
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਸਾ ਰੋਕਣ ਸਬੰਧੀ ਕਮਰ ਕੱਸ ਲਈ ਹੈ...
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਸਾ ਰੋਕਣ ਸਬੰਧੀ ਕਮਰ ਕੱਸ ਲਈ ਹੈ। ਇਸ ਸਬੰਧੀ ਕੈਪਟਨ ਨੇ ਐਸਟੀਐਫ਼ ਮੁਖੀ ਨੂੰ ਸਖ਼ਤ ਹੁਕਮ ਦਿੰਦਿਆਂ ਕਿਹਾ ਹੈ ਕਿ ਉਹ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਕਰਨ, ਜਿਹੜੇ ਨਸਾ ਤਸ਼ਕਰਾਂ ਦਾ ਸਾਥ ਦਿੰਦੇ ਹਨ
Drugs
ਅਤੇ ਉਨ੍ਹਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਐਸਟੀਐਫ਼ ਸਰਹੱਦੀ ਇਲਾਕਿਆਂ ਵਿਚ ਨਸਾ ਤਸਕਰੀ ਨੂੰ ਰੋਕਣ ਲਈ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਨਸ਼ੇ ਦੇ ਕੋਹੜ ਨੂੰ ਸੂਬੇ ਚੋਂ ਕੱਢਿਆ ਜਾ ਸਕੇ।
Have ordered @STFPunjab Chief to identify & take strict action against any police officials found working with drug traffickers. STF will also work in border districts coordinating local police to maintain strict vigil. #NashaMuktPunjab is our commitment to the people of Punjab! pic.twitter.com/00dJN8PFNt
— Capt.Amarinder Singh (@capt_amarinder) June 7, 2019
ਕੈਪਟਨ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਨਸਾ ਮੁਕਤ ਬਣਾਉਣ ਦਾ ਜੋ ਵਾਅਦਾ ਜਨਤਾ ਨਾਲ ਕੀਤਾ ਹੈ, ਉਸ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾ ਰਿਹਾ ਹੈ