਪਤੀ ਅਧਿਕਾਰਾਂ ਦੇ ਤਹਿਤ ਲਾਗੂ ਹੋਣ ਯੋਗ ਪੇਟੈਂਟਾਂ ਨੂੰ  ਵਧੇਰੇ ਮਹੱਤਵ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿਤਾ | ਉਨ੍ਹਾਂ ਬਿਹਤਰ ਖੋਜ ਨਤੀਜਿਆਂ ਦੀ ਪ੍ਰਾਪਤੀ ਲਈ ਉਦਯੋਗ-ਸੰਸਥਾ ਦੇ ਦਰਮਿਆਨ ਸਬੰਧਾਂ ਨੂੰ  ਮਜਬੂਤ ਕਰਨਾ ਜ਼ਰੂਰੀ ਦਸਿਆ |
ਅੱਜ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੇ 69ਵੇਂ ਕਨਵੋਕੇਸਨ ਸਮਾਰੋਹ ਨੂੰ  ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਸਾਧਾਰਨਤਾ ਤੋਂ ਦੂਰ ਜਾਣਾ ਚਾਹੀਦਾ ਹੈ ਅਤੇ ਜੋ ਅਸੀਂ ਪ੍ਰਾਪਤ ਕੀਤਾ ਹੈ ਉਸ ਤੋਂ ਸੰਤੁਸ਼ਟ ਨਹੀਂ ਹੋਣਾ ਚਾਹੀਦਾ | ਉਨ੍ਹਾਂ ਪੰਜਾਬ ਯੂਨੀਵਰਸਿਟੀ ਨੂੰ  ਆਲਮੀ ਪੱਧਰ 'ਤੇ ਚੋਟੀ ਦੀਆਂ ਦਸ ਯੂਨੀਵਰਸਿਟੀਆਂ ਵਿਚ ਸਥਾਨ ਹਾਸਲ ਕਰਨ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ |
ਨਾਇਡੂ ਨੇ ਯੂਨੀਵਰਸਿਟੀਆਂ ਨੂੰ  ਅਧਿਆਪਕਾਂ ਲਈ ਨਿਰੰਤਰ ਪ੍ਰੋਫੈਸਨਲ ਵਿਕਾਸ ਦਾ ਮਾਹੌਲ ਤਿਆਰ ਕਰਨ, ਅਤੇ ਫੈਕਲਟੀ ਮੈਂਬਰਾਂ ਨੂੰ  ਮਹੱਤਵਪੂਰਨ ਖੋਜ 'ਤੇ ਧਿਆਨ ਕੇਂਦਿ੍ਤ ਕਰਨ ਲਈ ਕਿਹਾ | ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਯੂਨੀਵਰਸਿਟੀਆਂ ਨੂੰ  ਇਨੋਵੇਸ਼ਨ ਅਤੇ ਅਤਿ ਆਧੁਨਿਕ ਖੋਜਾਂ ਜ਼ਰੀਏ ਗਿਆਨ ਕ੍ਰਾਂਤੀ ਵਿਚ ਸੱਭ ਤੋਂ ਅੱਗੇ ਹੋਣਾ ਚਾਹੀਦਾ ਹੈ, ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਅਤੇ ਸਰਕਾਰ ਦੇ ਦਰਮਿਆਨ ਨਜ਼ਦੀਕੀ ਆਪਸੀ ਤਾਲਮੇਲ ਲਈ ਕਿਹਾ ਤਾਂ ਜੋ ਹੋਰ ਮਜਬੂਤ ਨੀਤੀਆਂ ਤਿਆਰ ਕੀਤੀਆਂ ਜਾ ਸਕਣ | ਚੰਗੀ ਗੁਣਵੱਤਾ ਵਾਲੀ ਸਿਖਿਆ ਨੂੰ  ਸੱਭ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਸੱਦਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀ ਸਿਖਿਆ ਵਿਅਕਤੀ ਦੇ ਨਜਰੀਏ, ਸਮਾਜਕ ਏਕਤਾ ਅਤੇ ਸਮਾਵੇਸੀ ਰਾਸ਼ਟਰੀ ਵਿਕਾਸ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਵਾਲੀ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ Tਸਾਡੇ ਸੁਪਨਿਆਂ ਦਾ ਨਵਾਂ ਭਾਰਤ ਆਕਾਂਖਿਆਵਾਂ ਅਤੇ ਨਵੀਆਂ ਯੋਗਤਾਵਾਂ 'ਤੇ ਬਣਾਇਆ ਜਾਵੇਗਾ | ਇਹ ਉਸ ਗਿਆਨ, ਕੌਸਲ ਅਤੇ ਰਵਈਏ 'ਤੇ ਉਸਾਰਿਆ ਜਾਵੇਗਾ ਜੋ ਅਸੀਂ ਅਪਣੀਆਂ ਕਲਾਸਰੂਮਾਂ ਵਿਚ ਦਿੰਦੇ ਹਾਂ ਅਤੇ ਜੋ ਇਨੋਵੇਸਨ ਅਸੀਂ ਅਪਣੀਆਂ ਵਰਕਸਾਪਾਂ ਅਤੇ ਪ੍ਰਯੋਗਸਾਲਾਵਾਂ ਵਿਚ ਉਤਸਾਹਿਤ ਕਰਦੇ ਹਾਂ |'' ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਿਖਿਆ ਨੂੰ  ਸਾਡੇ ਗ੍ਰਹਿ ਨੂੰ  ਦੇਖਣ ਅਤੇ ਸਾਡੇ ਸਾਥੀ ਬਾਸ਼ਿੰਦਿਆਂ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ  ਬਦਲਣਾ ਚਾਹੀਦਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਪੰਜ ਗੁਣਾਂ, ਯਾਨੀ - ਸਤਿ (ਇਮਾਨਦਾਰੀ, ਸੱਚਾ ਵਿਵਹਾਰ), ਸੰਤੋਖ (ਸੰਤੁਸ਼ਟੀ), ਦਇਆ (ਦਿਆਲਤਾ), ਨਿਮਰਤਾ (ਹਲੀਮੀ) ਅਤੇ ਪਿਆਰ (ਸਨੇਹ) ਦੁਆਰਾ ਪ੍ਰਕਾਸਮਾਨ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਸਿਧਾਂਤ ਸਾਨੂੰ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਰਹਿਣਗੇ |
ਸਮਾਜ ਵਿਚ ਏਕਤਾ ਅਤੇ ਸਦਭਾਵਨਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਦਰਾਂ-ਕੀਮਤਾਂ ਸਾਡੇ ਸਕੂਲਾਂ ਵਿਚ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਵਿਚ ਪੈਦਾ ਕਰਨੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ T21ਵੀਂ ਸਦੀ ਵਿਚ ਜਾਤ, ਨਸਲ, ਧਰਮ ਅਤੇ ਲਿੰਗ ਦੀ ਵੰਡ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ | ਅਸੀਂ ਸਾਰੇ ਇਕ ਦੇਸ਼ ਭਾਰਤ ਦੇ ਨਾਗਰਿਕ ਹਾਂ |U
ਦੇਸ਼ ਦੇ ਉੱਚ ਸਿਖਿਆ ਦੇ ਖੇਤਰ ਵਿਚ ਅਪਣੇ ਆਪ ਨੂੰ  ਮਾਣ ਦਾ ਸਥਾਨ ਹਾਸਲ ਕਰਨ ਲਈ ਪੰਜਾਬ ਯੂਨੀਵਰਸਿਟੀ ਦੀ ਪ੍ਰਸੰਸਾ ਕਰਦੇ ਹੋਏ, ਨਾਇਡੂ ਨੇ ਇਸ ਨੂੰ  ਸ਼ਾਨਦਾਰ ਅਤੀਤ, ਬਹੁਤ ਪ੍ਰਭਾਵਸਾਲੀ ਵਰਤਮਾਨ ਅਤੇ ਉੱਜਵਲ ਭਵਿੱਖ ਵਾਲੀ ਯੂਨੀਵਰਸਿਟੀ ਕਿਹਾ | ਉਨ੍ਹਾਂ ਵਿਦਿਆਰਥੀਆਂ ਦੇ ਖੇਡਾਂ ਵਿੱਚ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਵੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ |
 ਇਸ ਮੌਕੇ 'ਤੇ ਉਪ ਰਾਸਟਰਪਤੀ ਨੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਪ੍ਰੋਫੈਸਰ ਅਜੈ ਕੁਮਾਰ ਸੂਦ ਅਤੇ ਸਵਦੇਸੀ ਵੈਕਸੀਨ ਨਿਰਮਾਣ ਦੇ ਮੋਢੀ, ਡਾਕਟਰ ਕਿ੍ਸਨਾ ਐਲਾ ਅਤੇ ਸੁਸ੍ਰੀ ਸੁਚਿਤਰਾ ਐਲਾ ਨੂੰ  ਸਨਮਾਨ ਚਿੰਨ੍ਹ ਵੀ ਪ੍ਰਦਾਨ ਕੀਤਾ | ਇਨ੍ਹਾਂ ਤੋਂ ਇਲਾਵਾ ਸਿਖਿਆ ਵਿਚ ਪ੍ਰੋ. ਜੇਐੱਸ ਰਾਜਪੂਤ, ਭਾਰਤੀ ਚਿਕਿਤਸਾ ਵਿਚ ਆਚਾਰੀਆ ਕੋਟੇਚਾ, ਖੇਡਾਂ ਵਿਚ ਸੁਸ੍ਰੀ ਰਾਣੀ ਰਾਮਪਾਲ, ਸਾਹਿਤ ਵਿਚ ਪ੍ਰੋ. ਜਗਬੀਰ ਸਿੰਘ, ਉਦਯੋਗ ਵਿਚ ਓਾਕਾਰ ਸਿੰਘ ਪਾਹਵਾ ਅਤੇ ਖਾਂਡੂ ਵਾਂਗਚੁਕ ਭੂਟੀਆ ਨੂੰ  ਲਲਿਤ ਕਲਾ ਸ੍ਰੇਣੀ ਵਿਚ ਪੰਜਾਬ ਯੂਨੀਵਰਸਿਟੀ ਰਤਨ ਅਵਾਰਡਾਂ ਨਾਲ ਸਨਮਾਨਤ ਕੀਤਾ ਗਿਆ |

 

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement