
ਵਿਭਾਗ ਵੱਲੋਂ ਪਨਬੱਸ ਦੀਆਂ ਕੁੱਲ 1337 ਅਸਾਮੀਆਂ ਨੂੰ ਆਊਟਸੋਰਸ ’ਤੇ ਭਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪਨਬੱਸ ਵਿਚ ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਸਟਾਫ ਦੀ ਮੌਜੂਦਾ ਘਾਟ ਅਤੇ ਭਵਿੱਖ ਵਿਚ ਨਵੀਆਂ 587 ਬੱਸਾਂ ਲਈ ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਸਟਾਫ ਦੀਆਂ ਸੇਵਾਵਾਂ ਆਊਟਸੋਰਸ ਰਾਹੀ ਲੈਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਵਿਭਾਗ ਵੱਲੋਂ ਪਨਬੱਸ ਦੀਆਂ ਕੁੱਲ 1337 ਅਸਾਮੀਆਂ ਨੂੰ ਆਊਟਸੋਰਸ ’ਤੇ ਭਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।