ਪੰਜਾਬ ਦੀ ਕਿਸਾਨੀ ਤੇ ਹੋਰ ਮੁੱਦਿਆਂ 'ਤੇ ਮਦਦ ਕਰੇ ਕੇਂਦਰ : ਜਾਖੜ
Published : Jun 7, 2018, 1:59 am IST
Updated : Jun 7, 2018, 1:59 am IST
SHARE ARTICLE
Sunil Jakhar  talking to Press Conference
Sunil Jakhar talking to Press Conference

ਅਗਲੇ ਸਾਲ ਮਈ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹਮਖਿਆਲੀ ਤੇ ਭਾਈਵਾਲ ਪਾਰਟੀਆਂ ਨਾਲ ਸੀਟਾਂ ਦਾ ਲੈ-ਦੇਅ ਕਰਨ ਤੇ ਕਾਮਯਾਬੀ ਹਾਸਲ ਕਰਨ....

ਚੰਡੀਗੜ੍ਹ,  ਅਗਲੇ ਸਾਲ ਮਈ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹਮਖਿਆਲੀ ਤੇ ਭਾਈਵਾਲ ਪਾਰਟੀਆਂ ਨਾਲ ਸੀਟਾਂ ਦਾ ਲੈ-ਦੇਅ ਕਰਨ ਤੇ ਕਾਮਯਾਬੀ ਹਾਸਲ ਕਰਨ ਦੇ ਮਨਸ਼ੇ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਭਲਕੇ ਚੰਡੀਗੜ੍ਹ ਦੇ ਇਕ ਦਿਨਾਂ ਦੌਰੇ ਦੀ ਆਮਦ ਨੂੰ ਲੈ ਕੇ ਜਿਥੇ ਅਕਾਲੀ-ਭਾਜਪਾ ਅਤੇ ਹੋਰ ਸਰਕਲਾਂ ਵਿਚ ਜੋਸ਼ ਹੈ, ਉਥੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਨੇ ਅਪਣੇ ਪ੍ਰਧਾਨ ਰਾਹੀਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ 10 ਸਵਾਲ ਪੁੱਛ ਕੇ ਵਿਖਾ ਦਿਤਾ ਹੈ ਕਿ 2019 ਦੀਆਂ ਚੋਣਾਂ ਵਿਚ ਜਾਣ ਲਈ ਕੁੱਝ ਘਬਰਾਹਟ ਹੈ। 

ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਵਿਚ ਸੁਨੀਲ ਜਾਖੜ ਨੇ ਪਰਕਾਸ਼ ਸਿੰਘ ਬਾਦਲ ਨੂੰ ਸ਼ਬਦੀ ਟਕੋਰ ਮਾਰ ਕੇ ਹਲੂਣਾ ਦਿੰਦਿਆਂ ਕਿਹਾ ਕਿ ਅੱਜ ਕੇਂਦਰ ਵਿਚ ਸੱਤਾ 'ਤੇ ਕਾਬਜ਼ ਪਾਰਟੀ ਦੇ ਪ੍ਰਧਾਨ ਅਤੇ ਸਰਕਾਰ ਵਿਚ ਸ਼ਕਤੀਸ਼ਾਲੀ ਨੇਤਾ ਖ਼ੁਦ ਚਲ ਕੇ ਇਥੇ ਆ ਰਹੇ ਹਨ ਅਤੇ ਉਸ ਕੋਲੋਂ ਕਿਸਾਨਾਂ ਦੀ ਮਦਦ, ਕਿਸਾਨੀ ਨਾਲ ਜੁੜੀਆਂ ਹੋਰ ਮਦਾਂ 'ਤੇ ਪੰਜਾਬ ਲਈ ਕੁੱਝ ਲੈ ਲਿਆ ਜਾਵੇ। 

