ਛੱਪੜ 'ਚ ਗੱਡੀ ਡਿੱਗਣ ਕਾਰਨ ਦੋ ਦੀ ਮੌਤ
Published : Jun 7, 2018, 5:05 am IST
Updated : Jun 7, 2018, 5:05 am IST
SHARE ARTICLE
Car after Taken out from pond
Car after Taken out from pond

ਕੈਂਥਲ ਰੋਡ 'ਤੇ ਸਥਿਤ ਕਸਬਾ ਅਰਨੋ ਵਿਖੇ ਚੂਰਾ ਪੋਸਤ ਭੁੱਕੀ ਦੀ ਭਰੀ ਗੱਡੀ ਕਰੋਲਾ ਛੱਪੜ ਵਿਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ...

ਖਨੌਰੀ/ਅਰਨੋ/ਪਾਤੜਾਂ: ਕੈਂਥਲ ਰੋਡ 'ਤੇ ਸਥਿਤ ਕਸਬਾ ਅਰਨੋ ਵਿਖੇ ਚੂਰਾ ਪੋਸਤ ਭੁੱਕੀ ਦੀ ਭਰੀ ਗੱਡੀ ਕਰੋਲਾ ਛੱਪੜ ਵਿਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਦੋ ਵਿਅਕਤੀ ਨਸ਼ੇ ਦੇ ਤਸਕਰ ਸਨ, ਜੋ ਕਿ ਬਾਹਰੋਂ ਨਸ਼ਾ ਲਿਆ ਕੇ ਪੰਜਾਬ ਵਿਚ ਵੇਚਦੇ ਸਨ।

ਪੰਜਾਬ ਪੁਲਿਸ ਦੇ ਅਧਿਕਾਰੀ ਇਨ੍ਹਾਂ ਸਮਗਲਰਾਂ ਦਾ ਹਰਿਆਣੇ ਤੋਂ ਇਹ ਪਿੱਛਾ ਕਰਦੇ ਆ ਰਹੇ ਸਨ, ਪੰਜਾਬ ਦੀ ਹੱਦ 'ਤੇ ਅਰਨੋ ਕਸਬਾ ਵਿਚ ਪੰਜਾਬ ਪੁਲਿਸ ਥਾਣਾ ਸ਼ੁਤਰਾਣਾ ਦੇ ਮੁਲਾਜ਼ਮਾਂ ਨੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾ ਵੇਖ ਕਿ ਤਸਕਰਾਂ ਨੇ ਜਦੋਂ ਗੱਡੀ ਭਜਾਈ ਤਾਂ ਗੱਡੀ ਬੇਕਾਬੂ ਹੋ ਕੇ ਛੱਪੜ ਵਿਚ ਜਾ ਡਿੱਗੀ, ਜਿਸ ਨਾਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ।

ਜਦੋਂ ਇਸ ਸਬੰਧੀ ਥਾਣਾ ਪਾਤੜਾਂ ਦੇ ਮੁਖੀ ਇੰਸਪੈਕਟਰ ਰਣਧੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇੰਟੈਲੀਜੈਂਸੀ ਕੋਲ ਮੁਖਬਰੀ ਰੀਪੋਰਟ ਸੀ। ਇਹ ਗੱਡੀ ਕਰੋਲਾ ਡੀ.ਐਲ. 9 ਸੀ. ਏ. ਐਲ 5069 ਵਿਚ ਭੁੱਕੀ ਚੂਰਾ ਪੋਸਤ ਆ ਰਹੀ ਹੈ। ਪੁਲਿਸ ਦਾ ਨਾਕਾ ਦੇਖ ਕੇ ਤਸਕਰਾਂ ਦੀ ਗੱਡੀ ਬੇਕਾਬੂ ਹੋ ਕੇ ਛੱਪੜ ਵਿਚ ਜਾ ਡਿੱਗੀ, ਜਿਸ ਕਾਰਨ ਦੋ ਵਿਅਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਇਨ੍ਹਾਂ ਦੇ ਨਾਵਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement