
ਮੁਦਈ ਨੇ ਬੱਚੀ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ
ਮੋਗਾ : ਥਾਣਾ ਸਿਟੀ ਸਾਊਥ ਮੋਗਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਦਈ ਗਗਨ ਨਹੋਰੀਆ ਵਾਸੀ ਵਿਦਾਂਤ ਨਗਰ ਮੋਗਾ ਨੇ ਦਰਜ ਕਰਾਇਆ ਕਿ ਇਕ ਅਣਜਾਣ ਨੰਬਰ ਤੋਂ ਉਸ ਨੂੰ ਫ਼ੋਨ ਆਇਆ ਕਿ ਇਕ ਕਰੀਬ 1-1/2 ਘੰਟੇ ਦੀ ਨਵਜੰਮੀ ਬੱਚੀ ਕਿਸੇ ਮੋੜ ਤੋਂ ਮਿਲੀ ਹੈ, ਤੁਸੀ ਬੇਸਹਾਰਾ ਬੱਚਿਆਂ ਨੂੰ ਸੰਭਾਲਣ ਦੀ ਸੇਵਾ ਕਰਦੇ ਹੋ, ਇਸ ਬੱਚੀ ਨੂੰ ਲੈ ਜਾਉ।
Newborn girl got near government hospital
ਜਿਸ 'ਤੇ ਮੁਦਈ ਸਰਕਾਰੀ ਹਸਪਤਾਲ ਮੋਗਾ ਕੋਲ ਪੁੱਜਾ ਤਾਂ ਇਕ 45/50 ਸਾਲ ਦੀ ਔਰਤ ਨੇ ਉਕਤ ਨਵਜੰਮੀ ਬੱਚੀ ਮੁਦਈ ਦੇ ਹਵਾਲੇ ਕਰ ਦਿਤੀ ਅਤੇ ਮੁਦਈ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਦੀ ਗੱਲ ਕਰਨ 'ਤੇ ਉਕਤ ਔਰਤ ਘਬਰਾ ਕੇ ਮੌਕੇ ਤੋਂ ਖਿਸਕ ਗਈ। ਮੁਦਈ ਨੇ ਬੱਚੀ ਨੂੰ ਸਰਕਾਰੀ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਜੋ ਹੁਣ ਤਕ ਸਰਕਾਰੀ ਹਸਤਪਾਲ ਮੋਗਾ ਵਿਖੇ ਜ਼ੇਰੇ ਇਲਾਜ ਹੈ।