ਜਾਖੜ ਨੇ ਕਿਹਾ ਕਿ ਗੁਜਰਾਤ, ਕਰਨਾਟਕਾ ਤੇ ਹੋਰ ਰਾਜਾਂ ਵਿਚ ਕਾਂਗਰਸ ਦੀ ਸਫ਼ਲਤਾ ਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਨਾਲ-ਨਾਲ ਬਾਕੀ ਪਾਰਟੀਆਂ ਨਾਲ ਕੀਤੇ ਤਾਲਮੇਲ ਨੇ ਭਾਜਪਾ ਨੂੰ ਹਿਲਾ ਦਿਤਾ ਹੈ ਜਿਸ ਕਰ ਕੇ ਅਮਿਤ ਸ਼ਾਹ ਨੂੰ ਖ਼ੁਦ ਪੰਜਾਬ ਵਿਚ ਆਉਣਾ ਪਿਆ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕਿਸਾਨਾਂ ਦੀ ਹਿਤੈਸ਼ੀ ਅਖਵਾਉਂਦੀ ਪਾਰਟੀ ਅਕਾਲੀ ਦਲ ਨੇ ਮੌਜੂਦਾ ਕਿਸਾਨ ਸੰਘਰਸ਼, ਸਬਜ਼ੀ-ਦੁੱਧ ਸ਼ਹਿਰਾਂ ਨੂੰ ਸਪਲਾਈ ਨਾ ਕਰਨ 'ਤੇ ਕਿਸਾਨਾਂ ਦਾ ਸਾਥ ਨਹੀਂ ਦਿਤਾ ਅਤੇ ਨਾ ਹੀ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮਨਵਾਉਣ ਲਈ ਜ਼ੋਰ ਪਾਇਆ।

ਜਾਖੜ ਨੇ ਵੱਡੇ ਬਾਦਲ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਲਈ ਡੀਜ਼ਲ 'ਤੇ ਟੈਕਸ ਘਟਾਉਣ ਦੀ ਗੱਲ ਅਮਿਤ ਸ਼ਾਹ ਨਾਲ ਕਰਨ, ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਕੇਂਦਰ ਤੋਂ ਲਾਗੂ ਕਰਵਾਉਣ। ਐਸਵਾਈਐਲ ਨਹਿਰ, ਦਰਿਆਈ ਪਾਣੀਆਂ 'ਤੇ ਪੰਜਾਬ ਦਾ ਹੱਕ ਬਰਕਰਾਰ ਰੱਖਣ ਅਤੇ ਰਾਜਧਾਨੀ ਚੰਡੀਗੜ੍ਹ ਦੇ ਨਾਲ-ਨਾਲ ਹੋਰ ਹੱਕਾਂ ਲਈ ਵੀ ਵੱਡੇ ਬਾਦਲ ਪੰਜਾਬ ਦਾ ਪੱਖ ਪੂਰਨ। 

ਜਾਖੜ ਨੇ ਦੋਸ਼ ਲਾਇਆ ਕਿ ਸੱਤਾ ਤੋਂ ਬਾਹਰ ਰਹਿ ਕੇ ਅਕਾਲੀ ਦਲ ਨੇ ਹਮੇਸ਼ਾ ਧਰਮ ਦੀ ਰਾਜਨੀਤੀ ਦਾ ਪੱਲਾ ਫੜਿਆ ਅਤੇ ਹੁਣ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਲਈ ਕੇਂਦਰ ਤੋਂ ਮੰਗੀ 214 ਕਰੋੜ ਰੁਪਏ ਦੀ ਰਕਮ ਪੰਜਾਬ ਸਰਕਾਰ ਨੂੰ ਲੈ ਕੇ ਦੇਣ ਤਾਕਿ ਬਟਾਲਾ, ਡੇਰਾ ਬਾਬਾ ਨਾਨਕ ਅਤੇ ਹੋਰ ਥਾਵਾਂ ਲਈ ਉਲੀਕੇ ਵਿਕਾਸ ਪ੍ਰਾਜੈਕਟ ਸਿਰੇ ਚੜ੍ਹਾਏ ਜਾ ਸਕਣ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਥ ਤੇ ਕਿਸਾਨੀ ਦੋਹਾਂ 'ਤੇ ਸੰਕਟ ਛਾਇਆ ਹੋਇਆ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਕਿਸਾਨੀ ਲਈ ਸੂਬਾ ਸਰਕਾਰ ਦੀ ਮਦਦ ਕਰੇ। 

ਇਹ ਪੁੱਛੇ ਜਾਣ 'ਤੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ 214 ਕਰੋੜ ਰੁਪਏ ਦੀ ਮਦਦ ਲਈ ਮੋਦੀ ਸਰਕਾਰ ਨੂੰ ਚਿੱਠੀ ਲਿਖੀ ਹੈ, ਉਸ ਦੀ ਪੈਰਵੀ ਲਈ ਕੀ ਵੱਡੇ ਬਾਦਲ ਜਾਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਨੂੰ ਨਾਲ ਲੈ ਕੇ ਦਿੱਲੀ ਜਾਣ ਦੀ ਪੇਸ਼ਕਸ਼ ਕਰਨਗੇ?, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਦਸਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement