ਪੰਜਾਬ ਦੇ ਮੈਡੀਕਲ ਕਾਲਜਾਂ ’ਚ ਹੁਣ ਸਿਰਫ਼ ਪੰਜਾਬ ਦੇ ਵਿਦਿਆਰਥੀ ਹੀ ਲੈਣਗੇ ਦਾਖ਼ਲਾ
Published : Jun 7, 2019, 4:32 pm IST
Updated : Jun 7, 2019, 4:32 pm IST
SHARE ARTICLE
Only Punjab domicile students eligible for MBBS admission in state
Only Punjab domicile students eligible for MBBS admission in state

ਪੰਜਾਬ ਮੈਡੀਕਲ ਸਿੱਖਿਆ ਵਿਭਾਗ ਵਲੋਂ ਦਾਖ਼ਲੇ ਦੇ ਮਾਪਦੰਡਾਂ ’ਚ ਨਵੇਂ ਬਦਲਾਅ

ਚੰਡੀਗੜ੍ਹ: ਐਮਬੀਬੀਐਸ ਕਰਨ ਦੇ ਚਾਹਵਾਨ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ‘ਐਨਈਈਟੀ’ (NEET) ਦੇ ਨਤੀਜੇ ਆਉਣ ਤੋਂ ਇਕ ਦਿਨ ਬਾਅਦ ਹੀ ਪੰਜਾਬ ਮੈਡੀਕਲ ਸਿੱਖਿਆ ਵਿਭਾਗ ਨੇ ਸੂਬੇ ਵਿਚ ਮੈਡੀਕਲ ਦਾਖ਼ਲੇ ਦੇ ਮਾਪਦੰਡ ਬਦਲ ਦਿਤੇ। ਹੁਣ ਨਵੇਂ ਮਾਪਦੰਡ ਅਨੁਸਾਰ ਕੇਵਲ ਉਹ ਵਿਦਿਆਰਥੀ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਦਾਖ਼ਲਾ ਲੈ ਸਕਦੇ ਹਨ ਜੋ ਕਿ ਪੰਜਾਬ ਦੇ ਰਹਿਣ ਵਾਲੇ ਹਨ। ਇਹ ਸਾਲ 2019 ਲਈ ਐਮਬੀਬੀਐਸ ਤੇ ਬੀਡੀਐਸ ਦਾਖ਼ਲੇ ਦੇ ਨੋਟਿਸ ਵਿਚ ਲਿਖਿਆ ਹੋਇਆ ਹੈ।

Only Punjab domicile students eligible for MBBS admission in stateOnly Punjab domicile students eligible for MBBS admission in state

ਇਹ ਨਵੀਂ ਸ਼ਰਤ ਪਿਛਲੇ ਨੋਟਿਸ ਦੇ ਮਾਪਦੰਡਾਂ ਦੇ ਬਿਲਕੁਲ ਉਲਟ ਹੈ, ਜਿੰਨ੍ਹਾਂ ਵਿਚ ਇਹ ਲਿਖਿਆ ਸੀ ਕਿ ਜਿਹੜੇ ਵਿਦਿਆਰਥੀਆਂ ਨੇ 10ਵੀਂ ਤੋਂ ਲੈ ਕੇ 12ਵੀਂ ਕਲਾਸ ਦੀ ਪੜ੍ਹਾਈ ਪੰਜਾਬ ਵਿਚ ਕੀਤੀ ਹੈ ਉਹ ਪੰਜਾਬ ਦੇ ਮੈਡੀਕਲ ਕਾਲਜ ਵਿਚ ਦਾਖ਼ਲਾ ਲੈ ਸਕਦੇ ਹਨ। ਇਹ ਮਾਰਚ 2016 ਦੀ ਨੋਟੀਫ਼ਿਕੇਸ਼ਨ ਵਿਚ ਦਰਜ ਹੈ। ਐਨ ਮੌਕੇ ’ਤੇ ਹੋਏ ਮਾਪਦੰਡਾਂ ਵਿਚ ਬਦਲਾਅ ਦੀ ਖ਼ਬਰ ਕਈਆਂ ਲਈ ਝਟਕਾ ਦੇਣ ਵਾਲੀ ਹੈ।

ਇਸੇ ਬਦਲਾਅ ਦੀਆਂ ਕਿਆਸਅਰਾਈਆਂ ਦੇ ਚੱਲਦਿਆਂ ਕਈ ਵਿਦਿਆਰਥੀਆਂ ਦੇ ਮਾਪਿਆਂ ਨੇ ਮੁੱਖ ਮੰਤਰੀ ਨੂੰ ਕੁਝ ਦਿਨ ਪਹਿਲਾਂ ਚਿੱਠੀ ਲਿਖੀ ਸੀ, ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਸੀ ਕਿ ਇਸ ਸਾਲ ਇਨ੍ਹਾਂ ਮਾਪਦੰਡਾਂ ਨੂੰ ਨਾ ਬਦਲਿਆ ਜਾਵੇ ਜਦੋਂਕਿ ਕਾਫ਼ੀ ਵਿਦਿਆਰਥੀ ਪਿਛਲੀ ਨੋਟੀਫ਼ਿਕੇਸ਼ਨ ਦੇ ਹਿਸਾਬ ਨਾਲ ਅਪਣਾ ਵਿੱਦਿਅਕ ਰਸਤਾ ਚੁਣੀ ਬੈਠੇ ਸਨ।

ਜ਼ਿਕਰਯੋਗ ਹੈ ਕਿ ਮਾਪਦੰਡਾਂ ਦੇ ਇਸ ਬਦਲਾਅ ਨਾਲ ਹੁਣ ਪੰਜਾਬ ਵਿਚ ਵੀ ਉਹੀ ਨਿਯਮ ਲਾਗੂ ਹੋ ਗਏ ਹਨ ਜਿਵੇਂ ਕਿ ਗੁਆਂਢੀ ਸੂਬਿਆਂ ਵਿਚ ਹਨ। ਹੁਣ ਤੱਕ ਪੰਜਾਬ ਦੇ ਵਸਨੀਕਾਂ ਨੂੰ ਕਾਲਜਾਂ ਵਿਚ ਦਾਖ਼ਲਾ ਦੇਣ ਦੀ ਸ਼ਰਤ ਨਹੀਂ ਸੀ ਲਾਗੂ ਕੀਤੀ ਗਈ, ਜਿਸ ਕਰਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਕਈ ਵਿਦਿਆਰਥੀ ਪੰਜਾਬ ਦੇ ਕਾਲਜਾਂ ਵਿਚ ਸੀਟਾਂ ਦੇ ਹੱਕਦਾਰ ਬਣ ਜਾਂਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement